ਈਰਾਨ 'ਚ 'ਵਰਜਿਨ' ਰਹਿਣ ਲਈ ਕੁੜੀਆਂ ਨੇ ਲੱਭੇ ਨਵੇਂ-ਨਵੇਂ ਤਰੀਕੇ : ਬ੍ਰਿਟਿਸ਼ ਪੱਤਰਕਾਰ

01/13/2020 2:16:37 AM

ਤਹਿਰਾਨ - 1979 ਦੀ ਇਸਲਾਮਕ ਕ੍ਰਾਂਤੀ ਨੇ ਈਰਾਨ ਨੂੰ ਅਮਰੀਕੀ ਪ੍ਰਭਾਵ ਅਤੇ ਰਾਜਸ਼ਾਹੀ ਦੇ ਕਬਜ਼ੇ ਤੋਂ ਮੁਕਤ ਕਰ ਦਿੱਤਾ ਪਰ ਉਸ ਤੋਂ ਬਾਅਦ ਦੇਸ਼ 'ਚ ਧਾਰਮਿਕ ਜੜਤਾ ਨੇ ਆਪਣੀਆਂ ਜੜਾਂ ਤੇਜ਼ੀ ਨਾਲ ਜਮਾਈਆਂ। ਇਸ ਧਾਰਮਿਕ ਜੜਤਾ ਦਾ ਸਭ ਤੋਂ ਤੇਜ਼ ਅਤੇ ਸਿੱਧਾ ਅਸਰ ਉਥੋਂ ਦੀਆਂ ਔਰਤਾਂ 'ਤੇ ਪਿਆ। ਸ਼ਾਹ ਦੇ ਸਮੇਂ 'ਚ ਪੱਛਮੀ ਪਰਿਧਾਨਾਂ ਨਾਲ ਨਜ਼ਰ ਆਉਣ ਵਾਲੀਆਂ ਔਰਤਾਂ ਅਤੇ ਕੁੜੀਆਂ 'ਤੇ ਧਾਰਮਿਕ ਪਾਬੰਦੀਆਂ ਲਗਾਈਆਂ ਗਈਆਂ। ਇਨ੍ਹਾਂ ਧਾਰਮਿਕ ਪਾਬੰਦੀਆਂ ਕਾਰਨ ਹੌਲੀ-ਹੌਲੀ ਔਰਤਾਂ ਦੀ ਸਥਿਤੀ ਖਰਾਬ ਹੋਈ ਹੈ। ਪਾਬੰਦੀਆਂ ਦਾ ਅਸਰ ਹੋਰ ਬੁਰਾ ਹੋਇਆ। ਉਪਰੀ ਤੌਰ 'ਤੇ ਸਖਤ ਨਿਯਮਾਂ ਦੇ ਹੇਠਾਂ ਉਹ ਸਭ ਕੁਝ ਚੱਲ ਰਿਹਾ ਜੋ ਧਾਰਮਿਕ ਨਿਯਮਾਂ 'ਚ ਬੈਨ ਹੈ।

ਬ੍ਰਿਟਿਸ਼ ਪੱਤਰਕਾਰ ਰਮਿਤਾ ਨਵਈ ਨੇ ਆਪਣੀ ਕਿਤਾਬ 'ਚ ਲਿੱਖਿਆ ਹੈ ਕਿ ਇਸਲਾਮਕ ਈਰਾਨ ਦੀ ਜ਼ਿੰਦਗੀ 'ਚ ਪੋਰਨ ਅਤੇ ਵੇਸ਼ਵਾ ਸਭ ਤੋਂ ਆਮ ਚੀਜ਼ਾਂ 'ਚੋਂ ਇਕ ਹਨ। ਰਮਿਤਾ ਨਵਈ ਲਿੱਖਦੀ ਹੈ ਕਿ ਦਿਲਚਸਪ ਗੱਲ ਇਹ ਹੈ ਕਿ ਔਰਤਾਂ ਨੂੰ ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਸਬੰਧ ਬਣਾਉਣ ਲਈ 100 ਕੌੜਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ ਅਤੇ ਜੇਕਰ ਐਡੱਲਟਰੀ 'ਚ ਫੜੀ ਗਈ ਤਾਂ ਫਿਰ ਮੌਤ ਦੀ ਸਜ਼ਾ ਪੱਕੀ ਹੈ। ਰਮਿਤਾ ਦੀ ਇਸ ਕਿਤਾਬ ਦਾ ਨਾਂ () ਹੈ। ਇਸ ਕਿਤਾਬ 'ਚ ਉਨ੍ਹਾਂ ਨੇ ਈਰਾਨੀ ਕੁੜੀਆਂ ਦੀ ਸੈਕਸੂਅਲ ਫ੍ਰੀਡਮ ਸਮੇਤ ਹੋਰ ਮੁੱਦਿਆਂ 'ਚ ਬੇਹੱਦ ਤਫਸੀਲ ਨਾਲ ਲਿੱਖਿਆ ਹੈ।

