ਪੂਰਬੀ ਕਾਂਗੋ ’ਚ ਬਾਗੀਆਂ ਦਾ ਹਮਲਾ; 60 ਲੋਕਾਂ ਦੀ ਮੌਤ
Wednesday, Sep 10, 2025 - 05:28 AM (IST)

ਗੋਮਾ (ਭਾਸ਼ਾ) – ਪੂਰਬੀ ਕਾਂਗੋ ਵਿਚ ਇਸਲਾਮਿਕ ਸਟੇਟ ਨਾਲ ਸਬੰਧਤ ਬਾਗੀ ਸਮੂਹ ਨੇ ਰਾਤ ਨੂੰ ਹਮਲਾ ਕਰ ਕੇ ਘੱਟੋ-ਘੱਟ 60 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ।
ਜਾਣਕਾਰੀ ਅਨੁਸਾਰ ਉੱਤਰੀ ਕਿਵੂ ਦੇ ਐਨਟੋਇਓ ’ਚ ਇਕ ਕਬਰਿਸਤਾਨ ’ਤੇ ਜਦੋਂ ਇਕ ਲਾਸ਼ ਨੂੰ ਦਫਨਾਉਣ ਲਈ ਕੁਝ ਲੋਕ ਇਕੱਠੇ ਹੋਏ ਤਾਂ ਉਦੋਂ ਹੀ ਅਲਾਈਡ ਡੈਮੋਕ੍ਰੇਟਿਕ ਫੋਰਸ (ਏ. ਡੀ. ਐੱਫ.) ਨੇ ਕਥਿਤ ਤੌਰ ’ਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਐਨਟੋਇਓ ਇੱਥੇ ਲੁਬੇਰੋ ਇਲਾਕੇ ਵਿਚ ਸਥਿਤ ਹੈ। ਸਥਾਨਕ ਪ੍ਰਸ਼ਾਸਕ ਕਰਨਲ ਅਲੇਨ ਕਿਵੇਵਾ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ, ‘ਏ. ਡੀ. ਐੱਫ. ਦੇ ਹਮਲੇ ’ਚ ਲਗਭਗ 60 ਲੋਕਾਂ ਦੀ ਮੌਤ ਹੋ ਗਈ ਹੈ ਪਰ ਅੰਤਿਮ ਗਿਣਤੀ ਅੱਜ ਸ਼ਾਮ ਨੂੰ ਦੱਸੀ ਜਾਵੇਗੀ, ਕਿਉਂਕਿ ਜਿਨ੍ਹਾਂ ਦੇ ਸਿਰ ਕਲਮ ਕੀਤੇ ਗਏ ਹਨ, ਉਨ੍ਹਾਂ ਦੀ ਗਿਣਤੀ ਸ਼ੁਰੂ ਕਰਨ ਲਈ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।’