ਲਿਬਨਾਨ ''ਤੇ ਇਜ਼ਰਾਈਲ ਨੇ ਕੀਤਾ ਹਮਲਾ ! ਮਾਰ ਸੁੱਟਿਆ ਵੱਡਾ ਦੁਸ਼ਮਣ
Thursday, Sep 18, 2025 - 01:17 PM (IST)

ਇੰਟਰਨੈਸ਼ਨਲ ਡੈਸਕ- ਇਕ ਪਾਸੇ ਇਜ਼ਰਾਈਲ ਗਾਜ਼ਾ ਨਾਲ ਜੰਗ ਲੜ ਰਿਹਾ ਹੈ, ਉੱਥੇ ਹੀ ਇਕ ਤਾਜ਼ਾ ਹਮਲੇ ਦੌਰਾਨ ਇਜ਼ਰਾਈਲ ਨੇ ਲਿਬਨਾਨ 'ਚ ਲੁਕੇ ਬੈਠੇ ਆਪਣੇ ਇਕ ਵੱਡੇ ਦੁਸ਼ਮਣ ਨੂੰ ਮਾਰ ਸੁੱਟਿਆ ਹੈ। ਇਜ਼ਰਾਈਲੀ ਡਿਫੈਂਸ ਫੋਰਸ (IDF) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਲਿਬਨਾਨ ਦੇ ਬਦਲਬੈਕ ਇਲਾਕੇ ਵਿੱਚ ਕੀਤੇ ਇੱਕ ਡ੍ਰੋਨ ਹਮਲੇ ਰਾਹੀਂ ਹਿਜ਼ਬੁੱਲਾ ਦੇ ਸੀਨੀਅਰ ਆਪਰੇਟਿਵ ਹੁਸੈਨ ਸ਼ਰੀਫ਼ ਨੂੰ ਮਾਰ ਮੁਕਾਇਆ ਹੈ। IDF ਦੇ ਬਿਆਨ ਅਨੁਸਾਰ ਸ਼ਰੀਫ਼ ਸੀਰੀਆ ਅਤੇ ਲੇਬਨਾਨ ਤੋਂ ਇਜ਼ਰਾਈਲ ‘ਤੇ ਹਮਲੇ ਕਰਵਾਉਣ ਵਾਲੀਆਂ ਟੀਮਾਂ ਚਲਾਉਣ 'ਚ ਸਿੱਧੇ ਤੌਰ ‘ਤੇ ਸ਼ਾਮਲ ਸੀ।
ਰਿਪੋਰਟਾਂ ਮੁਤਾਬਕ, ਹੁਸੈਨ ਸ਼ਰੀਫ਼ ਹਿਜ਼ਬੁੱਲਾ ਦੇ ਉਨ੍ਹਾਂ ਮੈਂਬਰਾਂ 'ਚੋਂ ਇੱਕ ਸੀ, ਜੋ ਇਰਾਨ ਦੀ ਸਹਾਇਤਾ ਨਾਲ ਹਥਿਆਰਾਂ ਦੀ ਸਪਲਾਈ ਅਤੇ ਸਰਹੱਦੀ ਹਮਲਿਆਂ ਦੀ ਯੋਜਨਾ ਬਣਾਉਣ ਲਈ ਜ਼ਿੰਮੇਵਾਰ ਸੀ। ਇਜ਼ਰਾਈਲੀ ਫੌਜ ਨੇ ਦੱਸਿਆ ਕਿ ਇਹ ਕਾਰਵਾਈ ਲਿਬਨਾਨ ਤੋਂ ਹੋ ਰਹੇ ਹਾਲੀਆ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; 3 ਪੁਲਸ ਅਧਿਕਾਰੀਆਂ ਦਾ ਗੋਲ਼ੀਆਂ ਮਾਰ ਕੇ ਕਤਲ ! ਹਮਲਾਵਰ ਵੀ ਢੇਰ
ਹਾਲਾਂਕਿ ਹਿਜ਼ਬੁੱਲਾ ਵੱਲੋਂ ਹਾਲੇ ਤੱਕ ਇਸ ਹਮਲੇ ਜਾਂ ਹੁਸੈਨ ਸ਼ਰੀਫ਼ ਦੀ ਮੌਤ ਬਾਰੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ। ਲਿਬਨਾਨ ਦੇ ਸਥਾਨਕ ਮੀਡੀਆ ਅਨੁਸਾਰ ਹਮਲੇ ਨਾਲ ਇਲਾਕੇ ਵਿੱਚ ਭਾਰੀ ਤਣਾਅ ਪੈਦਾ ਹੋ ਗਿਆ ਹੈ ਅਤੇ ਨਾਗਰਿਕਾਂ ਵਿੱਚ ਡਰ ਦਾ ਮਾਹੌਲ ਹੈ।
ਇਹ ਘਟਨਾ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਸਰਹੱਦੀ ਟਕਰਾਅ ਲਗਾਤਾਰ ਵਧ ਰਹੇ ਹਨ। ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਜਿਹੇ ਹਮਲੇ ਮੱਧ-ਪੂਰਬ ਖੇਤਰ ਵਿੱਚ ਅਸਥਿਰਤਾ ਨੂੰ ਹੋਰ ਵਧਾ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e