ਅਮਰੀਕਾ 'ਚ ਖਿੜਿਆ ਅਜੀਬ 'ਫੁੱਲ', ਦੇਖਣ ਲਈ ਜੁਟੇ ਹਜ਼ਾਰਾਂ ਲੋਕ, ਜਾਣੋ ਵਜ੍ਹਾ

Wednesday, Nov 03, 2021 - 04:04 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਇਲਾਕੇ 'ਚ ਇਕ ਵਿਸ਼ਾਲ ਅਤੇ ਬਦਬੂਦਾਰ ਫੁੱਲ ਖਿੜਿਆ, ਜਿਸ ਨੂੰ ਦੇਖਣ ਲਈ ਹਜ਼ਾਰਾਂ ਲੋਕ ਆ ਰਹੇ ਹਨ। ਇੰਡੋਨੇਸ਼ੀਆ ਦੇ ਸੁਮਾਤਰਾ 'ਚ ਪਾਏ ਜਾਣ ਵਾਲੇ ਇਸ ਫੁੱਲ ਨੂੰ 'ਡੈੱਡ ਪਲਾਂਟ' ਕਿਹਾ ਜਾਂਦਾ ਹੈ। ਇਹ ਫੁੱਲ ਦੱਖਣੀ ਕੈਲੀਫੋਰਨੀਆ ਬੋਟੈਨੀਕਲ ਗਾਰਡਨ ਵਿੱਚ ਖਿੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮੋਰਫੋਫਾਲਸ (Amorphophallus) ਪ੍ਰਜਾਤੀ ਦਾ ਇਹ ਪੌਦਾ ਐਤਵਾਰ ਦੁਪਹਿਰ ਨੂੰ ਖਿੜਨਾ ਸ਼ੁਰੂ ਹੋਇਆ।

ਇਸ ਫੁੱਲ ਨੂੰ ਦੇਖਣ ਦੀ ਇੱਛਾ ਲੋਕਾਂ 'ਚ ਇੰਨੀ ਜ਼ਿਆਦਾ ਸੀ ਕਿ ਮੰਗਲਵਾਰ ਸ਼ਾਮ ਤੱਕ ਇਸ ਬਾਗ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸ਼ਾਮ ਤੱਕ ਕਰੀਬ 5 ਹਜ਼ਾਰ ਲੋਕਾਂ ਨੇ ਇਸ ਅਜੀਬ ਫੁੱਲ ਨੂੰ ਦੇਖਿਆ। ਹਾਲਾਂਕਿ, ਨਿਰਾਸ਼ਾਜਨਕ ਗੱਲ ਇਹ ਰਹੀ ਕਿ ਇਹ ਫੁੱਲ ਲਗਭਗ 48 ਘੰਟਿਆਂ ਲਈ ਹੀ ਖਿੜਿਆ ਅਤੇ ਇਸ ਤੋਂ ਬਾਅਦ ਇਹ ਮੁਰਝਾ ਗਿਆ। ਜਦੋਂ ਇਹ ਫੁੱਲ ਖਿੜਿਆ ਹੋਇਆ ਸੀ, ਉਸ ਸਮੇਂ ਇਸ ਦੀ ਬਦਬੂ ਬਹੁਤ ਤੇਜ਼ ਸੀ।

ਪੜ੍ਹੋ ਇਹ ਅਹਿਮ ਖਬਰ - ਅਮਰੀਕਾ 'ਚ 8 ਨਵੰਬਰ ਤੋਂ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲੱਗੇਗੀ ਵੈਕਸੀਨ, ਫਾਈਜ਼ਰ ਨੂੰ ਮਨਜ਼ੂਰੀ

ਫੁੱਲ ਵਿਚੋਂ ਲਾਸ਼ ਵਾਂਗ ਆ ਰਹੀ ਸੀ ਬਦਬੂ 
ਫੁੱਲ ਵਿਚੋਂ ਲਾਸ਼ ਵਰਗੀ ਬਦਬੂ ਆ ਰਹੀ ਸੀ, ਜਿਸ ਕਾਰਨ ਵੱਡੀ ਗਿਣਤੀ ਵਿਚ ਉਸ 'ਤੇ ਕੀਟ-ਪਤੰਗੇ ਆ ਗਏ। ਸੈਨ ਡਿਏਗੋ ਦੇ ਹੌਟੀਕਲਚਰ ਮੈਨੇਜਰ ਜੌਨ ਕਾਰਨਰ ਨੇ ਕਿਹਾ ਕਿ ਫੁੱਲ ਦੀ ਬਦਬੂ ਲਾਸ਼ ਵਰਗੀ ਸੀ ਅਤੇ ਇਹ ਬਹੁਤ ਮੋਟਾ ਸੀ। ਇਸ ਨੂੰ ਚਾਕੂ ਨਾਲ ਕੱਟਿਆ ਜਾ ਸਕਦਾ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਵਿੱਚ ਸੁਮਾਤਰਾ ਟਾਈਟਨ ਦਾ ਫੁੱਲ ਥੋੜ੍ਹੇ ਸਮੇਂ ਲਈ ਖਿੜਿਆ ਅਤੇ ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਹ ਫੁੱਲ ਹੁਣ ਅਲੋਪ ਹੋਣ ਦੀ ਕਗਾਰ 'ਤੇ ਹੈ ਅਤੇ ਬਹੁਤ ਸਾਰੇ ਲੋਕਾਂ ਦੁਆਰਾ ਆਨਲਾਈਨ ਦੇਖਿਆ।

ਇਸ ਦੁਰਲੱਭ ਫੁੱਲ ਨੂੰ ਅਮੋਰਫੋਫੈਲਸ ਟਾਈਟਨਮ  (Amorphophallus titanum) ਵੀ ਕਿਹਾ ਜਾਂਦਾ ਹੈ ਅਤੇ ਇਹ 10 ਫੁੱਟ ਉੱਚਾ ਹੋ ਸਕਦਾ ਹੈ। ਇਹ ਫੁੱਲਦਾਰ ਪੌਦੇ ਸਿਰਫ ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਉੱਗਦੇ ਹਨ। ਸੁਮਾਤਰਾ 'ਚ ਜੰਗਲਾਂ ਨੂੰ ਲਗਾਤਾਰ ਤਬਾਹ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਹ ਪੌਦਾ ਹੁਣ ਖ਼ਤਮ ਹੋਣ ਦੇ ਕੰਢੇ 'ਤੇ ਪਹੁੰਚ ਗਿਆ ਹੈ। ਹੁਣ ਉਨ੍ਹਾਂ ਨੂੰ ਬਚਾਉਣ ਲਈ ਪੂਰੀ ਦੁਨੀਆ ਵਿਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੰਨ 1889 ਵਿੱਚ ਸੁਮਾਤਰਾ ਤੋਂ ਬਾਹਰ ਕੀਵ ਵਿੱਚ ਇਸ ਦੇ ਖਿੜਨ ਦੀ ਖ਼ਬਰ ਆਈ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News