ਜਰਮਨੀ ਨੇ ਪਾਕਿ ਨੂੰ ਦਿੱਤਾ ਝਟਕਾ, ਪਣਡੁੱਬੀਆਂ ਲੁਕਾਉਣ ''ਚ ਨਹੀਂ ਕਰੇਗਾ ਮਦਦ

08/25/2020 6:32:51 PM

ਬਰਲਿਨ (ਬਿਊਰੋ): ਦੁਨੀਆ ਭਰ ਵਿਚ ਅੱਤਵਾਦ ਦੇ ਮੁੱਦੇ 'ਤੇ ਘਿਰੇ ਪਾਕਿਸਤਾਨ ਨੂੰ ਇਕ ਹੋਰ ਕਰਾਰਾ ਝਟਕਾ ਲੱਗਾ ਹੈ। ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਦੀ ਪ੍ਰਧਾਨਗੀ ਵਾਲੇ ਇਕ ਸਿਕਓਰਿਟੀ ਪੈਨਲ ਨੇ ਪਾਕਿਸਤਾਨ ਨੂੰ ਇਹ ਝਟਕਾ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਨੇ ਆਪਣੀਆਂ ਪਣਡੁੱਬੀਆਂ ਦੇ ਲਈ ਏਅਰ ਇੰਡੀਪੈਡੇਂਟ ਪ੍ਰੋਪਲਸ਼ਨ (AIP) ਮੰਗਿਆ ਸੀ, ਜਿਸ ਨੂੰ ਦੇਣ ਤੋਂ ਬਰਲਿਨ ਨੇ ਸਾਫ ਇਨਕਾਰ ਕਰ ਦਿੱਤਾ ਹੈ। ਏ.ਆਈ.ਪੀ. ਦੀ ਮਦਦ ਨਾਲ ਪਣਡੁੱਬੀਆਂ ਹਫਤਿਆਂ ਤੱਕ ਪਾਣੀ ਵਿਚ ਰਹਿ ਸਕਦੀਆਂ ਹਨ। ਜਰਮਨ ਫੈਡਰਲ ਸਿਕਓਰਿਟੀ ਕੌਂਸਲ ਨੇ ਪਾਕਿਸਤਾਨ ਨੂੰ ਇਹ ਫੈਸਲਾ 6 ਅਗਸਤ ਨੂੰ ਸੁਣਾ ਦਿੱਤਾ ਸੀ। ਪਾਕਿਸਤਾਨ ਨੇ ਏ.ਆਈ.ਪੀ. ਮੰਗਿਆ ਸੀ ਤਾਂ ਜੋ ਉਸ ਦੀਆਂ ਪਣਡੁੱਬੀਆਂ ਨੂੰ ਸਤਹਿ 'ਤੇ ਨਾ ਆਉਣਾ ਪਵੇ।

ਪਾਕਿਸਤਾਨ ਨੇ ਆਪਣੀ ਇਨਵੈਨਟਰੀ ਵਿਚ ਪਣਡੁੱਬੀਆਂ ਨੂੰ ਅਪਗ੍ਰੇਡ ਕਰਨ ਦਾ ਕੰਮ ਵੀ ਸ਼ਾਮਲ ਕੀਤਾ ਸੀ। ਇਹਨਾਂ ਦੇ ਇਲਾਵਾ ਚੀਨ-ਪਾਕਿਸਤਾਨ ਦੇ ਸੰਯੁਕਤ ਪ੍ਰਾਜੈਕਟ ਦੇ ਤਹਿਤ ਬਣ ਰਹੀ ਯੁਆਨ ਕਲਾਸ ਦੀਆਂ ਪਣਡੁੱਬੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਏ.ਆਈ.ਪੀ. ਸਿਸਟਮ ਨਾਲ ਪਣਡੁੱਬੀਆਂ ਦੀ ਜੰਗੀ ਸਮਰੱਥਾ ਵੀ ਵੱਧ ਜਾਂਦੀ ਹੈ ਕਿਉਂਕਿ ਇਸ ਨਾਲ ਡੀਜਲ ਇੰਜਣ ਬਿਨਾ ਅਟਮੌਸਫੀਰਿਕ ਹਵਾ ਦੇ ਹਫਤਿਆਂ ਚੱਲ ਸਕਦੇ ਹਨ। ਰਵਾਇਤੀ ਪਣਡੁੱਬੀਆਂ ਨੂੰ ਹਰ ਦੂਜੇ ਦਿਨ ਸਤਹਿ 'ਤੇ ਪਰਤਣਾ ਪੈਂਦ ਹੈ ਜਿਸ ਨਾਲ ਉਹਨਾਂ ਦੇ ਫੜੇ ਜਾਣ ਦਾ ਖਤਰਾ ਵੱਧ ਜਾਂਦਾ ਹੈ।

