ਅਮਰੀਕੀ-ਅਫਰੀਕੀ ਨਾਗਰਿਕ ਜਾਰਜ ਫਲਾਇਡ ਦਾ ਹੋਇਆ ਕਤਲ, ਪੋਸਟ-ਮਾਰਟਮ ਰਿਪੋਰਟ 'ਚ ਖੁਲਾਸਾ

06/02/2020 8:39:39 AM

ਵਾਸ਼ਿੰਗਟਨ- ਅਮਰੀਕਾ ਦੇ ਮਿਨੇਸੋਟਾ ਵਿੱਚ ਇੱਕ ਮੈਡੀਕਲ ਜਾਂਚਕਰਤਾ ਨੇ ਮੰਗਲਵਾਰ ਨੂੰ ਗੈਰ-ਗੋਰੇ ਅਮਰੀਕੀ-ਅਫਰੀਕੀ ਨਾਗਰਿਕ ਜਾਰਜ ਫਲਾਇਡ ਦੀ ਹੱਤਿਆ ਦੀ ਪੁਸ਼ਟੀ ਕੀਤੀ। ਹੈਨੇਪਿਨ ਕਾਉਂਟੀ ਮੈਡੀਕਲ ਜਾਂਚਕਰਤਾ ਨੇ ਸੋਮਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਕਿ ਜਾਰਜ ਦੀ ਗਰਦਨ 'ਤੇ ਦਬਾਅ ਪੈਣ ਤੋਂ ਬਾਅਦ ਅਚਾਨਕ ਉਸ ਦੇ ਦਿਲ ਦੀ ਧੜਕਣ ਰੁਕ ਗਈ। ਇਸ ਵਿਚ ਕਿਹਾ ਗਿਆ ਹੈ ਕਿ ਜਾਰਜ ਦਾ ਗਲਾ ਲੰਬੇ ਸਮੇਂ ਤੱਕ ਘੁੱਟਿਆ ਗਿਆ, ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ।

PunjabKesari

ਜ਼ਿਕਰਯੋਗ ਹੈ ਕਿ 25 ਮਈ ਨੂੰ ਅਮਰੀਕਾ ਦੇ ਮਿਨੀਪੋਲਿਸ ਵਿਚ ਇਕ ਨਿਹੱਥੇ ਗੈਰ-ਗੋਰੇ ਅਮਰੀਕੀ-ਅਫਰੀਕੀ ਜਾਰਜ ਫਲਾਇਡ ਦੀ ਇਕ ਗੋਰੇ ਪੁਲਸ ਅਧਿਕਾਰੀ ਦੇ ਹੱਥੋਂ ਮੌਤ ਹੋ ਗਈ। ਜਾਰਜ ਵਾਰ-ਵਾਰ ਪੁਲਸ ਵਾਲੇ ਨੂੰ ਕਹਿੰਦਾ ਰਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਪੁਲਸ ਅਧਿਕਾਰੀ ਨੇ ਉਸ ਦੀ ਗਰਦਨ ਨੂੰ ਆਪਣੇ ਗੋਡੇ ਹੇਠ ਦੱਬੇ ਹੀ ਰੱਖਿਆ ਤੇ ਇਸ ਮਗਰੋਂ ਜਾਰਜ ਦੀ ਮੌਤ ਹੋ ਗਈ। ਇਸ ਨੂੰ ਲੋਕ ਨਸਲੀ ਹਿੰਸਾ ਦਾ ਮਾਮਲਾ ਮੰਨ ਰਹੇ ਹਨ। ਦੋਸ਼ੀ ਪੁਲਸ ਅਧਿਕਾਰੀ ਹਿਰਾਸਤ ਵਿਚ ਹੈ ਤੇ ਉਸ ਨੂੰ ਅਗਲੇ ਹਫਤੇ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।

PunjabKesari

ਜਾਰਜ ਦੀ ਮੌਤ ਤੋਂ ਬਾਅਦ ਅਮਰੀਕਾ ਸਣੇ ਜਰਮਨੀ, ਕੈਨੇਡਾ, ਆਇਰਲੈਂਡ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅਮਰੀਕਾ ਦੇ 40 ਤੋਂ ਵਧੇਰੇ ਸ਼ਹਿਰਾਂ ਵਿਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਕਈ ਥਾਵਾਂ 'ਤੇ ਲੋਕ ਹਿੰਸਕ ਵੀ ਹੋਏ। ਇਸ ਦੌਰਾਨ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚ ਟੱਕਰ ਵੀ ਹੋਈ ਤੇ ਪੁਲਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ।

PunjabKesari

ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਅੱਗੇ ਵੀ ਪ੍ਰਦਰਸ਼ਨ ਕੀਤਾ ਤੇ ਇੱਥੇ ਕੂੜੇ ਦੇ ਡੱਬੇ ਵਿਚ ਅੱਗ ਲਗਾ ਦਿੱਤੀ। ਇਸ ਮਗਰੋਂ ਪੁਲਸ ਨੇ ਕਈ ਲੋਕਾਂ ਨੂੰ ਦੌੜਾ ਦਿੱਤਾ। ਖਬਰਾਂ ਹਨ ਕਿ ਜਿਸ ਸਮੇਂ ਵ੍ਹਾਈਟ ਹਾਊਸ ਅੱਗੇ ਪ੍ਰਦਰਸ਼ਨਕਾਰੀ ਹਿੰਸਾ ਕਰਨ ਲੱਗ ਗਏ ਤਾਂ ਰਾਸ਼ਟਰਪਤੀ ਟਰੰਪ ਨੂੰ ਉਨ੍ਹਾਂ ਦੇ ਗੁਪਤ ਸੁਰੱਖਿਆ ਏਜੰਟ ਬੰਕਰ ਵਿਚ ਲੈ ਗਏ। 

PunjabKesari


Lalita Mam

Content Editor

Related News