ਸਾਊਦੀ ਅਰਬ ਲਈ ਲੜਨਗੇ 25,000 ਪਾਕਿਸਤਾਨੀ ਫੌਜੀ
Friday, Oct 24, 2025 - 03:00 AM (IST)
ਇਸਲਾਮਾਬਾਦ/ਰਿਆਦ - ਸਾਊਦੀ ਅਰਬ ਅਤੇ ਪਾਕਿਸਤਾਨ ਵਿਚਾਲੇ ਗੁਪਤ ਰੱਖਿਆ ਸਮਝੌਤੇ ਬਾਰੇ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਦੇ ਅਨੁਸਾਰ ਇਸ ਰੱਖਿਆ ਸਮਝੌਤੇ ਤੋਂ ਬਾਅਦ ਹੁਣ ਪਾਕਿਸਤਾਨ ਆਪਣੇ 25,000 ਫੌਜੀਆਂ ਨੂੰ ਸਾਊਦੀ ਅਰਬ ’ਚ ਤਾਇਨਾਤ ਕਰੇਗਾ। ਇਹ ਪਾਕਿਸਤਾਨੀ ਫੌਜੀ ਸਾਊਦੀ ਅਰਬ ’ਤੇ ਹੋਣ ਵਾਲੇ ਕਿਸੇ ਵੀ ਹਮਲੇ ਤੋਂ ਉਸ ਨੂੰ ਬਚਾਉਣਗੇ। ਇਸ ਦੇ ਬਦਲੇ ’ਚ ਸਾਊਦੀ ਅਰਬ ਪਾਕਿਸਤਾਨ ’ਚ 10 ਅਰਬ ਡਾਲਰ ਦਾ ਵੱਡਾ ਨਿਵੇਸ਼ ਕਰੇਗਾ। ਇਸ ਤੋਂ ਇਲਾਵਾ, ਸਾਊਦੀ ਅਰਬ ਦੀ ਸਰਕਾਰ ਭਾਰਤ ਅਤੇ ਅਫਗਾਨ ਤਾਲਿਬਾਨ ਨਾਲ ਪਾਕਿਸਤਾਨ ਦੇ ਚੱਲ ਰਹੇ ਤਣਾਅ ਨੂੰ ਘੱਟ ਕਰਨ ’ਚ ਮਦਦ ਕਰੇਗੀ।
