ਕੋਰੋਨਾ ਆਫ਼ਤ : ਗਲੋਬਲ ਪੱਧਰ 'ਤੇ ਕੋਵਿਡ ਕੇਸ 60 ਕਰੋੜ ਤੋਂ ਹੋਏ ਪਾਰ

Sunday, Aug 28, 2022 - 03:16 PM (IST)

ਕੋਰੋਨਾ ਆਫ਼ਤ : ਗਲੋਬਲ ਪੱਧਰ 'ਤੇ ਕੋਵਿਡ ਕੇਸ 60 ਕਰੋੜ ਤੋਂ ਹੋਏ ਪਾਰ

ਨਿਊਯਾਰਕ (ਵਾਰਤਾ): ਗਲੋਬਲ ਪੱਧਰ 'ਤੇ ਟੀਕਾਕਰਨ ਦੇ ਬਾਵਜੂਦ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ।ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਗਲੋਬਲ ਕੋਵਿਡ-19 ਦੇ ਮਾਮਲੇ 60 ਕਰੋੜ ਤੋਂ ਉੱਪਰ ਹੋ ਗਏ।ਸਥਾਨਕ ਸਮਾਂ (ਐਤਵਾਰ ਨੂੰ 0020 GMT) ਮੁਤਾਬਕ ਡੇਟਾ ਵਿਚ ਦਿਖਾਇਆ ਗਿਆ ਕਿ ਰਾਤ 8:20 ਵਜੇ ਤੱਕ ਵਿਸ਼ਵ ਭਰ ਵਿੱਚ 6,485,233 ਮੌਤਾਂ ਦੇ ਨਾਲ ਗਲੋਬਲ ਕੇਸਾਂ ਦੀ ਗਿਣਤੀ 600,449,934 ਹੋ ਗਈ। 

ਪੜ੍ਹੋ ਇਹ ਅਹਿਮ ਖ਼ਬਰ- ਪੁਤਿਨ ਦਾ ਯੂਕ੍ਰੇਨ ਤੋਂ ਰੂਸ ਆਉਣ ਵਾਲਿਆਂ ਲਈ ਮਦਦ ਦਾ ਐਲਾਨ, ਹਰ ਮਹੀਨੇ ਮਿਲਣਗੇ 13500 ਰੁਪਏ

ਸੰਯੁਕਤ ਰਾਜ ਵਿੱਚ 94,184,146 ਕੇਸ ਅਤੇ 1,043,838 ਮੌਤਾਂ ਹੋਈਆਂ, ਜੋ ਕਿ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਗਿਣਤੀ ਹੈ, ਨਾਲ ਹੀ ਇਹ ਵਿਸ਼ਵਵਿਆਪੀ ਮਾਮਲਿਆਂ ਦਾ ਲਗਭਗ 16 ਪ੍ਰਤੀਸ਼ਤ ਅਤੇ ਵਿਸ਼ਵਵਿਆਪੀ ਮੌਤਾਂ ਦੇ 16 ਪ੍ਰਤੀਸ਼ਤ ਤੋਂ ਵੱਧ ਹਨ।ਭਾਰਤ ਵਿੱਚ 44,398,696 ਮਾਮਲਿਆਂ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੇਸ ਲੋਡ ਦਰਜ ਕੀਤਾ ਗਿਆ। ਇਸ ਤੋਂ ਬਾਅਦ ਫਰਾਂਸ ਵਿੱਚ 34,662,834 ਕੇਸ ਦਰਜ ਕੀਤੇ ਗਏ।ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, 20 ਮਿਲੀਅਨ ਤੋਂ ਵੱਧ ਕੇਸਾਂ ਵਾਲੇ ਦੇਸ਼ਾਂ ਵਿੱਚ ਬ੍ਰਾਜ਼ੀਲ, ਜਰਮਨੀ, ਬ੍ਰਿਟੇਨ, ਦੱਖਣੀ ਕੋਰੀਆ ਅਤੇ ਇਟਲੀ ਵੀ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News