ਇਟਲੀ ''ਚ ਪਹਿਲੀ ਵਾਰ ਹੋਏ ਧੱਮ ਦੀਕਸ਼ਾ ਸਮਾਗਮ ਮੌਕੇ 39 ਲੋਕਾਂ ਨੇ ਲਈ ਬੁੱਧ ਧਰਮ ਦੀ ਦੀਕਸ਼ਾ
Sunday, Oct 26, 2025 - 06:14 PM (IST)
ਰੋਮ (ਦਲਵੀਰ ਸਿੰਘ ਕੈਂਥ) : ਧੱਮ ਦੀਕਸ਼ਾ (ਘਰ ਵਾਪਸੀ) ਸਮਾਗਮ ਇਟਲੀ (ਯੂਰਪ), 'ਖੋਜ ਹਰ ਰੋਜ' ਟੀਮ ਇਟਲੀ ਅਤੇ 'ਏਕ ਕਦਮ ਪਰਿਵਰਤਨ ਕੀ ਓਰ' ਟੀਮ ਦੁਆਰਾ ਪਹਿਲੀ ਵਾਰ ਯੂਰਪ ਦੀ ਧਰਤੀ ਤੇ ਇਟਲੀ 'ਚ ਮਨਾਇਆ ਗਿਆ, ਜਿਸ ਵਿਚ 39 ਸਾਥੀਆਂ ਨੇ ਧੱਮ ਦੀਕਸ਼ਾ ਲਈ, ਜਿਸ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ।ਸਮਾਗਮ ‘ਚ ਬਹੁਤ ਸਾਰੇ ਦੁਨੀਆਂ ਦੇ ਅਲੱਗ- ਅਲੱਗ ਕੋਨਿਆਂ ਤੋਂ ਬੁੱਧਿਸਟ ਸਾਥੀ ਪਹੁੰਚੇ।
ਸਨਮਾਨਤ ਭੰਤੇ ਰੇਵਤ (ਯੂ ਕੇ), ਭੰਤੇ ਪਿਆਦਸੀ ਥੇਰੋ (ਇਟਲੀ) ਅਤੇ ਭੰਤੇ ਨੰਦਾ ਥੇਰੋ (ਇਟਲੀ) ਤੋਂ ਇਲਾਵਾ, ਆਏ ਹੋਏ ਮਹਿਮਾਨਾਂ ਵਿੱਚੋਂ ਧੱਮ ਉਪਾਸਕ ਦੇਵ ਲਾਲ ਸੁਮਨ ਪ੍ਰੈਜ਼ੀਡੈਂਟ ਆਫ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਨੇ ਬੜੇ ਹੀ ਵਿਸਥਾਰ ਨਾਲ ਬੁੱਧ ਬੰਦਨਾ ਅਤੇ ਗਾਥਾ ਦੀ ਪੰਜਾਬੀ ਵਿਚ ਵਿਆਖਿਆ ਕੀਤੀ। ਧੱਮ ਉਪਾਸਿਕਾ ਅੰਜਨਾ ਕੁਮਾਰੀ (ਯੂਕੇ) ਨੇ ਇਕ ਸਾਇੰਸ ਫਿੰਕਸ਼ਨ ਦੀ ਕਹਾਣੀ ਕਿਸ ਤਰ੍ਹਾਂ ਅੰਧ ਵਿਸ਼ਵਾਸ਼ ਲਈ ਇਕ ਸਬੂਤ ਬਣ ਗਈ, ਅੰਧਵਿਸ਼ਵਾਸੀ ਲੋਕਾਂ ਲਈ ਇਕ ਬਹੁਤ ਵਧੀਆ ਉਦਾਹਰਣ ਦਿੱਤੀ। ਧੱਮ ਉਪਾਸਿਕਾ ਚੰਚਲ ਮੱਲ ਕੈਨੇਡਾ ਤੋਂ ਉਨ੍ਹਾਂ ਖੋਜ ਹਰ ਰੋਜ ਟੀਮ ਦੀ ਇਸ ਸਮਾਗਮ ਲਈ ਬਹੁਤ ਸ਼ਲਾਘਾ ਕੀਤੀ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਨ ਦੀ ਆਸ ਕੀਤੀ ਅਤੇ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ। ਹਾਜ਼ਰੀਨ ਲੋਕਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਨਾਮ 'ਤੇ ਜੋ ਇਟਲੀ 'ਚ ਭਵਨ ਬਣਨ ਜਾ ਰਿਹਾ ਹੈ ਉਸ 'ਚ ਮਾਲੀ ਯੋਗਦਾਨ ਵੀ ਦਿੱਤਾ |ਧੱਮ ਉਪਾਸਿਕ ਬਲਵਿੰਦਰ ਢੰਡਾ ਆਸਟਰੀਆ ਨੇ ਵੀ ਖੋਜ ਹਰ ਰੋਜ ਟੀਮ ਨੂੰ ਵਧਾਈਆਂ ਦਿੱਤੀਆਂ ਜਿਹਨਾਂ ਧੱਮ ਦੀਕਸ਼ਾ ਉਲੀਕਿਆ ।
