ਜਰਮਨੀ: ਈਰਾਨ ਲਈ ਜਾਸੂਸੀ ਦੇ ਦੋਸ਼ ''ਚ ਫੌਜ ਦਾ ਜਵਾਨ ਗ੍ਰਿਫਤਾਰ

Tuesday, Jan 15, 2019 - 08:04 PM (IST)

ਜਰਮਨੀ: ਈਰਾਨ ਲਈ ਜਾਸੂਸੀ ਦੇ ਦੋਸ਼ ''ਚ ਫੌਜ ਦਾ ਜਵਾਨ ਗ੍ਰਿਫਤਾਰ

ਬਰਲਿਨ— ਜਰਮਨੀ 'ਚ ਇੰਟੀਗ੍ਰੇਟਡ ਆਰਮਡ ਫੋਰਸ ਬੁੰਡੇਸਵੇਹਰ ਦੇ ਇਕ ਜਵਾਨ ਨੂੰ ਈਰਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਮੰਗਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਰਮਨੀ ਦੇ ਸੰਘੀ ਪ੍ਰੋਸੀਕਿਊਸ਼ਨ ਦਫਤਰ ਨੇ ਦੱਸਿਆ ਕਿ ਦੋਸ਼ੀ ਜਰਮਨ-ਅਫਗਾਨ ਮੂਲ ਦਾ ਨਾਗਰਿਕ ਹੈ, ਜਿਸ ਨੂੰ ਪੱਛਮੀ ਜਰਮਨੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸ਼ੱਕੀ ਜਵਾਨ ਖਿਲਾਫ ਪਿਛਲੇ ਸਾਲ 6 ਦਸੰਬਰ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ 'ਤੇ ਇਕ ਈਰਾਨੀ ਪੱਤਕਾਰ ਸੇਵਾ ਲਈ ਕੰਮ ਕਰਨ ਤੇ ਸੰਵੇਦਨਸ਼ੀਲ ਜਾਣਕਾਰੀ ਦੇਣ ਦਾ ਦੋਸ਼ ਲਾਇਆ ਗਿਆ ਸੀ। ਜਰਮਨ ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਸ਼ੱਕੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਈਰਾਨ ਵਲੋਂ ਇਸ ਮਾਮਲੇ 'ਚ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।


author

Baljit Singh

Content Editor

Related News