ਬਿਜਲੀ ਬਣਾ ਕੇ ਵਿਦੇਸ਼ ਭੇਜ ਰਿਹਾ ਜਰਮਨੀ, ਵਿਰੋਧ 'ਚ ਸੜਕਾਂ 'ਤੇ ਉਤਰੇ ਲੋਕ

08/30/2022 9:10:57 AM

ਇੰਟਰਨੈਸ਼ਨਲ ਡੈਸਕ : ਬਿਜਲੀ ਜਾਂ ਊਰਜਾ ਸੰਕਟ ਨਾਲ ਕੋਈ ਇਕ ਦੇਸ਼ ਨਹੀਂ ਜੂਝ ਰਿਹਾ, ਸਗੋਂ ਕਈ ਦੇਸ਼ਾਂ 'ਚ ਬਿਜਲੀ ਸੰਕਟ ਦੀ ਸਥਿਤੀ ਪੈਦਾ ਹੋਈ ਹੈ। ਭਾਰਤ 'ਚ ਕੁੱਝ ਮਹੀਨੇ ਪਹਿਲਾਂ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ ਆ ਗਿਆ ਸੀ ਪਰ ਸਮਾਂ ਰਹਿੰਦੇ ਸਰਕਾਰ ਨੇ ਇਸ ਮਸਲੇ ਨੂੰ ਸੁਲਝਾ ਲਿਆ। ਇਨ੍ਹੀਂ ਦਿਨੀਂ ਯੂਰਪ 'ਚ ਵੀ ਅਜਿਹੇ ਹੀ ਹਾਲਾਤ ਹਨ। ਫਰਾਂਸ ਦੇ ਪਰਮਾਣੂ ਬਿਜਲੀ ਘਰਾਂ 'ਚ ਦਿੱਕਤ ਦੇ ਕਾਰਨ ਬਿਜਲੀ ਸੰਕਟ ਕਾਫੀ ਵੱਧ ਗਿਆ ਹੈ। ਖ਼ਬਰਾਂ ਮੁਤਾਬਕ ਉੱਥੇ ਅੱਧੇ ਬਿਜਲੀ ਘਰ ਹੀ ਸੂਚਾਰੀ ਤੌਰ 'ਤੇ ਚੱਲ ਰਹੇ ਹਨ। ਅਕਸ਼ੈ ਊਰਜਾ ਅਤੇ ਪਰਮਾਣੂ ਊਰਜਾ ਨਾਲ ਇਸ ਕਮੀ ਦੀ ਭਰਪਾਈ ਨਹੀਂ ਹੋ ਪਾ ਰਹੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਮਾਈਨਿੰਗ 'ਤੇ ਹਾਈਕੋਰਟ ਨੇ ਲਾਈ ਰੋਕ

ਅਜਿਹੇ 'ਚ ਜਰਮਨੀ, ਇਟਲੀ ਅਤੇ ਕੁੱਝ ਦੂਜੇ ਗੁਆਂਢੀ ਦੇਸ਼ ਇਸ ਮੌਕੇ ਦਾ ਫ਼ਾਇਦਾ ਚੁੱਕ ਰਹੇ ਹਨ। ਉਹ ਆਪਣੇ ਦੇਸ਼ ਦੀ ਬਿਜਲੀ ਫਰਾਂਸ ਨੂੰ ਵੇਚ ਰਹੇ ਹਨ। ਫਰਾਂਸ ਨੂੰ ਬਿਜਲੀ ਵੇਚਣ ਦੇ ਵਿਰੋਧ 'ਚ ਜਰਮਨੀ ਦੇ ਲੋਕ ਸੜਕਾਂ 'ਤੇ ਉਤਰ ਆਏ ਹਨ ਅਤੇ ਆਪਣੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਦਰਅਸਲ ਦੂਜੇ ਦੇਸ਼ਾਂ ਨੂੰ ਬਿਜਲੀ ਭੇਜਣ ਦੇ ਚੱਕਰ 'ਚ ਜਰਮਨੀ ਆਪਣੇ ਹੀ ਦੇਸ਼ 'ਚ ਬਿਜਲੀ ਦੀ ਕਟੌਤੀ ਕਰ ਰਿਹਾ ਹੈ। ਅਜਿਹੇ 'ਚ ਕੁਦਰਤੀ ਗੈਸ ਅਤੇ ਬਿਜਲੀ ਦੋਹਾਂ ਦੀਆਂ ਕਮੀਤਾਂ ਵੱਧਦੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਫਿਰ ਛਿੜਿਆ ਨਵਾਂ ਕਲੇਸ਼, ਸੁਖਪਾਲ ਖਹਿਰਾ ਨੂੰ ਜਾਰੀ ਕੀਤਾ ਗਿਆ ਨੋਟਿਸ

ਫਿਲਹਾਲ ਗੈਸ ਅਤੇ ਬਿਜਲੀ ਦੀਆਂ ਕੀਮਤਾਂ ਰਿਕਾਰਡ ਉਚਾਈ 'ਤੇ ਪਹੁੰਚ ਚੁੱਕੀਆਂ ਹਨ। ਅਜਿਹੇ 'ਚ ਮੰਦੀ ਦੀ ਸੰਭਾਵਨਾ ਹੈ। ਇੱਥੇ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਜਰਮਨੀ, ਜੋ ਖ਼ੁਦ ਆਪਣੇ ਹੀ ਦੇਸ਼ 'ਚ ਊਰਜਾ ਬਚਾਉਣ 'ਚ ਲੱਗਾ ਹੈ, ਉਹ ਦੂਜੇ ਦੇਸ਼ ਮਤਲਬ ਕਿ ਫਰਾਂਸ ਨੂੰ ਬਿਜਲੀ ਕਿਉਂ ਵੇਚ ਰਿਹਾ ਹੈ। ਇਸ ਦੇ ਵਿਰੋਧ 'ਚ ਲੋਕ ਪ੍ਰਦਰਸ਼ਨ ਲਈ ਸੜਕਾਂ 'ਤੇ ਉਤਰ ਆਏ ਹਨ ਕਿਉਂਕਿ ਉਨ੍ਹਾਂ ਨੂੰ ਮਹਿੰਗੇ ਭਾਅ 'ਤੇ ਬਿਜਲੀ ਅਤੇ ਕੁਦਰਤੀ ਗੈਸ ਖ਼ਰੀਦਣੀ ਪੈ ਰਹੀ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News