ਜਰਮਨੀ ਨੇ ਪ੍ਰਮਾਣੂ ਊਰਜਾ ਤੋਂ ਕੀਤੀ ਤੌਬਾ! ਬੰਦ ਕੀਤੇ ਤਿੰਨੋਂ ਨਿਊਕਲੀਅਰ ਪਾਵਰ ਪਲਾਂਟ

04/16/2023 2:49:58 AM

ਇੰਟਰਨੈਸ਼ਨਲ ਡੈਸਕ : ਜਰਮਨੀ ਨੇ ਸ਼ਨੀਵਾਰ ਨੂੰ ਆਪਣੇ ਆਖਰੀ 3 ਪ੍ਰਮਾਣੂ ਪਾਵਰ ਪਲਾਂਟ ਬੰਦ ਕਰ ਦਿੱਤੇ। ਇਸ ਫ਼ੈਸਲੇ ਨਾਲ 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਚੱਲੇ ਆ ਰਹੇ ਪ੍ਰਮਾਣੂ ਊਰਜਾ ਦੇ ਯੁੱਗ ਦਾ ਅੰਤ ਕਰ ਦਿੱਤਾ ਹੈ। ਜਰਮਨੀ ਵਿਚ ਪ੍ਰਮਾਣੂ ਊਰਜਾ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਰਿਹਾ ਹੈ। ਜਰਮਨੀ ’ਚ ਵੱਡੀ ਗਿਣਤੀ ਵਿਚ ਲੋਕ ਅਜਿਹੀ ਤਕਨੀਕ ’ਤੇ ਨਿਰਭਰਤਾ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਜਿਸ ਨਾਲ ਭਵਿੱਖ ਵਿਚ ਖ਼ਤਰਾ ਪੈਦਾ ਹੋ ਸਕਦਾ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਪ੍ਰਮਾਣੂ ਪਲਾਂਟਾਂ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਇਕ ਛੋਟੀ ਨਜ਼ਰ ਵਾਲਾ ਕਦਮ ਮੰਨ ਰਹੇ ਹਨ। ਉਹ ਇਸ ਨੂੰ ਘੱਟ ਪ੍ਰਦੂਸ਼ਿਤ ਊਰਜਾ ਦੇ ਭਰੋਸੇਯੋਗ ਸਰੋਤ ਨੂੰ ਬੰਦ ਕਰਨ ਦੇ ਰੂਪ ਵਿਚ ਦੇਖਦੇ ਹਨ। ਊਰਜਾ ਸੰਕਟ ਦੇ ਵਿਚਕਾਰ ਜਰਮਨੀ ਦਾ ਪ੍ਰਮਾਣੂ ਪਲਾਂਟ ਬੰਦ ਕਰਨ ਦਾ ਫ਼ੈਸਲਾ ਵਿਵਾਦਪੂਰਨ ਹੈ ਪਰ ਜਰਮਨ ਸਰਕਾਰ ਆਪਣੇ ਫੈਸਲੇ ’ਤੇ ਕਾਇਮ ਹੈ।

ਇਹ ਵੀ ਪੜ੍ਹੋ : ਜੇਲ੍ਹ 'ਚ ਜ਼ਿੰਦਾ ਕੈਦੀ ਨੂੰ ਕੱਟ-ਕੱਟ ਖਾ ਗਏ ਖਟਮਲ, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ

ਜਰਮਨੀ ਦੇ ਵਾਤਾਵਰਣ ਅਤੇ ਖਪਤਕਾਰ ਸੁਰੱਖਿਆ ਮੰਤਰੀ ਅਤੇ ਗ੍ਰੀਨ ਪਾਰਟੀ ਦੀ ਮੈਂਬਰ ਸਟੈਫੀ ਲੇਮਕੇ ਨੇ ਕਿਹਾ ਕਿ ਜਰਮਨ ਸਰਕਾਰ ਦੀ ਸਥਿਤੀ ਸਪੱਸ਼ਟ ਹੈ: ਪ੍ਰਮਾਣੂ ਊਰਜਾ ਹਰਿਤ ਨਹੀਂ ਹੈ, ਨਾ ਹੀ ਇਹ ਟਿਕਾਊ ਹੈ। ਅਸੀਂ ਊਰਜਾ ਉਤਪਾਦਨ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਾਂ। ਜਰਮਨੀ ’ਚ ਆਖਰੀ ਬਚੇ ਤਿੰਨ ਪ੍ਰਮਾਣੂ ਪਲਾਂਟ ਐਮਸਲੈਂਡ, ਇਸਾਰ 2 ਅਤੇ ਨੇਕਰਵੇਸਟਿਮ ਨੂੰ ਬੰਦ ਕਰਨ ਦੀ ਮੰਗ ਲੰਬੇ ਸਮੇਂ ਤੋਂ ਉੱਠ ਰਹੀ ਸੀ। 1970 ਦੇ ਦਹਾਕੇ ’ਚ ਜਰਮਨੀ ’ਚ ਇਕ ਸ਼ਕਤੀਸ਼ਾਲੀ ਪ੍ਰਮਾਣੂ-ਵਿਰੋਧੀ ਅੰਦੋਲਨ ਉੱਭਰਿਆ। ਵੱਖੋ-ਵੱਖਰੇ ਸਮੂਹ ਨਵੇਂ ਪ੍ਰਮਾਣੂ ਪਾਵਰ ਪਲਾਂਟਾਂ ਦੇ ਵਿਰੁੱਧ ਇਕੱਠੇ ਹੋਏ। ਉਹ ਇਸ ਤਕਨਾਲੋਜੀ ਨਾਲ ਪੈਦਾ ਹੋਣ ਵਾਲੇ ਜੋਖਿਮਾਂ ਬਾਰੇ ਚਿੰਤਤ ਸਨ। ਇਨ੍ਹਾਂ ’ਚੋਂ ਕੁਝ ਸਮੂਹ ਪ੍ਰਮਾਣੂ ਹਥਿਆਰਾਂ ਦੇ ਖ਼ਿਲਾਫ਼ ਸਨ। ਵੱਡੀ ਗੱਲ ਇਹ ਹੈ ਕਿ ਇਸੇ ਅੰਦੋਲਨ ਨੇ ਵਰਤਮਾਨ ’ਚ ਸੱਤਾਧਾਰੀ ਜਰਮਨੀ ਦੀ ਗ੍ਰੀਨ ਪਾਰਟੀ ਨੂੰ ਜਨਮ ਦਿੱਤਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News