ਕੋਈ ਨਹੀਂ ਸੰਵਾਰ ਸਕਦਾ ਇਸ ਬੱਚੀ ਦੇ ਵਾਲ, ਜਾਣੋ ਕੀ ਹੈ ਮਾਮਲਾ

08/22/2017 3:01:49 PM

ਮੈਲਬੋਰਨ— ਆਪਣੇ ਵਾਲਾਂ ਨਾਲ ਹਰ ਕਿਸੇ ਨੂੰ ਪਿਆਰ ਹੁੰਦਾ ਹੈ ਪਰ ਜੇਕਰ ਇਹ ਝੜਨ ਲੱਗਣ ਤਾਂ ਸਾਡੀ ਪਰੇਸ਼ਾਨੀ ਹੋ ਵੀ ਵਧ ਜਾਂਦੀ ਹੈ। ਖਾਸ ਕਰ ਕੇ ਔਰਤਾਂ ਜ਼ਿਆਦਾ ਪਰੇਸ਼ਾਨ ਹੁੰਦੀਆਂ ਹਨ। ਵੱਖ-ਵੱਖ ਤਰ੍ਹਾਂ ਦੇ ਹੇਅਰ ਸਟਾਈਲ ਬਣਾਉਣ ਵਾਲੀਆਂ ਔਰਤਾਂ ਵਾਲਾਂ ਵੱਲ ਉਚੇਚੇ ਤੌਰ 'ਤੇ ਧਿਆਨ ਦਿੰਦੀਆਂ ਹਨ। ਪਰ ਆਸਟ੍ਰੇਲੀਆ ਦੇ ਮੈਲਬੋਰਨ 'ਚ ਰਹਿਣ ਵਾਲੀ 7 ਸਾਲਾ ਸ਼ਿਲਾਹ ਯਿਨ ਨਾਂ ਦੀ ਬੱਚੀ ਅਜਿਹੀ ਨਹੀਂ ਹੈ। ਉਹ ਆਪਣੇ ਵਾਲਾਂ ਨੂੰ ਸਵਾਰ ਹੀ ਨਹੀਂ ਸਕਦੀ।
ਇਸ ਬੱਚੀ ਦੇ ਵਾਲ ਇਸ ਤਰ੍ਹਾਂ ਦੇ ਹਨ ਕਿ ਉਹ ਕੰਘਾ ਨਹੀਂ ਕਰ ਸਕਦੀ। ਦਰਅਸਲ ਸ਼ਿਲਾਹ 'ਅਨਕਾਮਿਬਕਲ ਹੇਅਰ ਸਿੰਡਰੋਮ' ਨਾਂ ਦੀ ਬੀਮਾਰੀ ਨਾਲ ਜੂਝ ਰਹੀ ਹੈ। ਇਹ ਬੀਮਾਰੀ ਦੁਨੀਆ ਦੇ ਕਰੀਬ 100 ਲੋਕਾਂ 'ਚੋਂ ਇਕ ਨੂੰ ਹੁੰਦੀ ਹੈ, ਜਿਨ੍ਹਾਂ ਦੇ ਵਾਲ ਬੇਤਰੀਬੇ ਢੰਗ ਨਾਲ ਵਧਦੇ ਹਨ ਅਤੇ ਹਮੇਸ਼ਾ ਖੜ੍ਹੇ ਹੀ ਰਹਿੰਦੇ ਹਨ। ਸ਼ਿਲਾਹ ਦਾ ਜਦੋਂ ਜਨਮ ਹੋਇਆ ਸੀ ਤਾਂ ਉਸ ਦੇ ਵਾਲ ਆਮ ਵਾਲਾਂ ਵਾਂਗ ਸਨ। ਜਦੋਂ ਉਹ ਤਿੰਨ ਮਹੀਨੇ ਦੀ ਹੋਈ ਤਾਂ ਉਸ ਦੇ ਮਾਤਾ-ਪਿਤਾ ਨੇ ਨੋਟਿਸ ਕੀਤਾ ਕਿ ਉਸ ਦੇ ਸਿਰ 'ਤੇ ਸਟਰਾਬਰੀ ਦੇ ਰੰਗ ਦਾ ਧੱਫੜ ਸੀ। ਉਸ ਤੋਂ ਬਾਅਦ ਉਸ ਦੇ ਵਾਲ ਸਿੱਧੇ ਬਾਹਰ ਵੱਲ ਵਧਣ ਲੱਗੇ। ਹੌਲੀ-ਹੌਲੀ ਜਦੋਂ ਉਹ ਵੱਡੀ ਹੁੰਦੀ ਗਈ ਤਾਂ ਉਸ ਦਾ ਧਿਆਨ ਆਪਣੇ ਵਾਲਾਂ 'ਤੇ ਗਿਆ। ਸ਼ੁਰੂਆਤ ਵਿਚ ਉਹ ਬੇਹੱਦ ਅਸਹਿਜ ਮਹਿਸੂਸ ਕਰਦੀ ਸੀ ਪਰ ਬਾਅਦ 'ਚ ਉਸ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਖਾਸ ਹੈ ਅਤੇ ਆਪਣੇ ਵਾਲਾਂ ਦੀ ਵਜ੍ਹਾ ਤੋਂ ਉਸ ਨੂੰ ਇਕ ਵੱਖਰੀ ਦਿੱਖ ਮਿਲੀ ਹੈ।
ਸ਼ਿਲਾਹ ਦੀ ਮਾਂ ਨੇ ਦੱਸਿਆ ਕਿ ਮੇਰੀ ਬੇਟੀ ਸ਼ਿਲਾਹ ਆਪਣੇ ਵਾਲਾਂ ਨੂੰ ਬਹੁਤ ਪਿਆਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਉਸ ਦੇ ਪਰਿਵਾਰ ਅਤੇ ਦੋਸਤਾਂ ਵਲੋਂ ਲਗਾਤਾਰ ਉਸ ਨੂੰ ਸਕਾਰਾਤਮਕ ਪ੍ਰਤੀਕਿਰਿਆ ਕਾਰਨ ਹੋਇਆ। ਮਾਂ ਨੇ ਦੱਸਿਆ ਕਿ ਉਹ ਹੌਲੀ-ਹੌਲੀ ਸ਼ਿਲਾਹ ਦੇ ਵਾਲਾਂ ਨੂੰ 10 ਤੋਂ 20 ਮਿੰਟ ਤੱਕ ਸੰਵਾਰਨ 'ਚ ਲਗਾਉਂਦੀ ਹੈ। ਸ਼ਿਲਾਹ ਦਾ ਪਰਿਵਾਰ ਅਨਕਾਮਿਬਕਲ ਹੇਅਰ ਸਿੰਡਰੋਮ ਬਾਰੇ ਨਹੀਂ ਜਾਣਦਾ ਸੀ ਪਰ ਉਹ ਇਸ ਸਥਿਤੀ ਬਾਰੇ ਹੋਰ ਲੋਕਾਂ ਨੂੰ ਸਿੱਖਿਅਤ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਇੰਸਟਰਾਗ੍ਰਾਮ 'ਤੇ ਸ਼ਿਲਾਹ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਹਾਲਾਂਕਿ ਇਸ ਬੀਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ ਲੱਭਿਆ ਹੈ।


Related News