ਜਰਮਨ ਡਿਕਸ਼ਨਰੀ ਨੇ ''ਯਹੂਦੀ'' ਦੀ ਪਰਿਭਾਸ਼ਾ ''ਚ ਕੀਤੀ ਤਬਦੀਲੀ
Thursday, Feb 17, 2022 - 02:07 PM (IST)
ਬਰਲਿਨ (ਏਜੰਸੀ): ਜਰਮਨੀ ਦੀ ਪ੍ਰਮੁੱਖ ਮਿਆਰੀ ਡਿਕਸ਼ਨਰੀ ਨੇ ਜਰਮਨ ਭਾਸ਼ਾ ਵਿੱਚ ‘ਜੂ’ (ਯਹੂਦੀ) ਜਾਂ ‘ਜੂਡ’ (Jude) ਦੀ ਪਰਿਭਾਸ਼ਾ ਵਿਚ ਤਬਦੀਲੀ ਕੀਤੀ ਹੈ। ਇਸ ਤੋਂ ਪਹਿਲਾਂ ਡਿਕਸ਼ਨਰੀ ਨੇ ਇਸ ਨੂੰ ਅਪਡੇਟ ਕੀਤਾ ਸੀ, ਜਿਸ 'ਤੇ ਦੇਸ਼ ਦੇ ਯਹੂਦੀ ਭਾਈਚਾਰੇ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਇਹ ਕਦਮ ਵੱਡੀ ਗਿਣਤੀ ਵਿਚ ਯਹੂਦੀਆਂ ਦੇ ਕਤਲੇਆਮ ਕਰਨ ਦੇ ਅੱਠ ਦਹਾਕਿਆਂ ਬਾਅਦ ਵੀ ਮੁੱਦੇ ਨਾਲ ਸਬੰਧਤ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ ਬੱਚਿਆਂ ਲਈ ਇੱਕ ਹੋਰ ਕੋਵਿਡ ਵੈਕਸੀਨ ਨੂੰ ਦਿੱਤੀ ਮਨਜ਼ੂਰੀ
'ਡੂਡੇਨ' ਡਿਕਸ਼ਨਰੀ ਨੇ ਹਾਲ ਹੀ ਵਿੱਚ ਆਪਣੇ ਆਨਲਾਈਨ ਐਡੀਸ਼ਨ ਵਿੱਚ ਇੱਕ ਸਪੱਸ਼ਟੀਕਰਨ ਜੋੜਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਰਾਸ਼ਟਰੀ ਸਮਾਜਵਾਦੀਆਂ ਦੁਆਰਾ ਵਰਤੀ ਜਾਂਦੀ ਭਾਸ਼ਾ ਦੇ ਕਾਰਨ 'ਜੂ' (ਯਹੂਦੀ) ਸ਼ਬਦ ਨੂੰ ਕਈ ਵਾਰ ਵਿਤਕਰੇ ਵਾਲਾ ਮੰਨਿਆ ਜਾਂਦਾ ਹੈ। ਇਹਨਾਂ ਮਾਮਲਿਆਂ ਵਿੱਚ ਯਹੂਦੀ ਲੋਕ, ਯਹੂਦੀ ਸਹਿ-ਨਾਗਰਿਕ ਜਾਂ ਯਹੂਦੀ ਵਿਸ਼ਵਾਸ ਦੇ ਲੋਕ ਆਮਤੌਰ 'ਤੇ ਚੁਣੇ ਜਾਂਦੇ ਹਨ। ਇਸ ਸਪੱਸ਼ਟੀਕਰਨ 'ਤੇ ਦੇਸ਼ ਦੇ ਯਹੂਦੀ ਸਮੂਹਾਂ ਅਤੇ ਵਿਅਕਤੀਆਂ ਦੁਆਰਾ ਇਤਰਾਜ਼ ਕੀਤਾ ਗਿਆ ਸੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਸੀ ਕਿ ਯਹੂਦੀ ਵਜੋਂ ਪਛਾਣ ਦੱਸਣਾ ਜਾਂ ਯਹੂਦੀ ਕਿਹਾ ਜਾਣਾ ਉਨ੍ਹਾਂ ਲਈ ਵਿਤਕਰੇ ਵਾਲਾ ਨਹੀਂ ਸੀ ਜੋ 'ਡੂਡੇਨ' ਦੀ ਪਰਿਭਾਸ਼ਾ ਦੇ ਉਲਟ ਹੈ।
ਪੜ੍ਹੋ ਇਹ ਅਹਿਮ ਖ਼ਬਰ -ਬੈਲਜ਼ੀਅਮ 'ਚ ਕਰਮਚਾਰੀਆਂ ਨੂੰ ਮਿਲੇਗਾ 3 ਦਿਨ ਦਾ ਵੀਕੈਂਡ! ਨਾਲ ਮਿਲਣਗੇ ਇਹ ਅਧਿਕਾਰ
ਜਰਮਨੀ ਵਿੱਚ 'ਸੈਂਟਰਲ ਕੌਂਸਲ ਆਫ ਜੂਡਸ' ਦੇ ਮੁਖੀ ਜੋਸਫ਼ ਐਸ. ਨੇ ਪਿਛਲੇ ਹਫ਼ਤੇ ਕਿਹਾ ਸੀ ਕਿ 'ਜੂ' ਜਾਂ ਯਹੂਦੀ ਸ਼ਬਦ ਉਨ੍ਹਾਂ ਲਈ ਵਿਤਕਰਾ ਨਹੀਂ ਹੈ। 'ਡੂਡੇਨ' ਦੇ ਪ੍ਰਕਾਸ਼ਕਾਂ ਨੇ ਆਲੋਚਨਾ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਸੋਮਵਾਰ ਨੂੰ ਪਰਿਭਾਸ਼ਾ ਨੂੰ ਮੁੜ ਅਪਡੇਟ ਕੀਤਾ ਗਿਆ। ਜਰਮਨ ਨਾਜ਼ੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿੱਚ 60 ਲੱਖ ਯਹੂਦੀਆਂ ਦਾ ਕਤਲੇਆਮ ਕੀਤਾ। ਜਰਮਨੀ ਵਿੱਚ ਯਹੂਦੀਆਂ ਦੀ ਆਬਾਦੀ ਛੇ ਲੱਖ ਦੇ ਕਰੀਬ ਸੀ ਅਤੇ ਘੱਟ ਕੇ 15,000 ਰਹਿ ਗਈ ਸੀ।