ਜਰਮਨੀ: ਭਾਰਤੀ ਭਾਈਚਾਰੇ ਨੇ ਬੱਚੀ ਅਰਿਹਾ ਦੀ ਦੇਸ਼ ਵਾਪਸੀ ਦੀ ਮੰਗ ਨੂੰ ਲੈ ਕੇ ਕੀਤਾ ਸ਼ਾਂਤਮਈ ਪ੍ਰਦਰਸ਼ਨ

Tuesday, Jul 18, 2023 - 01:39 PM (IST)

ਫ੍ਰੈਂਕਫਰਟ- ਜਰਮਨੀ ਵਿਚ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਬਰਲਿਨ ਵਿਚ ਫੋਸਟਰ ਕੇਅਰ ਵਿਚ ਰਹਿ ਰਹੀ 2 ਸਾਲ ਦੀ ਅਰਿਹਾ ਸ਼ਾਹ ਨੂੰ ਭਾਰਤ ਵਾਪਸ ਭੇਜਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਜਰਮਨੀ ਦੇ ਫ੍ਰੈਂਕਫਰਟ ਸ਼ਹਿਰ ਵਿਚ ਕਰੀਬ 150 ਤੋਂ 200 ਭਾਰਤੀ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ। ਇਸ ਦੇ ਨਾਲ ਹੀ ਭਾਰਤੀ ਭਾਈਚਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਅਪੀਲ ਕੀਤੀ ਕਿ ਉਹ 2 ਸਾਲ ਦਾ ਅਰਿਹਾ ਸ਼ਾਹ ਨੂੰ ਉਸ ਦੇ ਭਾਰਤੀ ਮਾਤਾ-ਪਿਤਾ ਨਾਲ ਮਿਲਾਉਣ ਵਿਚ ਮਦਦ ਕਰਨ। ਪ੍ਰਦਰਸ਼ਨਕਾਰੀ ਭਾਰਤੀ ਰਾਸ਼ਟਰੀ ਝੰਡਾ ਲਹਿਰਾ ਰਹੇ ਸਨ ਅਤੇ ਉਹਨਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ। ਇਹਨਾਂ ਤਖ਼ਤੀਆਂ 'ਤੇ ਲਿਖਿਆ ਸੀ ਕਿ ''ਮੋਦੀ ਜੀ ਅਰਿਹਾ ਨੂੰ ਬਚਾਓ'' ਅਤੇ ''ਅਰਿਹਾ ਭਾਰਤੀ ਹੈ''। 

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਦੀ ਫੇਰੀ ਤੋਂ ਬਾਅਦ ਅਮਰੀਕਾ ਨੇ ਤਸਕਰੀ ਜ਼ਰੀਏ ਵਿਦੇਸ਼ ਪਹੁੰਚੀਆਂ 105 ਕਲਾਕ੍ਰਿਤੀਆਂ ਕੀਤੀਆਂ ਵਾਪਸ

ਸ਼ਨੀਵਾਰ ਨੂੰ ਮੀਂਹ ਪੈਣ ਦੌਰਾਨ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਅਰਿਹਾ ਨੂੰ ਉਸ ਦੇ ਮਾਤਾ-ਪਿਤਾ ਭਾਵੇਸ਼ ਅਤੇ ਧਾਰਾ ਸ਼ਾਹ ਕੋਲ ਭੇਜਣ ਦੀ ਅਪੀਲ ਕੀਤੀ। ਭਾਵੇਸ਼ ਅਤੇ ਧਾਰਾ ਸਤੰਬਰ 2021 ਤੋਂ ਆਪਣੀ ਧੀ ਨੂੰ ਵਾਪਸ ਪਾਉਣ ਲਈ ਲੜ ਰਹੇ ਹਨ ਕਿਉਂਕਿ ਜਰਮਨ ਅਧਿਕਾਰੀਆਂ ਨੇ ਬੱਚੀ ਨਾਲ ਸਹੀ ਵਿਵਹਾਰ ਨਾ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਅਰਿਹਾ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਸੀ। ਇਕ ਵੀਡੀਓ ਸਾਂਝੀ ਕਰਦੇ ਹੋਏ 'ਸੇਵ ਅਰਿਹਾ' ਅਕਾਊਂਟ ਨੇ ਇਕ ਟਵੀਟ ਵਿਚ ਕਿਹਾ ਕਿ ਅੱਜ ਜਰਮਨੀ ਦੇ ਫ੍ਰੈਂਕਫਰਟ ਵਿਚ ਭਾਰਤੀ ਭਾਈਚਾਰੇ ਨੇ ਜਰਮਨੀ ਵਿਚ ਭਾਰਤੀ ਬੱਚੀ ਅਰਿਹਾ ਨਾਲ ਹੋ ਰਹੇ ਅਨਿਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਪਿਛਲੇ ਸਾਲ ਦਸੰਬਰ ਵਿਚ ਵਿਦੇਸ ਮੰਤਰੀ ਐੱਸ ਜੈਸ਼ੰਕਰ ਨੇ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੇਨਾ ਬੇਅਰਬਾਕ ਨਾਲ ਚਰਚਾ ਦੌਰਾਨ ਇਸ ਮੁੱਦੇ ਨੂੰ ਚੁੱਕਿਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News