ਜਰਮਨੀ : ਗੋਲੀਬਾਰੀ ਦੌਰਾਨ ਲਾਈਵ ਹੋਇਆ ਹਮਲਾਵਰ

10/10/2019 1:41:48 PM

ਬਰਲਿਨ (ਬਿਊਰੋ)— ਪੂਰਬੀ ਜਰਮਨੀ ਸ਼ਹਿਰ ਹਾਲੇ ਵਿਚ ਬੁੱਧਵਾਰ ਨੂੰ ਇਕ ਬੰਦੂਕਧਾਰੀ ਨੇ ਯਹੂਦੀ ਪੂਜਾ ਘਰ ਦੇ ਬਾਹਰ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ। ਹਮਲੇ ਦੌਰਾਨ ਉਸ ਨੇ ਹੈੱਡ ਮਾਊਂਟ ਕੈਮਰਾ ਪਹਿਨਿਆ ਹੋਇਆ ਸੀ। ਇਸ ਜ਼ਰੀਏ ਉਸ ਨੇ ਘਟਨਾ ਦੀ ਲਾਈਵ ਸਟ੍ਰੀਮਿੰਗ ਕੀਤੀ। ਇਸ ਹਮਲੇ ਨੇ ਇਸ ਸਾਲ ਦੇ ਸ਼ੁਰੂ ਵਿਚ ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ 'ਤੇ ਹੋਏ ਹਮਲੇ ਦੀ ਯਾਦ ਤਾਜ਼ਾ ਕਰ ਦਿੱਤੀ। 35 ਮਿੰਟ ਦੇ ਵੀਡੀਓ ਦੇ ਸ਼ੁਰੂ ਵਿਚ ਹਰੇ ਰੰਗ ਦੀ ਜੈਕਟ ਪਹਿਨੇ ਇਕ ਸ਼ਖਸ ਖੁਦ ਨੂੰ 'ਐਨੌਨ' ਦੇ ਰੂਪ ਵਿਚ ਪੇਸ਼ ਕਰਦਾ ਹੈ। ਉਹ ਹੋਲੋਕਾਸਟ ਤੋਂ ਇਨਕਾਰ ਕਰਦਾ ਹੈ ਅਤੇ ਉਨ੍ਹਾਂ ਚੀਜ਼ਾਂ ਦੀ ਸੂਚੀ ਬਣਾਉਂਦਾ ਹੈ, ਜਿਨ੍ਹਾਂ ਨੂੰ ਉਹ ਦੁਨੀਆ ਲਈ ਸਮੱਸਿਆ ਦੇ ਰੂਪ ਵਿਚ ਦੇਖਦਾ ਹੈ। ਇਸ ਲਿਸਟ ਵਿਚ ਉਹ ਨਾਰੀਵਾਦ ਦਾ ਵੀ ਜ਼ਿਕਰ ਕਰਦਾ ਹੈ ਜੋ ਘੱਟ ਜਨਮ ਦਰ ਲਈ ਜ਼ਿੰਮੇਵਾਰ ਹੈ ਅਤੇ ਇਮੀਗ੍ਰੇਸ਼ਨ ਦੀ ਵੀ ਗੱਲ ਕਰਦਾ ਹੈ।

PunjabKesari

ਗੇਮਿੰਗ ਸਾਈਟ 'ਟਵੀਚ' 'ਤੇ ਸਟ੍ਰੀਮ ਕੀਤੇ ਗਏ ਵੀਡੀਓ ਵਿਚ ਉਹ ਕਹਿੰਦਾ ਹੈ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਜੜ ਯਹੂਦੀ ਹਨ। ਇਸ ਵੀਡੀਓ ਨੂੰ ਇੰਟਰਨੈਸ਼ਨਲ ਸੈਂਟਰ ਫੌਰ ਦੀ ਸਟੱਡੀਜ਼ ਆਫ ਰੈਡੀਕਲਾਈਜੇਸ਼ਨ ਨੇ ਦੀ ਵਾਸ਼ਿੰਗਟਨ ਪੋਸਟ ਦੇ ਨਾਲ ਸਾਂਝਾ ਕੀਤਾ ਸੀ। ਸ਼ਖਸ ਬਾਰ-ਬਾਰ ਕਸਮ ਖਾਂਦਾ ਹੈ ਅਤੇ ਆਪਣੇ ਵੀਡੀਓ ਦਰਸ਼ਕਾਂ ਤੋਂ ਮੁਆਫੀ ਮੰਗਦਾ ਹੈ ਕਿਉਂਕਿ ਉਸ ਦੀ ਯੋਜਨਾ ਗੜਬੜਾ ਜਾਂਦੀ ਹੈ। ਇਸ ਲਈ ਉਹ ਆਪਣੇ ਘਰ ਵਿਚ ਬਣੇ ਹਥਿਆਰਾਂ ਨੂੰ ਦੋਸ਼ੀ ਠਹਿਰਾਉਂਦਾ ਹੈ।

PunjabKesari

ਜਦੋਂ ਦਰਵਾਜਾ ਬੰਦ ਹੋਣ ਕਾਰਨ ਉਸ ਨੂੰ ਯਹੂਦੀ ਸ਼ਰਧਾਲੂਆਂ ਨਾਲ ਭਰੇ ਹੋਏ ਪੂਜਾ ਘਰ ਵਿਚ ਦਾਖਲ ਹੋਣ ਦਾ ਮੌਕਾ ਨਹੀਂ ਮਿਲਦਾ ਤਾਂ ਉਹ ਗਲੀ ਵਿਚੋਂ ਲੰਘ ਰਹੀ ਮਹਿਲਾ ਅਤੇ ਨੇੜੇ ਦੀ ਕਬਾਬ ਦੀ ਦੁਕਾਨ ਵਿਚ ਖੜ੍ਹੇ ਇਕ ਵਿਅਕਤੀ ਨੂੰ ਗੋਲੀ ਮਾਰ ਦਿੰਦਾ ਹੈ। ਜਰਮਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਜਰਮਨ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਨੇ ਘਟਨਾ ਦੀ ਲਾਈਵ ਸਟ੍ਰੀਮਿੰਗ ਕਰਨ ਲਈ ਸਿਰ 'ਤੇ ਕੈਮਰਾ ਲਗਾਇਆ ਹੋਇਆ ਸੀ।

PunjabKesari

ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਜਰਮਨੀ ਦਾ ਰਹਿਣ ਵਾਲਾ 27 ਸਾਲਾ ਵਿਅਕਤੀ ਹੈ। ਉਸ ਦੇ ਬਾਰੇ ਵਿਚ ਪੁਲਸ ਜਾਂ ਖੁਫੀਆ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਸੀ। ਉਸ ਨੇ ਦਾਅਵਾ ਕੀਤਾ ਹੈ ਕਿ ਉਹ ਇਕੱਲਾ ਕੰਮ ਕਰ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਹੋਏ ਹਮਲੇ ਦੀ ਤਰ੍ਹਾਂ ਹੀ ਇਸ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਭਾਵੇਂਕਿ ਸਮਾਂ ਰਹਿੰਦੇ ਪੂਜਾ ਘਰ ਦਾ ਦਰਵਾਜਾ ਬੰਦ ਕਰ ਦਿੱਤਾ ਗਿਆ ਅਤੇ ਸ਼ਖਸ ਅੰਦਰ ਦਾਖਲ ਨਹੀਂ ਹੋ ਸਕਿਆ, ਜਿਸ ਕਾਰਨ ਵੱਡੀ ਘਟਨਾ ਵਾਪਰਨ ਤੋਂ ਟਲ ਗਈ।


Vandana

Content Editor

Related News