ਗਲਾਸਗੋ ਦੇ ਕੇਅਰ ਹੋਮਜ਼ ਕਾਮਿਆਂ ਦਾ ਹੁਣ ਹਫ਼ਤਾਵਾਰੀ ਅਧਾਰ ''ਤੇ ਹੋਵੇਗਾ ਕੋਰੋਨਾ ਟੈਸਟ

10/31/2020 2:10:25 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਵਾਇਰਸ ਨੇ ਬਜ਼ੁਰਗਾਂ 'ਤੇ ਵੱਡਾ ਕਹਿਰ ਢਾਹਿਆ ਹੈ। ਜ਼ਿਆਦਾਤਰ ਬੁੱਢੇ ਲੋਕ ਇਸ ਦੀ ਲਪੇਟ ਵਿਚ ਆ ਰਹੇ ਹਨ। ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਬਣੇ ਕੇਅਰ ਹੋਮ ਉਨ੍ਹਾਂ ਦੀ ਦੇਖਭਾਲ ਵਿਚ ਵੱਡੀ ਭੂਮਿਕਾ ਨਿਭਾ ਰਹੇ ਹਨ। ਇਸ ਸਮੇਂ ਇਨ੍ਹਾਂ ਸੰਸਥਾਵਾਂ ਵਿਚ ਕੰਮ ਕਰ ਰਹੇ ਸਟਾਫ ਦੀ ਵੀ ਵਾਇਰਸ ਤੋਂ ਸੁਰੱਖਿਆ ਬਹੁਤ ਜ਼ਰੂਰੀ ਹੈ। ਇਸ ਲਈ ਸਿਟੀ ਕੌਂਸਲ ਵਲੋਂ ਉਨ੍ਹਾਂ ਦੇ ਟੈਸਟ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਕਿ ਸਟਾਫ ਸ਼ਹਿਰ ਦੇ ਸਭ ਤੋਂ ਕਮਜ਼ੋਰ ਵਸਨੀਕਾਂ ਦੀ ਮਦਦ ਕਰਦਿਆਂ ਕੰਮ ਵਿਚ ਸੁਰੱਖਿਅਤ ਮਹਿਸੂਸ ਕਰੇ।  

ਇਹ ਮੁੱਦਾ ਵੀਰਵਾਰ ਨੂੰ ਕੌਂਸਲ ਦੀ ਮੀਟਿੰਗ ਵਿਚ ਲੇਬਰ ਕੌਂਸਲਰ ਮੈਗੀ ਮੈਕਟਰਨਨ ਵਲੋਂ ਉਠਾਇਆ ਗਿਆ ਸੀ ਜੋ ਇਹ ਜਾਣਨਾ ਚਾਹੁੰਦੀ ਸੀ ਕਿ ਕਾਮਿਆਂ ਅਤੇ ਉਨ੍ਹਾਂ ਉੱਤੇ ਨਿਰਭਰ ਬਜ਼ੁਰਗ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹੜੇ ਕਦਮ ਚੁੱਕੇ ਗਏ ਹਨ। ਕੌਂਸਲਰ ਮਹੇਰੀ ਹੰਟਰ ਅਨੁਸਾਰ ਕੇਅਰ ਹੋਮ ਟੈਸਟਿੰਗ ਦੇ ਨਾਲ-ਨਾਲ ਹਫਤਾਵਾਰੀ ਟੈਸਟਿੰਗ ਜਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਸਭ ਤੋਂ ਕਮਜ਼ੋਰ ਨਾਗਰਿਕਾਂ ਦੀ ਦੇਖਭਾਲ ਦੇ ਸਭ ਤੋਂ ਚੁਣੌਤੀਪੂਰਨ ਕੰਮ ਲਈ ਕਰਮਚਾਰੀਆਂ ਦੀ ਪ੍ਰਸ਼ੰਸਾ ਵੀ ਕੀਤੀ। ਕੌਂਸਲਰ ਅਨੁਸਾਰ ਉਨ੍ਹਾਂ ਸਟਾਫ ਤੋਂ ਰਿਪੋਰਟਾਂ ਸੁਣੀਆਂ ਹਨ ਕਿ ਉਹ ਹਮੇਸ਼ਾਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਕਿਉਂਕਿ ਸੁਰੱਖਿਆ ਉਪਾਅ ਹਮੇਸ਼ਾਂ ਲਾਗੂ ਨਹੀਂ ਕੀਤੇ ਜਾਂਦੇ ਕਿਉਂਕਿ ਉਨ੍ਹਾਂ ਕੋਲ ਪੀ. ਪੀ. ਈ. ਦਾ ਲੋੜੀਂਦਾ ਸਮਾਨ ਨਹੀਂ ਹੁੰਦਾ। ਇਸ ਲਈ ਸਟਾਫ਼ ਅਤੇ ਹੋਰਾਂ ਦੀ ਸੁਰੱਖਿਆ ਲਈ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।


Lalita Mam

Content Editor

Related News