1953 ਦੀ ਮਾਊਂਟ ਐਵਰੈਸਟ ਮੁਹਿੰਮ ਦੇ ਆਖਰੀ ਬਚੇ ਮੈਂਬਰ ਕਾਂਚਾ ਸ਼ੇਰਪਾ ਦਾ ਦਿਹਾਂਤ
Friday, Oct 17, 2025 - 05:06 PM (IST)

ਕਾਠਮੰਡੂ (ਭਾਸ਼ਾ)– ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਪਹਿਲੀ ਵਾਰ ਫਤਹਿ ਕਰਨ ਵਾਲੀ ਪਰਬਤਾਰੋਹੀ ਮੁਹਿੰਮ ਦੇ ਇਕਲੌਤੇ ਬਚੇ ਮੈਂਬਰ ਕਾਂਚਾ ਸ਼ੇਰਪਾ ਦਾ ਵੀਰਵਾਰ ਨੂੰ 92 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਨੇਪਾਲ ਮਾਊਂਟੇਨੀਅਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਫੁਰ ਗੇਲਜੇ ਸ਼ੇਰਪਾ ਨੇ ਦੱਸਿਆ ਕਿ ਕਾਂਚਾ ਸ਼ੇਰਪਾ ਦਾ ਦਿਹਾਂਤ ਕਾਠਮੰਡੂ ਜ਼ਿਲੇ ਦੇ ਕਾਪਨ ਵਿਖੇ ਆਪਣੇ ਘਰ ਵਿਚ ਹੋਇਆ।
ਕਾਂਚਾ ਸ਼ੇਰਪਾ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦੀ ਮੌਤ ਪਰਬਤਾਰੋਹੀ ਇਤਿਹਾਸ ਦੇ ਇਕ ਅਧਿਆਇ ਦਾ ਅੰਤ ਹੈ। ਕਾਂਚਾ ਸ਼ੇਰਪਾ ਉਸ ਟੀਮ ਦੇ 35 ਮੈਂਬਰਾਂ ਵਿਚੋਂ ਇਕ ਸਨ, ਜਿਸ ਨੇ 29 ਮਈ 1953 ਨੂੰ ਨਿਊਜ਼ੀਲੈਂਡ ਦੇ ਐਡਮੰਡ ਹਿਲੇਰੀ ਅਤੇ ਉਸ ਦੇ ਸ਼ੇਰਪਾ ਗਾਈਡ ਤੇਨਜ਼ਿੰਗ ਨੋਰਗੇ ਨੂੰ 8,849 ਮੀਟਰ ਦੀ ਚੋਟੀ ਦੀ ਚੋਟੀ ’ਤੇ ਪਹੁੰਚਾਇਆ ਸੀ।