PunjabKesari

ਰਮਿਤਾ ਨਵਈ ਲਿੱਖਦੀ ਹੈ ਕਿ ਆਮ ਤੌਰ 'ਤੇ ਈਰਾਨ 'ਚ ਧਾਰਮਿਕ ਪਾਬੰਦੀਆਂ ਕਾਰਨ ਕੁੜੀਆਂ ਵਿਆਹ ਤੱਕ ਵਰਜਿਨ ਰਹਿਣ ਦੇ ਨਿਯਮ ਦਾ ਤਕਨੀਕੀ ਤੌਰ 'ਤੇ ਪਾਲਣ ਕਰਦੀਆਂ ਹਨ। ਆਮ ਤੌਰ 'ਤੇ ਕਿਸ਼ੋਰ ਅਵਸਥਾ 'ਚ ਕੁੜੀਆਂ ਦੇ ਸਬੰਧ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਬਣਦੇ ਹਨ ਅਤੇ ਇਸ ਦੌਰਾਨ ਵੀ ਖਿਆਲ ਰੱਖਿਆ ਜਾਂਦਾ ਹੈ ਕਿ ਕੁੜੀ ਦੀ ਵਰਜੀਨਿਟੀ ਭੰਗ ਨਾ ਹੋਵੇ। ਕੁੜੀਆਂ ਇਸ ਦੇ ਲਈ ਗੈਰ-ਕੁਦਰਤੀ ਸੈਕਸ ਦੇ ਤਰੀਕੇ ਦਾ ਰਸਤਾ ਅਪਣਾਉਂਦੀਆਂ ਹਨ। ਰਮਿਤਾ ਨਵਈ 'ਚ ਕੁੜੀਆਂ ਵਿਚਾਲੇ ਪਨਪੇ ਇਸ ਸਿਸਟਮ ਨੂੰ ਤੰਜ਼ ਭਰੇ ਲਿਹਾਜ਼ੇ 'ਚ ਦੱਸਦੀ ਹੈ।

ਕੁੜੀਆਂ 'ਤੇ ਵਰਜੀਨਿਟੀ ਨੂੰ ਲੈ ਕੇ ਭਾਰੀ ਦਬਾਅ ਕਿਸ ਹੱਦ ਹੈ ਇਸ ਨੂੰ ਈਰਾਨ 'ਚ ਪ੍ਰਚਲਿਤ ਇਕ ਪ੍ਰਕਿਰਿਆ ਨਾਲ ਸਮਝਿਆ ਜਾ ਸਕਦਾ ਹੈ। ਈਰਾਨ 'ਚ () ਨੌਜਵਾਨਾਂ ਵਿਚਾਲੇ ਆਮ ਪ੍ਰਚਲਨ 'ਚ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤਰੀਕਾ ਸਿਰਫ ਸਰੀਰਕ ਸੁੱਖ ਲਈ ਨਹੀਂ ਬਲਕਿ ਵਰਜੀਨਿਟੀ ਬਣਾਏ ਰੱਖਣ ਲਈ ਕੀਤਾ ਗਿਆ ਹੈ। ਈਰਾਨ 'ਚ ਐਡੱਲਟਰੀ ਅਤੇ ਸਮਾਜਿਕ ਖੁਲ੍ਹੇਪਣ ਦੇ ਉਲਟ ਵੇਸ਼ਵਾ ਅਤੇ ਔਰਤਾਂ ਦੀ ਤਸੱਕਰੀ ਦਾ ਧੰਦਾ ਖੂਬ ਫੈਲ ਰਿਹਾ ਹੈ।

