ਗਾਜ਼ਾ ’ਚ ਇਜ਼ਰਾਈਲ ਦਾ ਕਹਿਰ ਜਾਰੀ, 64,000 ਤੱਕ ਪੁੱਜੀ ਮੌਤਾਂ ਦੀ ਗਿਣਤੀ
Thursday, Sep 11, 2025 - 11:46 PM (IST)

ਗਾਜ਼ਾ- ਗਾਜ਼ਾ ਵਿਚ ਇਜ਼ਰਾਈਲੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੈਡੀਕਲ ਸੂਤਰਾਂ ਅਨੁਸਾਰ ਅੱਜ ਸਵੇਰ ਤੋਂ ਹੁਣ ਤੱਕ 22 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਗਾਜ਼ਾ ਸ਼ਹਿਰ ’ਚ 16 ਲੋਕ ਮਾਰੇ ਗਏ, ਜਦੋਂ ਕਿ 5 ਲੋਕ ਉਦੋਂ ਮਾਰੇ ਗਏ, ਜਦੋਂ ਉਹ ਮਨੁੱਖੀ ਸਹਾਇਤਾ ਦੀ ਭਾਲ ਕਰ ਰਹੇ ਸਨ। ਇਸ ਦੌਰਾਨ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 72 ਲਾਸ਼ਾਂ ਹਸਪਤਾਲਾਂ ’ਚ ਲਿਆਂਦੀਆਂ ਗਈਆਂ ਹਨ ਅਤੇ 356 ਲੋਕ ਜ਼ਖਮੀ ਹੋਏ।
ਮੰਤਰਾਲੇ ਦੇ ਅਨੁਸਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਕੁੱਲ 64,718 ਲੋਕ ਮਾਰੇ ਗਏ ਅਤੇ 1,63,859 ਜ਼ਖਮੀ ਹੋਏ ਹਨ। ਵੈਸਟ ਬੈਂਕ ਦੇ ਤੁਲਕਰਮ ਇਲਾਕੇ ਤੋਂ ਵੀ ਹਿੰਸਾ ਦੀ ਰਿਪੋਰਟ ਮਿਲੀ ਹੈ, ਜਿੱਥੇ ਇਕ ਫੌਜੀ ਵਾਹਨ ਵਿਚ ਧਮਾਕਾ ਹੋਇਆ, ਜਿਸ ’ਚ 2 ਇਜ਼ਰਾਈਲੀ ਫੌਜੀ ਜ਼ਖਮੀ ਹੋ ਗਏ। ਇਜ਼ਰਾਈਲੀ ਫੌਜ ਨੇ ਲੋਕਾਂ ਨੂੰ ਗਾਜ਼ਾ ਸ਼ਹਿਰ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਹੈ।