ਗਲਾਸਗੋ: ਕੋਪ 26 ਦੇ ਮੱਦੇਨਜ਼ਰ ਰੁਝੇਵੇਂ ਭਰੀਆਂ ਸੜਕਾਂ ਹੋ ਰਹੀਆਂ ਹਨ ਬੰਦ
Tuesday, Oct 26, 2021 - 02:05 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਗਲਾਸਗੋ ਵਿੱਚ ਹੋ ਰਹੇ ਕੋਪ 26 ਸਿਖਰ ਸੰਮੇਲਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਵੱਲੋਂ ਵਿਅਸਤ ਸੜਕਾਂ ਨੂੰ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤਹਿਤ ਕਲਾਈਡ ਆਰਕ ਅਤੇ ਕਲਾਈਡਸਾਈਡ ਐਕਸਪ੍ਰੈਸਵੇਅ ਦੇ ਰਸਤੇ ਸ਼ਨੀਵਾਰ ਰਾਤ ਨੂੰ ਬੰਦ ਕੀਤੇ ਗਏ ਜਦੋਂ ਕਿ ਫਿਨਿਸਟਨ ਸਟ੍ਰੀਟ ਸਿਰਫ ਐਤਵਾਰ ਨੂੰ ਸਥਾਨਕ ਪਹੁੰਚ ਲਈ ਖੁੱਲ੍ਹੀ ਸੀ। ਇਸ ਜਲਵਾਯੂ ਸੰਮੇਲਨ ਵਿੱਚ ਹਜ਼ਾਰਾਂ ਡੈਲੀਗੇਟਾਂ ਦੇ ਆਉਣ ਦੀ ਸੰਭਾਵਨਾ ਹੈ ਅਤੇ ਇਹ 31 ਅਕਤੂਬਰ ਤੋਂ 12 ਨਵੰਬਰ ਤੱਕ ਚੱਲੇਗਾ। ਇਸ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਸਖ਼ਤ ਹੋਣ ਦੀ ਉਮੀਦ ਹੈ, ਕਿਉਂਕਿ ਸੰਮੇਲਨ ਦੌਰਾਨ ਕਈ ਪ੍ਰਦਰਸ਼ਨ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਯੂਨਾਈਟਿਡ ਏਅਰਲਾਈਨ ਦੇ ਅਧਿਕਾਰੀ ਦੀ ਲਾਸ਼ ਲਾਪਤਾ ਹੋਣ ਤੋਂ ਇੱਕ ਸਾਲ ਬਾਅਦ ਹੋਈ ਬਰਾਮਦ
ਇਸ ਲਈ ਸੁਰੱਖਿਆ ਕਾਰਨਾਂ ਕਰਕੇ ਕੁੱਝ ਸੜਕਾਂ ਸੋਮਵਾਰ 15 ਨਵੰਬਰ ਤੱਕ ਬੰਦ ਰਹਿਣਗੀਆਂ।ਅਧਿਕਾਰੀਆਂ ਅਨੁਸਾਰ ਇਸ ਸੰਮੇਲਨ ਵਿੱਚ ਸਭ ਤੋਂ ਵੱਡੀ ਰੁਕਾਵਟ ਸ਼ਨੀਵਾਰ 6 ਨਵੰਬਰ ਨੂੰ ਆਉਣ ਦੀ ਸੰਭਾਵਨਾ ਹੈ ਜਿਸ ਨੂੰ ਗਲੋਬਲ ਡੇਅ ਫਾਰ ਕਲਾਈਮੇਟ ਜਸਟਿਸ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪ੍ਰਮੁੱਖ ਸੜਕਾਂ ਬੰਦ ਹੋਣ ਕਾਰਨ ਸ਼ਹਿਰ ਭਰ ਦੇ ਲੋਕ, ਪੈਦਲ ਯਾਤਰੀ ਅਤੇ ਸਾਈਕਲ ਸਵਾਰਾਂ ਤੋਂ ਇਲਾਵਾ ਹੋਰ ਡਰਾਈਵਰਾਂ ਅਤੇ ਜਨਤਕ ਆਵਾਜਾਈ ਸੜਕਾਂ ਦੀ ਭੀੜ ਤੋਂ ਪ੍ਰਭਾਵਿਤ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।