ਵੇਸ਼ਵਾ ਅਤੇ ਸੈਕਸ ਟ੍ਰੈਫਿਕਿੰਗ ਦੀਆਂ ਜੜਾਂ
2008 'ਚ ਈਰਾਨ ਦੇ ਜਨਰਲ ਰਜ਼ਾ ਜ਼ਾਰਈ (ਤਹਿਰਾਨ ਪੁਲਸ) ਆਪਣੇ ਘਰ 'ਚ ਕਈ ਵੇਸ਼ਵਾਵਾਂ ਰੱਖਣ ਕਾਰਨ ਫੜੇ ਗਏ ਸਨ। ਉਨ੍ਹਾਂ ਨੇ ਵੇਸ਼ਵਾਵਾਂ ਦਾ ਹਰਮ ਬਣਾ ਰੱਖਿਆ ਸੀ। ਉਦੋਂ ਈਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੇਨੀਜ਼ਾਦ ਨੂੰ ਇਸ ਇਲਾਕੇ ਨੂੰ ਲੈ ਕੇ ਕਾਫੀ ਸ਼ਰਮਿੰਦਗੀ ਚੁੱਕਣੀ ਪਈ ਸੀ। ਜ਼ਾਰਈ 'ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਆਪਣੇ ਅਹੁਦੇ ਦਾ ਫਾਇਦਾ ਚੁੱਕ ਕੇ ਵੇਸ਼ਵਾਵਾਂ ਦੇ ਧੰਦੇ ਨੂੰ ਫੈਲਾਉਣ 'ਚ ਮਦਦ ਪਹੁੰਚਾਈ। ਹਾਲਾਂਕਿ ਈਰਾਨ 'ਚ ਵੇਸ਼ਵਾਵਾਂ 'ਤੇ ਬੈਨ ਹੈ ਪਰ ਮੌਜੂਦਾ ਵਿਆਹ ਜਾਂ ਨਿਕਾਹ ਦੇ ਜ਼ਰੀਏ ਸ਼ਾਰਟ ਟਰਮ ਰਿਲੇਸ਼ਨ ਦੀ ਛੋਟ ਹੈ। ਹਾਲਾਂਕਿ ਇਸ ਧਾਰਮਿਕ ਪ੍ਰਕਿਰਿਆ 'ਤੇ ਵੀ ਕਈ ਵਾਰ ਸਵਾਲ ਚੁੱਕੇ ਹਨ। ਦੋਸ਼ ਲੱਗਦੇ ਹਨ ਈਰਾਨੀ ਮਰਦ ਇਸ ਧਾਰਮਿਕ ਨਿਯਮ ਦਾ ਇਸਤੇਮਾਲ ਸਿਰਫ ਸਰੀਰਕ ਆਨੰਦ ਲਈ ਕਰਦੇ ਹਨ। ਕਈ ਵਾਰ ਈਰਾਨੀ ਔਰਤਾਂ ਵੱਲੋਂ ਇਸ ਨਿਯਮ ਖਿਲਾਫ ਆਵਾਜ਼ ਚੁੱਕੀ ਗਈ ਹੈ। ਈਰਾਨ 'ਚ ਸਥਾਨਕ ਲੋਕਾਂ ਵੱਲੋਂ ਆਵਾਜ਼ ਚੁੱਕੀ ਗਈ ਹੈ ਕਿ ਇਸ ਨਿਯਮ ਦਾ ਇਸਤੇਮਾਲ ਈਰਾਨ 'ਚ ਵੇਸ਼ਵਾਵਾਂ ਨੂੰ ਵਧਾਉਣ ਲਈ ਹੋ ਰਿਹਾ ਹੈ ਕਿਉਂਕਿ ਇਸ ਨੂੰ ਧਾਰਮਿਕ ਸੁਰੱਖਿਆ ਹਾਸਲ ਹੈ।

