ਜਰਮਨੀ ''ਚ 24 ਘੰਟਿਆਂ ਦੌਰਾਨ 687 ਨਵੇਂ ਮਾਮਲੇ ਦਰਜ, ਪੀੜਤਾਂ ਦੀ ਗਿਣਤੀ 2 ਲੱਖ ਦੇ ਕਰੀਬ
Saturday, Jun 27, 2020 - 02:26 PM (IST)

ਬਰਲਿਨ- ਜਰਮਨੀ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 687 ਨਵੇਂ ਮਾਮਲੇ ਦਰਜ ਕੀਤੇ ਜਾਣ ਕਾਰਨ ਇਸ ਨਾਲ ਵਾਇਰਸ ਪੀੜਤਾਂ ਦੀ ਦੀ ਗਿਣਤੀ ਵੱਧ ਕੇ 1,93,243 ਹੋ ਗਈ ਹੈ।
ਸਿਹਤ ਮੰਤਰਾਲੇ ਨਾਲ ਜੁੜੇ ਰਾਬਰਟ ਕੋਚ ਸੰਸਥਾਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਦੌਰਾਨ ਦੇਸ਼ ਵਿਚ 6 ਲੋਕਾਂ ਦੀ ਇਸ ਜਾਨਲੇਵਾ ਵਾਇਰਸ ਕਾਰਨ ਮੌਤ ਹੋਈ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ 8,954 ਹੋ ਗਈ ਹੈ। ਦੇਸ਼ ਵਿਚ ਵਾਇਰਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 1,77,500 ਲੋਕ ਸਿਹਤਯਾਬ ਹੋ ਗਏ ਹਨ।
ਜਰਮਨੀ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਦੇ 477 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 21 ਲੋਕਾਂ ਦੀ ਮੌਤ ਹੋ ਗਈ ਸੀ। 24 ਘੰਟਿਆਂ ਬਾਅਦ ਮੌਤ ਦਰ ਕਾਫੀ ਘੱਟ ਗਈ ਹੈ ਪਰ ਪੀੜਤਾਂ ਦੀ ਗਿਣਤੀ ਵਧੇਰੇ ਹੋ ਗਈ ਹੈ।