ਕਤਲੇਆਮ ''ਚ ਬਚੇ ਲੋਕਾਂ ਦੀ ਦੇਖਭਾਲ ਲਈ 1 ਅਰਬ ਡਾਲਰ ਦੀ ਵਾਧੂ ਸਹਾਇਤਾ ਪ੍ਰਦਾਨ ਕਰੇਗਾ ਜਰਮਨੀ

Wednesday, Oct 29, 2025 - 04:39 PM (IST)

ਕਤਲੇਆਮ ''ਚ ਬਚੇ ਲੋਕਾਂ ਦੀ ਦੇਖਭਾਲ ਲਈ 1 ਅਰਬ ਡਾਲਰ ਦੀ ਵਾਧੂ ਸਹਾਇਤਾ ਪ੍ਰਦਾਨ ਕਰੇਗਾ ਜਰਮਨੀ

ਬਰਲਿਨ (ਏਜੰਸੀ) - ਨਾਜ਼ੀਆਂ ਦੁਆਰਾ ਸਤਾਏ ਗਏ ਯਹੂਦੀਆਂ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਅੱਗੇ ਵਧਾਉਣ ਵਾਲੀ ਇੱਕ ਸੰਸਥਾ ਨੇ ਬੁੱਧਵਾਰ ਨੂੰ ਕਿਹਾ ਕਿ ਜਰਮਨੀ ਨੇ ਕਤਲੇਆਮ ਵਿਚ ਬਚੇ ਲੋਕਾਂ ਦੀ ਦੇਖਭਾਲ ਲਈ 2026 ਤੱਕ 1.076 ਅਰਬ ਡਾਲਰ ਦੀ ਵਾਧੂ ਸਹਾਇਤਾ ਪ੍ਰਦਾਨ ਕਰਨ 'ਤੇ ਸਹਿਮਤੀ ਜਤਾਈ ਹੈ। ਜਰਮਨ ਵਿੱਤ ਮੰਤਰਾਲੇ ਨਾਲ ਗੱਲਬਾਤ ਤੋਂ ਬਾਅਦ ਮੁਆਵਜ਼ੇ 'ਤੇ ਸਹਿਮਤੀ ਬਣੀ ਅਤੇ ਇਹ ਸੰਗਠਨ ਦੇ ਇਤਿਹਾਸ ਵਿੱਚ ਘਰੇਲੂ ਦੇਖਭਾਲ ਲਈ ਮਿਲਣ ਵਾਲਾ ਸਭ ਤੋਂ ਵੱਡਾ ਬਜਟ ਹੈ।

ਨਿਊਯਾਰਕ ਸਥਿਤ ਕਾਨਫਰੰਸ ਔਨ ਯਹੂਇਸ਼ ਮਟੀਰੀਅਲ ਕਲੇਮਜ਼ ਅਗੇਂਸਟ ਜਰਮਨੀ ਦੇ ਪ੍ਰਧਾਨ ਗਿਡੀਅਨ ਟੇਲਰ ਨੇ ਕਿਹਾ, "ਇਹ ਇਤਿਹਾਸਕ ਵਾਧਾ ਕਤਲੇਆਮ ਵਿਚ ਬਚੇ ਲੋਕਾਂ ਦੀਆਂ ਗੁੰਝਲਦਾਰ ਅਤੇ ਵਧਦੀਆਂ ਜ਼ਰੂਰਤਾਂ ਨੂੰ ਦਰਸਾਉਂਦਾ ਹੈ।" ਉਨ੍ਹਾਂ ਦੱਸਿਆ ਕਿ ਜਿਵੇਂ-ਜਿਵੇਂ ਕਤਲੇਆਮ ਵਿਚ ਬਚੇ ਲੋਕਾਂ ਦੀ ਉਮਰ ਵਧ ਰਹੀ ਹੈ, ਉਨ੍ਹਾਂ ਦੀਆਂ ਸਿਹਤ ਜ਼ਰੂਰਤਾਂ ਅਤੇ ਨਿਰਭਰਤਾਵਾਂ ਵੀ ਵਧ ਰਹੀਆਂ ਹਨ। 

ਬਹੁਤ ਸਾਰੇ ਲੋਕ ਅਲਜ਼ਾਈਮਰ, ਪਾਰਕਿੰਸਨ ਅਤੇ ਡਿਮੈਂਸ਼ੀਆ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ। ਸੰਗਠਨ ਦੇ ਅਨੁਸਾਰ, ਦੁਨੀਆ ਭਰ ਵਿੱਚ ਕਤਲੇਆਮ ਦੇ ਲਗਭਗ 200,000 ਪੀੜਤ ਜਿੰਦਾ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਜ਼ਰਾਈਲ, ਅਮਰੀਕਾ ਅਤੇ ਯੂਰਪ ਵਿੱਚ ਰਹਿੰਦੇ ਹਨ। ਕਤਲੇਆਨ ਦੌਰਾਨ ਯਹੂਦੀਆਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾਉਣ ਵਾਲੇ ਗੈਰ-ਯਹੂਦੀਆਂ ਨੂੰ ਵੀ ਇਸੇ ਤਰ੍ਹਾਂ ਦੀ ਘਰੇਲੂ ਦੇਖਭਾਲ ਮਿਲੇਗੀ।


author

cherry

Content Editor

Related News