ਪ੍ਰਾਇਮਰੀ ਜਿੱਤਣ ਵਾਲੀ ਦੂਜੀ ਭਾਰਤੀ-ਅਮਰੀਕੀ ਬਣੀ ਗਿਡੀਅਨ
Wednesday, Jul 15, 2020 - 04:07 PM (IST)

ਵਾਸ਼ਿੰਗਟਨ- ਭਾਰਤੀ ਮੂਲ ਦੀ ਅਮਰੀਕੀ ਸਾਰਾ ਗਿਡਿਅਨ ਨੇ ਮੇਨ ਸੂਬੇ ਦੇ ਅਮਰੀਕੀ ਸੈਨੇਟ ਸੀਟ ਲਈ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਜਿੱਤ ਲਈ ਹੈ। ਹੁਣ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਉਹ ਇੱਥੋਂ ਦੇ ਰੀਪਬਲਿਕਨ ਸੈਨੇਟਰ ਸੂਜ਼ਨ ਕੋਲਿੰਸ ਨੂੰ ਚੁਣੌਤੀ ਦੇਵੇਗੀ।
ਗਿਡਿਅਨ ਅਜੇ ਮੇਰਾਜਯ ਵਿਧਾਨਸਭਾ ਵਿਚ ਮੁਖੀ ਹਨ। ਇਸ ਵਾਰ ਸੈਨੇਟ ਪ੍ਰਾਇਮਰੀ ਦੀ ਦੌੜ ਵਿਚ ਜਿੱਤਣ ਵਾਲੀ 48 ਸਾਲਾ ਗਿਡੀਅਨ ਦੂਜੀ ਭਾਰਤੀ-ਅਮਰੀਕੀ ਹੈ। ਇਸ ਤੋਂ ਪਹਿਲਾਂ ਉਦਯੋਗਪਤੀ ਰਿਕ ਮਹਿਤਾ ਨੇ ਨਿਊਜਰਸੀ ਤੋਂ ਰੀਪਬਲਿਕਨ ਪ੍ਰਾਇਮਰੀ ਜਿੱਤੀ ਸੀ। ਗਿਡਿਅਨ ਅਤੇ ਮਹਿਤਾ ਆਪਣੇ-ਆਪਣੇ ਸੂਬਿਆਂ ਵਿਚ ਪ੍ਰਾਇਮਰੀ ਜਿੱਤਣ ਵਾਲੇ ਪਹਿਲੇ ਭਾਰਤੀ-ਅਮਰੀਕੀ ਹਨ।
ਗਿਡਿਅਨ ਦੇ ਪਿਤਾ ਭਾਰਤੀ-ਅਮਰੀਕੀ ਅਤੇ ਮਾਂ ਅਮਰੀਕੀ ਹੈ। ਗਿਡਿਅਨ ਨੇ 2.3 ਕਰੋੜ ਡਾਲਰ ਦੀ ਰਾਸ਼ੀ ਜੁਟਾਈ ਸੀ ਜੋ ਇਸ ਖੇਤਰ ਦੇ ਲਿਹਾਜ ਨਾਲ ਇਕ ਰਿਕਾਰਡ ਹੈ। ਨਵੰਬਰ ਵਿਚ ਜੇਕਰ ਉਹ ਜਿੱਤਦੀ ਹੈ ਤਾਂ ਅਮਰੀਕੀ ਸੈਨੇਟ ਦਾ ਹਿੱਸਾ ਬਣਨ ਵਾਲੀ ਦੂਜੀ ਭਾਰਤੀ-ਅਮਰੀਕੀ ਔਰਤ ਬਣ ਜਾਵੇਗੀ। ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਮਹਿਲਾ ਕੈਲੀਫੋਰਨੀਆ ਤੋਂ ਕਮਲਾ ਹੈਰਿਸ ਹਨ।