ਧੱਮ ਉਪਾਸਿਕ ਸੋਹਣ ਲਾਲ ਸਾਂਪਲਾ (ਜਰਮਨੀ) ਵੱਲੋਂ ਖੋਜ ਹਰ ਰੋਜ ਟੀਮ ਇਟਲੀ ਅਤੇ ਏਕ ਕਦਮ ਪਰਿਵਰਤਨ ਕੀ ਓਰ ਟੀਮ ਲਈ ਕਿਤਾਬਾਂ ਅਤੇ ਪੈੱਨ ਉਪਹਾਰ ਵਜੋਂ ਦਿੱਤੇ ਗਏ। ਧੱਮ ਉਪਾਸਿਕ ਰਾਜ ਕੁਮਾਰ ਓਸ਼ੋਰਾਜ (ਕੈਨੇਡਾ) ਨੇ ਕੇ ਸੀ ਸੁਲੇਖ ਜੀ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਉਨ੍ਹਾਂ ਦੇ ਜੀਵਨ ਦਾ ਸੰਖੇਪ ਵਰਣਨ ਕੀਤਾ।
ਧੱਮ ਉਪਾਸਿਕ ਰਾਮ ਪਾਲ ਰਾਹੀਂ (ਯੂ ਕੇ) ਨੇ ਬੋਧ ਗਯਾ ਬੁੱਧ ਵਿਹਾਰ ਦੇ ਅੰਦੋਲਨ ਦੀ ਮਸ਼ਾਲ ਨੂੰ ਜਗਦੇ ਰਹਿਣਾ ਆਏ ਉਸ ਦਾ ਸਾਥ ਦੇਣ ਦੀ ਅਪੀਲ ਕੀਤੀ । ਧੱਮ ਉਪਾਸਿਕ ਮਲਕੀਤ ਹਰਦਾਸ ਪੂਰੀ (ਗਰੀਸ) ਨੇ ਆਪਣੇ ਮਹਾਂਪੁਰਖਾਂ ਦੀ ਗਾਥਾ ਦੀ ਇਕ ਕਵਿਤਾ ਸੁਣਾਈ ਤੇ ਧੱਮ ਦੀਕਸ਼ਾ ਲੈਕੇ ਬੋਧੀ ਬਣੇ।
ਇਸ ਮੌਕੇ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਰਾਜਿ: ਇਟਲੀ ਦੇ ਪ੍ਰਧਾਨ ਕੈਲਾਸ਼ ਬੰਗਰ ਜੀ ਅਤੇ ਸੰਸਥਾਪਕ ਗਿਆ ਧੱਮ ਉਪਾਸਿਕ ਗਿਆਨ ਚੰਦ ਸੂਦ ਜੀ ਨੇ ਖੋਜ ਹਰ ਰੋਜ ਟੀਮ ਦੀ ਸ਼ਲਾਘਾ ਕੀਤੀ। ਅੰਬੇਡਕਰ ਮਿਸ਼ਨ ਸੁਸਾਇਟੀ ਇਟਲੀ ਅਤੇ ਏਕ ਕਦਮ ਪਰਿਵਰਤਨ ਕੀ ਓਰ ਦੇ ਪ੍ਰਧਾਨ ਧੱਮ ਉਪਸਿਕ ਬੀਰਬਲ ਰੱਤੂ ਨੇ ਧੱਮ ਦੀਕਸ਼ਾ ਲਈ ਅਤੇ ਸਭ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਨਾਮ ਤੇ ਜੋ ਭਵਨ ਇਟਲੀ ਚ ਬਣਨ ਜਾ ਰਿਹਾ ਹੈ ਉਸ ਦੇ ਵਿਚ ਯੋਗਦਾਨ ਪਾਉਣ ਲਈ ਅਪੀਲ ਕੀਤੀ
ਅੰਤ ਵਿੱਚ ਖੋਜ ਹਰ ਰੋਜ ਟੀਮ ਦੇ ਮੈਬਰ ਧੱਮ ਉਪਾਸਿਕ ਅਵਤਾਰ ਸਹੋਤਾ, ਧੱਮ ਉਪਾਸਿਕ ਅਸ਼ਵਨੀ ਪੰਡੋਰੀ, ਧੱਮ ਉਪਾਸਿਕ ਰਮੇਸ਼ ਪੌੜ, ਧੱਮ ਉਪਾਸਿਕ ਅਮਰ ਨਾਥ ਮਹੇ ਨੇ ਆਏ ਹੋਏ ਸਭ ਸਾਥੀਆਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਨਾਲ ਇਸ ਸਮਾਗਮ ਨੂੰ ਹਰੇਕ ਸਾਲ ਇਸੇ ਤਰ੍ਹਾਂ ਮਨਾਉਣ ਦੀ ਆਸ ਵੀ ਜਤਾਈ।ਯੂਰਪ ਦੇ ਇਟਲੀ ਦੇਸ਼ ‘ਚ ਪਹਿਲੀ ਵਾਰ ਹੋਏ ਇਸ ਧੱਮ ਦੀਕਸ਼ਾ ਸਮਾਗਮ ਦੇ ਸਮੂਹ ਸਾਥੀ ਪਿਛਲੇ ਕਾਫ਼ੀ ਸਮੇਂ ਤੋਂ ਬੁੱਧ ਤੇ ਅੰਬੇਡਕਰ ਦੇ ਜੀਵਨ ਤੋਂ ਸਿੱਖਿਆ ਲੈ ਭਾਰਤ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
