ਗਲਾਸਗੋ ਸਾਇੰਸ ਫੈਸਟੀਵਲ ਹੁਣ ਹੋਵੇਗਾ ਆਨਲਾਈਨ
Wednesday, Sep 02, 2020 - 04:05 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾਵਾਇਰਸ ਮਹਾਮਾਰੀ ਦੇ ਬਾਅਦ ਗਲਾਸਗੋ ਸਾਇੰਸ ਫੈਸਟੀਵਲ ਨੂੰ ਰੱਦ ਕੀਤਾ ਗਿਆ ਸੀ ਪਰ ਹੁਣ ਇਸ ਸਾਲ ਦਾ ਇਹ ਫੈਸਟੀਵਲ ਆਨਲਾਈਨ ਹੋਵੇਗਾ। 9 ਸਤੰਬਰ ਨੂੰ ਸ਼ੁਰੂ ਹੋ ਰਹੇ ਇਸ ਫੈਸਟੀਵਲ ਨੂੰ ‘ਸਾਇੰਸ ਆਨ ਦਿ ਸੋਫਾ’ ਵੀ ਕਿਹਾ ਜਾ ਰਿਹਾ ਹੈ।ਗਲਾਸਗੋ ਸਾਇੰਸ ਫੈਸਟੀਵਲ ਦਾ ਉਦੇਸ਼ ਲਗਭਗ 70 ਤਰ੍ਹਾਂ ਦੀ ਨਵੀ ਸਮੱਗਰੀ ਨੂੰ ਹਰ ਘਰ ਨੂੰ ਜਾਣੂੰ ਕਰਵਾਉਣਾ ਹੈ।ਜਿਸ ਵਿੱਚ ਹਰ ਉਮਰ ਦੇ ਲੋਕਾਂ ਨੂੰ ਵਿਗਿਆਨ ਪ੍ਰਤੀ ਉਤਸ਼ਾਹਿਤ ਕਰਨ ਲਈ ਲਾਈਵ ਕੁਇਜ਼ ਅਤੇ ਪਹਿਲਾਂ ਤੋਂ ਰਿਕਾਰਡ ਕੀਤੇ ਪ੍ਰੋਗਰਾਮ ਸ਼ਾਮਲ ਹਨ।ਇਹ ਸਾਰੇ ਕੁਇਜ਼, ਇੱਕ ਰੋਬੋਟ ਬਿਲਡਿੰਗ ਵਰਕਸ਼ਾਪ, ਗਲਾਸਗੋ ਸਾਇੰਸ ਸੈਂਟਰ ਤੋਂ ਵਰਚੁਅਲ ਸ਼ੋਅ, ਇੱਕ ਸਾਇੰਸ-ਆਧਾਰਿਤ ਵਿਭਿੰਨ ਪ੍ਰਦਰਸ਼ਨ ਸਮੇਤ ਕਈ ਹੋਰ ਸਾਇੰਸ ਸੰਬੰਧਿਤ ਲਾਈਵ ਪ੍ਰੋਗਰਾਮਾਂ ਦੀ ਇੱਕ ਲੜੀ 13 ਸਤੰਬਰ ਤੱਕ ਜ਼ੂਮ, ਫੇਸਬੁੱਕ ਅਤੇ ਟਵਿੱਟਰ 'ਤੇ ਚੱਲੇਗੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਨਾਗਰਿਕਤਾ ਲੈਣ ਲਈ ਦੇਣੀ ਹੋਵੇਗੀ ਵਧੇਰੇ ਨਿੱਜੀ ਜਾਣਕਾਰੀ
ਗਲਾਸਗੋ ਸਾਇੰਸ ਫੈਸਟੀਵਲ ਦੇ ਡਾਇਰੈਕਟਰ, ਡਾਕਟਰ ਡੈਬੋਰਾਹ ਮੈਕਨੀਲ ਨੇ ਕਿਹਾ ਕਿ “ਪਿਛਲੇ ਸਾਲ ਦੇ ਇਸ ਤਿਉਹਾਰ ਨੇ ਸ਼ਹਿਰ ਦੇ 26 ਥਾਵਾਂ 'ਤੇ ਹੋਏ ਸਮਾਗਮਾਂ ਵਿੱਚ ਲਗਭਗ 60,000 ਦਰਸ਼ਕਾਂ ਨੂੰ ਇਕੱਠਾ ਕੀਤਾ ਸੀ, ਅਤੇ ਸਾਡੇ ਕੋਲ ਇਸ ਵਰ੍ਹੇ ਦੇ ਬਹੁਤ ਸਾਰੇ ਸ਼ਾਨਦਾਰ ਪ੍ਰੋਗਰਾਮਾਂ ਦੀ ਸੂਚੀ ਸੀ ਪਰ "ਇਸ ਨੂੰ ਰੱਦ ਕਰਨਾ ਬਹੁਤ ਦੁਖਦਾਈ ਸੀ, ਪਰ ਅਸੀਂ ਇਸ ਗੱਲ ਤੋਂ ਖ਼ੁਸ਼ ਹਾਂ ਕਿ ਇਸ ਸਾਲ ਇਹ ਆਨਲਾਈਨ ਹੋਵੇਗਾ।" ਇਸ ਦੀ ਸਾਰੀ ਜਾਣਕਾਰੀ glasgowsciencefestival.org.uk ਤੇ ਉਪਲੱਬਧ ਹੈ।ਇਸ ਵੈੱਬਸਾਈਟ ਨੂੰ ਦੇਖਣ ਵਾਲੇ ਵੀਡੀਓਜ਼ ਦੇਖ ਸਕਦੇ ਹਨ, ਲੇਖ ਪੜ੍ਹ ਸਕਦੇ ਹਨ, ਵਿਦਿਅਕ ਕਲਾ ਤੇ ਸ਼ਿਲਪਕਾਰੀ ਪ੍ਰਾਜੈਕਟ ਬਣਾ ਸਕਦੇ ਹਨ ਅਤੇ ਸਥਾਨਕ ਯੂਨੀਵਰਸਿਟੀਆਂ ਦੇ ਵਲੰਟੀਅਰਾਂ, ਵਪਾਰਕ ਭਾਈਵਾਲਾਂ ਅਤੇ ਚੈਰਿਟੀਜ ਮਾਹਰਾਂ ਦੀ ਸਹਾਇਤਾ ਨਾਲ ਆਪਣੇ ਖੁਦ ਦੇ ਵਿਗਿਆਨ ਪ੍ਰਯੋਗ ਕਰ ਸਕਦੇ ਹਨ।