ਜਰਮਨੀ ਦੇ ਰਾਸ਼ਟਰਪਤੀ ਨੇ ਲਵਾਇਆ ਕੋਰੋਨਾ ਟੀਕਾ

04/01/2021 6:51:27 PM

ਬਰਲਿਨ-ਜਰਮਨੀ ਦੇ ਰਾਸ਼ਟਰਪਤੀ ਨੇ ਐਸਟ੍ਰਾਜੇਨੇਕਾ ਦਾ ਟੀਕਾ ਲਵਾਇਆ ਹੈ। ਦੇਸ਼ 'ਚ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਇਸ ਦੀ ਵਰਤੋਂ 'ਤੇ ਰੋਕ ਲਾਉਣ ਤੋਂ ਬਾਅਦ ਇਸ ਟੀਕੇ 'ਚ ਭਰੋਸਾ ਜਿੱਤਣ ਦਾ ਪ੍ਰਤੀਕ ਹੈ। ਰਾਸ਼ਟਰਪਤੀ ਕਾਰਜਕਾਲ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਸ਼ਟਰਪਤੀ ਫ੍ਰੈਂਕ ਵਾਲਟਰ ਸਟੇਨਮੀਅਰ (65) ਨੇ ਵੀਰਵਾਰ ਨੂੰ ਬਰਲਿਨ ਦੇ ਇਕ ਹਸਪਤਾਲ 'ਚ ਟੀਕਾ ਲਵਾਇਆ। 

ਇਹ ਵੀ ਪੜ੍ਹੋ-ਵੁਹਾਨ ਲੈਬ ਤੋਂ ਕੋਰੋਨਾ ਵਾਇਰਸ ਲੀਕ, WHO ਦੇ ਪ੍ਰਸਤਾਵ ਦੇ ਪੱਖ 'ਚ ਨਹੀਂ ਹੈ ਚੀਨ

ਜਰਮਨੀ ਦੀ ਸੁਤੰਤਰ ਟੀਕਾ ਕਮੇਟੀ ਨੇ ਮੰਗਲਵਾਰ ਨੂੰ ਕਿਹਾ ਕਿ ਐਸਟ੍ਰਾਜੇਨੇਕਾ ਟੀਕੇ ਨੂੰ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਿਯਮਿਤ ਤੌਰ 'ਤੇ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਟੀਕਾਕਰਨ ਦੇ ਕੁਝ ਦਿਨਾਂ ਬਾਅਦ ਆਮ ਤੌਰ 'ਤੇ ਖੂਨ ਦੇ ਥੱਕੇ ਜੰਮਣ ਦੇ ਕਈ ਮਾਮਲੇ ਸਾਹਮਣੇ ਆਏ। ਜਰਮਨੀ ਦੀ ਸਰਕਾਰ ਨੇ ਨਿਯਮਾਂ ਦਾ ਪਾਲਣਾ ਕੀਤੀ ਅਤੇ ਕਿਹਾ ਕਿ ਟੀਕਾ 60 ਸਾਲ ਅਤੇ ਜ਼ਿਆਦਾ ਉਮਰ ਦੇ ਲੋਕਾਂ ਨੂੰ ਪਹਿਲ ਦੇ ਤੌਰ 'ਤੇ ਲਾਇਆ ਜਾਵੇਗਾ। ਇਸ ਤੋਂ ਬਾਅਦ ਬਰਲਿਨ ਸਮੇਤ ਕੁਝ ਖੇਤਰਾਂ 'ਚ 60 ਤੋਂ 70 ਸਾਲ ਦੇ ਲੋਕਾਂ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ। ਚਾਂਸਲਰ ਏਜੇਂਸਾ ਮਰਕੇਲ (66) ਨੇ ਇਸ ਹਫਤੇ ਕਿਹਾ ਕਿ ਉਹ ਐਸਟ੍ਰਾਜੇਨੇਕਾ ਟੀਕਾ ਲੈਣ ਲਈ ਤਿਆਰ ਹਨ।

ਇਹ ਵੀ ਪੜ੍ਹੋ-ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਪਾਕਿ ਪੁਲਸ ਨੇ ਕੀਤਾ 'ਮਖੌਲ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News