ਜਰਮਨ ਦਵਾਈ ਕੰਪਨੀ ਨੇ ਕੋਵਿਡ-19 ਦੇ ਸੰਭਾਵਿਤ ਟੀਕੇ ਦਾ ਪ੍ਰੀਖਣ ਕੀਤਾ ਸ਼ੁਰੂ

Wednesday, Apr 29, 2020 - 08:00 PM (IST)

ਜਰਮਨ ਦਵਾਈ ਕੰਪਨੀ ਨੇ ਕੋਵਿਡ-19 ਦੇ ਸੰਭਾਵਿਤ ਟੀਕੇ ਦਾ ਪ੍ਰੀਖਣ ਕੀਤਾ ਸ਼ੁਰੂ

ਬਰਲਿਨ- ਜਰਮਨ ਦਵਾਈ ਕੰਪਨੀ ਬਾਇਓਐਨਟੈਕ ਨੇ ਕਿਹਾ ਹੈ ਕਿ ਉਸ ਨੇ ਸਵੈ-ਸੇਵਕਾਂ 'ਤੇ ਕੋਵਿਡ-19 ਦੇ ਇਕ ਸੰਭਾਵਿਤ ਟੀਕੇ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਦਵਾਈ ਕੰਪਨੀ ਫਾਈਜ਼ਰ ਦੇ ਨਾਲ ਕੰਮ ਕਰ ਰਹੀ ਬਾਇਓਐਨਟੈਕ ਨੇ ਬੁੱਧਵਾਰ ਨੂੰ ਕਿਹਾ ਕਿ ਜਰਮਨੀ ਵਿਚ 23 ਅਪ੍ਰੈਲ ਤੋਂ 12 ਸਵੈ-ਸੇਵਕਾਂ 'ਤੇ ਬੀ.ਐਨ.ਟੀ. 126 ਟੀਕੇ ਦਾ ਮੈਡੀਕਲ ਪ੍ਰੀਖਣ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਗਲੋਬਲ ਮਹਾਮਾਰੀ ਦਾ ਕਾਰਣ ਬਣੇ ਕੋਰੋਨਾ ਵਾਇਰਸ ਦੇ ਟੀਕੇ ਵਿਕਸਿਤ ਕਰਨ ਵਿਚ ਕਈ ਦਵਾਈ ਕੰਪਨੀਆਂ ਲੱਗੀਆਂ ਹੋਈਆਂ ਹਨ। ਇਸ ਗਲੋਬਲ ਮਹਾਮਾਰੀ ਨਾਲ ਹੁਣ ਤੱਕ ਦੁਨੀਆ ਭਰ ਵਿਚ 2,15,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ ਤੇ 30 ਲੱਖ ਤੋਂ ਵਧੇਰੇ ਲੋਕ ਇਨਫੈਕਟਡ ਹੋਏ ਹਨ। ਬਾਇਓਐਨਟੈਕ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅਗਲੇ ਕਦਮ ਦੇ ਤੌਰ 'ਤੇ ਉਹ ਪ੍ਰੀਖਣ ਵਿਚ ਬੀ.ਐਨ.ਟੀ. ਦੀ ਖੁਰਾਕ ਵਧਾਉਣਾ ਸ਼ੁਰੂ ਕਰੇਗਾ। ਪ੍ਰੀਖਣ ਵਿਚ ਤਕਰੀਬਨ 200 ਲੋਕ ਸ਼ਾਮਲ ਹੋ ਰਹੇ ਹਨ, ਜਿਹਨਾਂ ਦੀ ਉਮਰ 18 ਤੋਂ 55 ਸਾਲ ਦੇ ਵਿਚਾਲੇ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਜਲਦੀ ਹੀ ਅਮਰੀਕਾ ਵਿਚ ਪ੍ਰੀਖਣ ਸ਼ੁਰੂ ਕਰਨ ਦੀ ਆਗਿਆ ਮਿਲਣ ਦੀ ਉਮੀਦ ਹੈ।


author

Baljit Singh

Content Editor

Related News