ਗਾਜ਼ਾ ''ਤੇ ਇਜ਼ਰਾਈਲ ਦਾ ਤਾਜ਼ਾ ਹਮਲਾ, 14 ਲੋਕਾਂ ਦੀ ਹੋਈ ਮੌਤ
Sunday, Sep 21, 2025 - 10:34 AM (IST)

ਇੰਟਰਨੈਸ਼ਨਲ ਡੈਸਕ- ਗਾਜ਼ਾ ਸ਼ਹਿਰ ’ਚ ਰਾਤ ਭਰ ਹੋਏ ਇਜ਼ਰਾਇਲੀ ਹਮਲਿਆਂ ਵਿਚ ਘੱਟੋ-ਘੱਟ 14 ਲੋਕ ਮਾਰੇ ਗਏ। ਇਹ ਜਾਣਕਾਰੀ ਸਿਹਤ ਅਧਿਕਾਰੀਆਂ ਨੇ ਦਿੱਤੀ। ਇਜ਼ਰਾਈਲ ਨੇ ਹਮਲਾ ਤੇਜ਼ ਕਰਦੇ ਹੋਏ ਫਿਲਸਤੀਨੀਆਂ ਨੂੰ ਉੱਥੋਂ ਚਲੇ ਜਾਣ ਦੀ ਅਪੀਲ ਕੀਤੀ ਹੈ।
ਇਹ ਹਮਲਾ ਅਜਿਹੇ ਵੇਲੇ ਕੀਤਾ ਗਿਆ ਹੈ ਜਦੋਂ ਪੱਛਮੀ ਦੇਸ਼ ਗਾਜ਼ਾ ’ਚ ਵਧਦੀ ਜੰਗ ਤੋਂ ਤੰਗ ਆ ਚੁੱਕੇ ਹਨ ਅਤੇ ਕੁਝ ਦੇਸ਼ ਅਗਲੇ ਹਫਤੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਵਿਸ਼ਵ ਨੇਤਾਵਾਂ ਦੇ ਸੰਮੇਲਨ ਵਿਚ ਫਿਲਸਤੀਨੀ ਰਾਸ਼ਟਰ ਨੂੰ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ।
ਪੁਰਤਗਾਲ ਦੇ ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਹ ਐਤਵਾਰ ਨੂੰ ਫਿਲਸਤੀਨੀ ਰਾਸ਼ਟਰ ਨੂੰ ਮਾਨਤਾ ਦੇਵੇਗਾ। ਆਈਬੇਰੀਆਈ ਦੇਸ਼ ਨੇ ਪਹਿਲਾਂ ਹੀ ਇੰਝ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਉਸ ਨੇ ਅਧਿਕਾਰਤ ਤਰੀਕ ਤੈਅ ਕਰ ਦਿੱਤੀ ਹੈ।
ਪੁਰਤਗਾਲ ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ, ਮਾਲਟਾ, ਬੈਲਜੀਅਮ ਤੇ ਲਕਜ਼ਮਬਰਗ ਸਮੇਤ ਹੋਰ ਪੱਛਮੀ ਦੇਸ਼ਾਂ ਵਿਚੋਂ ਇਕ ਹੈ। ਆਉਣ ਵਾਲੇ ਦਿਨਾਂ ’ਚ ਇਨ੍ਹਾਂ ਵੱਲੋਂ ਫਿਲਸਤੀਨੀ ਰਾਸ਼ਟਰ ਨੂੰ ਮਾਨਤਾ ਦੇਣ ਦੀ ਆਸ ਹੈ। ਇਸ ਹਫਤੇ ਸ਼ੁਰੂ ਹੋਈ ਨਵੀਨਤਮ ਇਜ਼ਰਾਈਲੀ ਮੁਹਿੰਮ ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਘਰਸ਼ ਨੂੰ ਹੋਰ ਵਧਾ ਦੇਵੇਗੀ ਅਤੇ ਸੰਭਵ ਤੌਰ ’ਤੇ ਕਿਸੇ ਵੀ ਜੰਗਬੰਦੀ ਨੂੰ ਹੋਰ ਦੂਰ ਧੱਕ ਦੇਵੇਗੀ।
ਇਹ ਵੀ ਪੜ੍ਹੋ- ਚੀਕਾਂ ਮਾਰਦੀ ਰਹੀ ਨੂੰਹ ਤੇ ਹੱਸਦਾ ਰਿਹਾ ਸਹੁਰਾ ਪਰਿਵਾਰ ! ਦਾਜ ਦੇ ਲਾਲਚ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e