ਗਲਾਸਗੋ ਹਿੰਦੂ ਮੰਦਰ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

Sunday, Nov 15, 2020 - 02:18 PM (IST)

ਗਲਾਸਗੋ ਹਿੰਦੂ ਮੰਦਰ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) "ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਹਰ ਤਿਉਹਾਰ ਸਾਨੂੰ ਇਸ ਧਰਮ ਦੀ ਪਾਲਣਾ ਕਰਨ ਦੀ ਵੀ ਸਿੱਖਿਆ ਦਿੰਦਾ ਹੈ। ਜਿੱਥੇ ਅਸੀਂ ਹਿੰਦੂ ਮੰਦਰ ਦੇ ਮੰਚ ਰਾਹੀਂ ਹਿੰਦੂ ਭਾਈਚਾਰੇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਭੇਂਟ ਕਰਦੇ ਹਾਂ ਉੱਥੇ ਅਸੀਂ ਸਿੱਖ ਭਾਈਚਾਰੇ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਵੀ ਪੇਸ਼ ਕਰਦੇ ਹਾਂ।" 

ਉਕਤ ਵਿਚਾਰਾਂ ਦਾ ਪ੍ਰਗਟਾਵਾ ਗਲਾਸਗੋ ਹਿੰਦੂ ਮੰਦਰ ਦੇ ਅਚਾਰੀਆ ਮੇਧਨੀ ਪਤੀ ਮਿਸ਼ਰਾ ਜੀ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਤਿਉਹਾਰ ਸਾਨੂੰ ਆਪਸੀ ਮਿਲਵਰਤਨ, ਸਾਂਝਾ ਭਾਈਚਾਰਾ ਸਥਾਪਿਤ ਕਰਨ ਦੀ ਸਿੱਖਿਆ ਦਿੰਦੇ ਹਨ। ਅਚਾਰੀਆ ਮੇਧਨੀ ਪਤੀ ਮਿਸ਼ਰਾ ਵੱਲੋਂ ਇਸ ਸਮੇਂ ਬੋਧੀ, ਜੈਨੀ, ਮੁਸਲਿਮ, ਇਸਾਈ ਭਾਈਚਾਰਿਆਂ ਸਮੇਤ ਹਰ ਕਿਸੇ ਦੇ ਜੀਵਨ ਵਿੱਚ ਖੁਸ਼ੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਸਮੇਂ ਹਾਜ਼ਰ ਸ੍ਰੀਮਤੀ ਮਰੀਦੁਲਾ ਚਕਰਬੋਰਤੀ, ਅਨਿਲ ਸੂਦ ਜੀ ਵੱਲੋਂ ਵੀ ਸਮੂਹ ਲੋਕਾਈ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ।


author

Vandana

Content Editor

Related News