ਜਰਮਨੀ ''ਚ ਕੋਰੋਨਾ ਪੀੜਤਾਂ ਦੀ ਗਿਣਤੀ 2 ਲੱਖ ਦੇ ਪਾਰ

Saturday, Jul 18, 2020 - 02:40 PM (IST)

ਜਰਮਨੀ ''ਚ ਕੋਰੋਨਾ ਪੀੜਤਾਂ ਦੀ ਗਿਣਤੀ 2 ਲੱਖ ਦੇ ਪਾਰ

ਬਰਲਿਨ (ਵਾਰਤਾ) : ਜਰਮਨੀ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 529 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਸ ਦੇ ਨਾਲ ਹੀ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 2 ਲੱਖ ਦੇ ਪਾਰ ਪਹੁੰਚ ਗਈ ਹੈ।

ਜਰਮਨੀ ਵਿਚ ਕੋਵਿਡ-19 ਨਾਲ ਹੁਣ ਤੱਕ 201372 ਲੋਕ ਪੀੜਤ ਹੋਏ ਹਨ। ਰਾਬਰਟ ਕੋਚ ਇੰਸਟੀਚਿਊਟ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਸਟੀਚਿਊਟ ਮੁਤਾਬਕ ਇਸ ਮਹਾਮਾਰੀ ਨਾਲ ਇਕ ਮਰੀਜ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 9083 ਹੋ ਗਿਆ ਹੈ। ਉਥੇ ਹੀ ਦੇਸ਼ ਵਿਚ ਹੁਣ ਤੱਕ ਲਗਭਗ 18,7200 ਲੋਕ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਵਿਚ ਕਾਮਯਾਬ ਹੋਏ ਹਨ। ਇਸ ਤੋਂ ਇਕ ਦਿਨ ਪਹਿਲਾਂ ਇੱਥੇ ਕੋਰੋਨਾ ਦੇ 583 ਮਾਮਲੇ ਦਰਜ ਕੀਤੇ ਗਏ ਸਨ ਅਤੇ 4 ਮਰੀਜ਼ਾਂ ਦੀ ਮੌਤ ਹੋਈ ਸੀ।


author

cherry

Content Editor

Related News