‘ਵਜ਼ੀਰਐਕਸ’ ਦੁਬਾਰਾ ਸ਼ੁਰੂ ਕਰੇਗਾ ਟ੍ਰੇਡਿੰਗ, ਇਕ ਸਾਲ ਬਾਅਦ ਵਾਪਸੀ ਨੂੰ ਤਿਆਰ

Friday, Oct 24, 2025 - 06:14 PM (IST)

‘ਵਜ਼ੀਰਐਕਸ’ ਦੁਬਾਰਾ ਸ਼ੁਰੂ ਕਰੇਗਾ ਟ੍ਰੇਡਿੰਗ, ਇਕ ਸਾਲ ਬਾਅਦ ਵਾਪਸੀ ਨੂੰ ਤਿਆਰ

ਨਵੀਂ ਦਿੱਲੀ (ਇੰਟ.) - ਕ੍ਰਿਪਟੋ ਐਕਸਚੇਂਜ ਪਲੇਟਫਾਰਮ ਵਜ਼ੀਰਐਕਸ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ 24 ਅਕਤੂਬਰ ਤੋਂ ਆਪਣੇ ਪਲੇਟਫਾਰਮ ’ਤੇ ਟ੍ਰੇਡਿੰਗ ਦੁਬਾਰਾ ਸ਼ੁਰੂ ਕਰੇਗਾ। ਇਹ ਫੈਸਲਾ ਉਸ ਘਟਨਾ ਦੇ ਇਕ ਸਾਲ ਤੋਂ ਵੱਧ ਸਮਾਂ ਬਾਅਦ ਆਇਆ ਹੈ, ਜਦੋਂ ਕੰਪਨੀ ਨੂੰ ਇਕ ਵੱਡੇ ਸਾਈਬਰ ਹਮਲੇ ’ਚ ਕਰੀਬ 230 ਮਿਲੀਅਨ ਡਾਲਰ (ਲੱਗਭਗ 1,900 ਕਰੋੜ ਰੁਪਏ) ਦਾ ਨੁਕਸਾਨ ਹੋਇਆ ਸੀ। ਭਾਵ ਕੰਪਨੀ ਇਕ ਸਾਲ ਬਾਅਦ ਵਾਪਸੀ ਕਰਨ ਨੂੰ ਤਿਆਰ ਹੈ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਆਈ 12 ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਕੰਪਨੀ ਨੇ ਦੱਸਿਆ ਕਿ ਸਿੰਗਾਪੁਰ ਹਾਈ ਕੋਰਟ ਨੇ ਅਕਤੂਬਰ ’ਚ ਵਜ਼ੀਰਐਕਸ ਦੀ ‘ਸਕੀਮ ਆਫ ਅਰੇਂਜਮੈਂਟ’ ਨੂੰ ਮਨਜ਼ੂਰੀ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਪਲੇਟਫਾਰਮ ਨੂੰ ਫਿਰ ਸੰਚਾਲਨ ਦੀ ਆਗਿਆ ਮਿਲੀ ਹੈ, ਜਿਸ ਨਾਲ ਲੱਖਾਂ ਯੂਜ਼ਰਜ਼ ਅਤੇ ਨਿਵੇਸ਼ਕਾਂ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤ ਦੀ ਇਹ ਮਨਜ਼ੂਰੀ ਕੰਪਨੀ ਦੇ ਮੁੜਗਠਨ ਅਤੇ ਸੰਚਾਲਨ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ :     ਖ਼ੁਸ਼ਖ਼ਬਰੀ ! ਸਰਕਾਰੀ ਮੁਲਾਜ਼ਮਾਂ ਲਈ ਬਦਲੇ Retirement Rules , ਪੈਨਸ਼ਨ ਤੋਂ ਲੈ ਕੇ ਭੱਤਿਆਂ ਤੱਕ ਹੋਏ 5 ਵੱਡੇ ਬਦਲਾਅ

ਵਜ਼ੀਰਐਕਸ ਨੇ ਕਿਹਾ ਕਿ ਉਹ ਟ੍ਰੇਡਿੰਗ ਨੂੰ ਹੌਲੀ-ਹੌਲੀ ਸ਼ੁਰੂ ਕਰੇਗਾ ਤਾਂਕਿ ਪਲੇਟਫਾਰਮ ਸੁਰੱਖਿਅਤ ਅਤੇ ਸਥਿਰ ਬਣਿਆ ਰਹੇ। 24 ਤੋਂ 27 ਅਕਤੂਬਰ ਤੱਕ 4 ਦਿਨਾਂ ਦੌਰਾਨ ਹਰ ਦਿਨ ਕਰੀਬ 25 ਫੀਸਦੀ ਟੋਕਣ ਨੂੰ ਟ੍ਰੇਡਿੰਗ ਲਈ ਖੋਲ੍ਹਿਆ ਜਾਵੇਗਾ। ਇਸ ਪ੍ਰਕਿਰਿਆ ਦੇ ਆਖਿਰ ਤੱਕ ਭਾਵ 27 ਅਕਤੂਬਰ ਤੱਕ ਪੂਰਾ ਪਲੇਟਫਾਰਮ ਪੂਰੀ ਤਰ੍ਹਾਂ ਐਕਟਿਵ ਹੋ ਜਾਵੇਗਾ।

ਇਹ ਵੀ ਪੜ੍ਹੋ :     ਪੰਜਾਬ 'ਚ ਚਿਕਨ ਨਾਲੋਂ ਮਹਿੰਗਾ ਹੋਇਆ ਟਮਾਟਰ, 700 ਰੁਪਏ ਤੱਕ ਪਹੁੰਚੀ ਇੱਕ ਕਿਲੋ ਦੀ ਕੀਮਤ

ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਪਹਿਲਾਂ 30 ਦਿਨਾਂ ਤੱਕ ਯੂਜ਼ਰਜ਼ ਤੋਂ ਕੋਈ ਟ੍ਰੇਡਿੰਗ ਫੀਸ ਨਹੀਂ ਲਈ ਜਾਵੇਗੀ। ਇਹ ਕਦਮ ਯੂਜ਼ਰਜ਼ ਨੂੰ ਪਲੇਟਫਾਰਮ ’ਤੇ ਵਾਪਸ ਲਿਆਉਣ ਅਤੇ ਭਰੋਸਾ ਬਹਾਲ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਪਹਿਲ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :    ਅਗਲੇ 2 ਦਹਾਕਿਆਂ 'ਚ ਕਿੰਨੇ ਰੁਪਏ ਮਿਲੇਗਾ 10 ਗ੍ਰਾਮ ਸੋਨਾ , ਹੈਰਾਨ ਕਰ ਦੇਵੇਗੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News