First Date ''ਤੇ ਕੁੜੀ ਖਾ ਗਈ ਇੰਨਾ ਖਾਣਾ, ਬਿੱਲ ਦੇਖ ਮੁੰਡੇ ਦੇ ਛੁੱਟ ਗਏ ਪਸੀਨੇ

Tuesday, Oct 17, 2023 - 01:01 AM (IST)

First Date ''ਤੇ ਕੁੜੀ ਖਾ ਗਈ ਇੰਨਾ ਖਾਣਾ, ਬਿੱਲ ਦੇਖ ਮੁੰਡੇ ਦੇ ਛੁੱਟ ਗਏ ਪਸੀਨੇ

ਇੰਟਰਨੈਸ਼ਨਲ ਡੈਸਕ : ਪਹਿਲੀ ਡੇਟ ਤੁਹਾਡੇ ਸਾਥੀ ਦੇ ਦਿਲ ਵਿੱਚ ਜਗ੍ਹਾ ਬਣਾਉਣ ਦਾ ਪਹਿਲਾ ਇਮਤਿਹਾਨ ਹੁੰਦੀ ਹੈ, ਜਿਸ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਪਹਿਲੀ ਵਾਰ ਆਪਣੇ ਕ੍ਰਸ਼ ਨਾਲ ਡੇਟ 'ਤੇ ਜਾ ਰਹੇ ਹੋ ਤਾਂ ਘਬਰਾਹਟ ਹੋਣਾ ਸੁਭਾਵਿਕ ਹੈ। ਹਰ ਕਪਲ ਦੀ ਜ਼ਿੰਦਗੀ 'ਚ ਪਹਿਲੀ ਡੇਟ ਬਹੁਤ ਮਾਇਨੇ ਰੱਖਦੀ ਹੈ। ਇਸ ਨੂੰ ਲੈ ਕੇ ਉਹ ਤਰ੍ਹਾਂ-ਤਰ੍ਹਾਂ ਦੇ ਸੁਪਨੇ ਦੇਖਦੇ ਹਨ ਪਰ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ, ਜਿਸ ਨੂੰ ਜਾਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ।

ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਭੁੱਲਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਜ਼ਬਤ, ਲੱਖਾਂ ਰੁਪਏ ਦੇ ਕੀਤੇ ਚਲਾਨ

ਅਜਿਹਾ ਹੀ ਇਕ ਮਾਮਲਾ ਇਨ੍ਹੀਂ ਦਿਨੀਂ ਅਮਰੀਕਾ ਤੋਂ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੀ ਇਕ ਕੁੜੀ ਪਹਿਲੀ ਵਾਰ ਇਕ ਮੁੰਡੇ ਨਾਲ ਡੇਟ 'ਤੇ ਗਈ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਅਖੀਰ ਅਜਿਹਾ ਹੋਇਆ ਕਿ ਦੋਵਾਂ 'ਚੋਂ ਕੋਈ ਵੀ ਇਸ ਦਿਨ ਨੂੰ ਯਾਦ ਨਹੀਂ ਰੱਖਣਾ ਚਾਹੁੰਦਾ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਦੀ ਮੁਲਾਕਾਤ ਇਕ ਚੰਗੇ ਰੈਸਟੋਰੈਂਟ 'ਚ ਹੋਈ ਅਤੇ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਸੀ-ਫੂਡ ਖਾਣ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਅਦਾਲਤ 'ਚ ਪੇਸ਼, ਜਾਣੋ ਕੋਰਟ ਨੇ ਕੀ ਸੁਣਾਇਆ ਫ਼ੈਸਲਾ

ਦੋਵਾਂ ਨੇ ਆਰਡਰ ਕੀਤਾ ਅਤੇ ਇਕ ਵਾਰ ਜਦੋਂ ਕੁੜੀ ਖਾਣ ਲੱਗੀ ਤਾਂ ਕੁਝ ਅਜਿਹਾ ਹੋਇਆ, ਜਿਸ ਦੀ ਮੁੰਡੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਦਰਅਸਲ, ਕੁੜੀ ਨੇ 48 ਆਈਸਟ੍ਰਸ ਖਾ ਲਏ ਅਤੇ ਨਾਲ ਹੀ ਕ੍ਰੈਬ ਕੇਕਸ ਅਤੇ ਆਲੂ ਦੀ ਡਿਸ਼ ਵੀ ਮੰਗਵਾਈ। ਇਸ ਗੱਲ ਦੀ ਜਾਣਕਾਰੀ ਕੁੜੀ ਨੇ ਖੁਦ ਸੋਸ਼ਲ ਮੀਡੀਆ 'ਤੇ ਵੀਡੀਓ ਬਣਾ ਕੇ ਦਿੱਤੀ। ਕੁੜੀ ਨੇ ਦੱਸਿਆ ਕਿ ਉਹ ਖਾਣਾ ਖਾਂਦੀ ਰਹੀ ਤੇ ਮੁੰਡਾ ਉਸ ਨੂੰ ਦੇਖਦਾ ਰਿਹਾ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ 'ਚ 7 ਦਿਨਾਂ ਦੀ ਛੁੱਟੀ ਦਾ ਐਲਾਨ, ਜਾਣੋ ਵਜ੍ਹਾ

ਕੁੜੀ ਨੇ ਦੱਸਿਆ ਕਿ ਅਟਲਾਂਟਾ ਦੇ Fontaines Oyster House ਵਿੱਚ ਆਈਸਟ੍ਰਸ ਬਹੁਤ ਵਧੀਆ ਮਿਲਦੇ ਹਨ। ਇਸ ਕਰਕੇ ਉਹ ਆਪਣੇ-ਆਪ 'ਤੇ ਕਾਬੂ ਨਹੀਂ ਰੱਖ ਪਾਈ। ਜਦੋਂ ਇਸ ਸਭ ਦਾ ਬਿੱਲ ਆਇਆ ਤਾਂ ਉਹ ਹੈਰਾਨ ਰਹਿ ਗਈ। ਇਨ੍ਹਾਂ ਸਾਰਿਆਂ ਦਾ ਬਿੱਲ £150 ਯਾਨੀ 15000 ਰੁਪਏ ਤੋਂ ਵੱਧ ਸੀ। ਅਜਿਹੇ 'ਚ ਮੁੰਡੇ ਨੇ ਉਸ ਨੂੰ ਕਿਹਾ ਕਿ ਉਹ ਵਾਸ਼ਰੂਮ ਜਾਣਾ ਚਾਹੁੰਦਾ ਹੈ। ਬਸ ਫਿਰ ਕੀ ਸੀ, ਇੰਨਾ ਬਿੱਲ ਦੇਖ ਕੇ ਉਹ ਡਰ ਗਿਆ ਅਤੇ ਉਥੋਂ ਭੱਜ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News