PunjabKesari

ਸਾਲ 2016 ਦੇ ਇਕ ਅੰਕੜੇ ਮੁਤਾਬਕ ਈਰਾਨ 'ਚ 10 ਹਜ਼ਾਰ ਸੈਕਸ ਵਰਕਰ ਮੌਜੂਦ ਹਨ। ਹਾਲਾਂਕਿ ਵੱਖ-ਵੱਖ ਅੰਕੜਿਆਂ ਮੁਤਾਬਕ ਇਨ੍ਹਾਂ ਦੀ ਗਿਣਤੀ 80 ਹਜ਼ਾਰ ਤੱਕ ਹੈ। ਈਰਾਨ ਨੂੰ ਸੈਕਸ ਟ੍ਰੈਫਿਕਿੰਗ ਦਾ ਵੱਡਾ ਕੇਂਦਰ ਵੀ ਮੰਨਿਆ ਜਾਂਦਾ ਹੈ। ਔਰਤਾਂ ਅਤੇ ਬੱਚਿਆਂ ਦੀ ਟ੍ਰੈਫਿਕਿੰਗ ਦੇ ਮਾਮਲੇ 'ਚ ਈਰਾਨ ਸੋਰਸ ਦੇਸ਼ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਕ, ਇਨ੍ਹਾਂ ਕੰਮਾਂ 'ਚ ਵੱਡੇ ਪੱਧਰ 'ਤੇ ਆਰਗੇਨਾਈਜ਼ਡ ਗਰੁੱਪ ਸ਼ਾਮਲ ਹਨ। 13 ਤੋਂ 17 ਸਾਲ ਵਿਚਾਲੇ ਦੀਆਂ ਕੁੜੀਆਂ ਨੂੰ ਦੂਜੇ ਦੇਸ਼ 'ਚ ਵੇਚਣ ਲਈ ਤਸੱਕਰੀ ਕੀਤੀ ਜਾਂਦੀ ਹੈ। ਛੋਟੀਆਂ ਬੱਚੀਆਂ ਨੂੰ ਉਦੋਂ ਤੱਕ ਘਰੇਲੂ ਕੰਮਾਂ 'ਚ ਲਗਾਈ ਰੱਖਿਆ ਜਾਂਦਾ ਹੈ ਜਦ ਤੱਕ ਕਿ ਤਸੱਕਰਾਂ ਨੂੰ ਭਰੋਸਾ ਨਾ ਹੋ ਜਾਵੇ ਕਿ ਉਹ ਸੈਕਸ ਦੇ ਕਾਬਿਲ ਹੋ ਚੁੱਕੀਆਂ ਹਨ।

2016 'ਚ ਆਈ ਇਕ ਰਿਪੋਰਟ ਮੁਤਾਬਕ, ਦੁਬਈ 'ਚ ਵੇਸ਼ਵਾਵਾਂ ਦੇ ਧੰਦੇ 'ਚ ਈਰਾਨੀ ਔਰਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਰਿਪੋਰਟ ਮੁਤਾਬਕ ਕੁਰਦਿਸ਼ ਇਲਾਕੇ ਸੁਲੇਮੇਨੀਆ 'ਚ ਸੈਕਸ ਟ੍ਰੈਫਿਕਿੰਗ ਅਤੇ ਉਤਪੀੜਣ ਕਾਰਨ ਕਈ ਔਰਤਾਂ ਅਤੇ ਕੁੜੀਆਂ ਦੀ ਮੌਤ ਹੋ ਚੁੱਕੀ ਹੈ। ਇਸ ਇਲਾਕੇ 'ਚ ਚੱਲ ਰਹੇ ਵੇਸ਼ਵਾ ਕੋਠਿਆਂ 'ਚ ਈਰਾਨੀ ਕੁੜੀਆਂ ਦੀ ਹੀ ਸਪਲਾਈ ਹੁੰਦੀ ਹੈ। ਕੁਰਦੀਸ਼ਤਾਨ ਰਿਜ਼ਨਲ ਗਵਰਨਮੈਂਟ ਦੇ ਕਈ ਅਧਿਕਾਰੀਆਂ 'ਤੇ ਵੇਸ਼ਵਾਵਾਂ ਨਾਲ ਜੁੜੇ ਹੋਏ ਦੇ ਦੋਸ਼ ਲੱਗੇ ਹਨ। ਸਾਲ 2007 'ਚ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਈਰਾਨ ਟ੍ਰੈਫਿਕਿੰਗ ਦੇ ਮਾਮਲੇ 'ਚ ਟੀਅਰ 2 ਦੇਸ਼ ਦੀ ਸ਼੍ਰੇਣੀ 'ਚ ਰੱਖਿਆ ਸੀ। ਇਸ ਤੋਂ ਬਾਅਦ ਸਾਲ 2010 'ਚ ਹਿਲੇਰੀ ਕਲਿੰਟਨ ਨੇ ਈਰਾਨ ਦੀ ਰੇਟਿੰਗ ਹੋਰ ਖਰਾਬ ਕਰਦੇ ਹੋਏ ਉਸ ਨੂੰ ਟੀਅਰ 3 ਰੇਟਿੰਗ ਦਿੱਤੀ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਦੇਸ਼ ਨੇ ਟ੍ਰੈਫਿਕਿੰਗ ਜਿਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ।


Khushdeep Jassi

Content Editor

Related News