ਰਿਪੋਰਟ ਵਿਚ ਕਹੀ ਗਈ ਇਹ ਗੱਲ਼
ਰਿਪੋਰਟ ਵਿਚ ਕਿਹਾ ਗਿਆ ਹੈਕਿ ਜਰਮਨੀ ਨੇ ਪਾਕਿਸਤਾਨ ਨੂੰ ਲੈ ਕੇ ਸਖਤ ਰਵੱਈਆ ਉਸ ਦੀ ਅੱਤਵਾਦ ਨੂੰ ਕਾਬੂ ਵਿਚ ਕਰਨ ਵਿਚ ਅਸਫਲਤਾ ਕਾਰਨ ਅਪਨਾਇਆ ਹੈ। ਖਾਸ ਕਰਕੇ 2017 ਵਿਚ, ਕਾਬੁਲ ਵਿਚ ਜਰਮਨੀ ਦੇ ਦੂਤਾਵਾਸ 'ਤੇ ਹੋਏ ਬੰਬ ਧਮਾਕਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਪਾਕਿਸਤਾਨ ਅਸਫਲ ਰਿਹਾ ਹੈ। ਕਰੀਬ 150 ਲੋਕਾਂ ਦੀ ਜਾਨ ਲੈਣ ਵਾਲੇ ਧਮਾਕੇ ਦੇ ਪਿੱਛੇ ਹੱਕਾਨੀ ਨੈੱਟਵਰਕ ਦਾ ਹੱਥ ਸੀ, ਜਿਸ ਨੂੰ ਪਾਕਿਸਾਤਨ ਤੋਂ ਸਮਰਥਨ ਮਿਲਿਆ ਹੈ। ਉੱਥੇ ਹਾਲ ਹੀ ਵਿਚ ਪਾਕਿਸਤਾਨ ਨੇ 88 ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਅਤੇ ਉਹਨਾਂ ਦੇ ਮੁਖੀਆਂ 'ਤੇ ਕਾਰਵਾਈ ਕਰਨ ਦਾ ਦਾਅਵਾ ਕੀਤਾ ਸੀ ਪਰ ਇਸ ਸੂਚੀ ਵਿਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਨਾਮ ਸ਼ਾਮਲ ਕਰਕੇ ਆਖਿਰਕਾਰ ਉਸ ਨੇ ਇਕ ਤਰ੍ਹਾਂ ਨਾਲ ਮੰਨ ਲਿਆ ਹੈ ਕਿ ਦਾਊਦ ਪਾਕਿਸਤਾਨ ਵਿਚ ਹੈ। ਇਸ ਸੂਚੀ ਵਿਚ ਹਾਫਿਜ਼ ਸਈਦ ਅਤੇ ਮਸੂਦ ਅਜਹਰ ਜਿਹੇ ਅੱਤਵਾਦੀਆਂ ਅਤੇ ਉਹਨਾਂ ਦੇ ਸੰਗਠਨਾਂ ਦੇ ਨਾਮ ਵੀ ਹਨ।


Vandana

Content Editor

Related News