ਇਜ਼ਰਾਈਲ ਨੇ ਯਮਨ ਦੀ ਬੰਦਰਗਾਹ ’ਤੇ ਕੀਤਾ ਹਵਾਈ ਹਮਲਾ

Wednesday, Sep 17, 2025 - 10:27 AM (IST)

ਇਜ਼ਰਾਈਲ ਨੇ ਯਮਨ ਦੀ ਬੰਦਰਗਾਹ ’ਤੇ ਕੀਤਾ ਹਵਾਈ ਹਮਲਾ

ਏਡੇਨ (ਇੰਟ.)- ਇਜ਼ਰਾਈਲ ਨੇ ਹੋਦੇਦਾ ਸ਼ਹਿਰ ਦੀ ਬੰਦਰਗਾਹ ’ਤੇ ਹਮਲਾ ਕਰ ਦਿੱਤਾ ਹੈ। ਇਹ ਦਾਅਵਾ ਈਰਾਨ ਸਮਰਥਿਤ ਯਮਨ ਦੇ ਹੂਤੀ ਬਾਗੀਆਂ ਨੇ ਕੀਤਾ ਹੈ। ਇਸ ਅਨੁਸਾਰ ਇਸ ਹਮਲੇ ਨਾਲ ਨਜਿੱਠਣ ਲਈ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਗਿਆ ਹੈ।

ਹੂਤੀ ਸੰਗਠਨ ਦੇ ਬੁਲਾਰੇ ਯਾਹੀਆ ਸਾਰੀ ਨੇ ‘ਐਕਸ’ ’ਤੇ ਲਿਖੀ ਇਕ ਪੋਸਟ ’ਚ ਇਹ ਜਾਣਕਾਰੀ ਦਿੱਤੀ ਹੈ। ਯਾਹੀਆ ਨੇ ਆਪਣੀ ਪੋਸਟ ’ਚ ਲਿਖਿਆ ਹੈ ਕਿ ਇਸ ਸਮੇਂ ਸਾਡੀ ਹਵਾਈ ਰੱਖਿਆ ਪ੍ਰਣਾਲੀ ਇਜ਼ਰਾਈਲੀ ਜਹਾਜ਼ਾਂ ਨੂੰ ਰੋਕਣ ਵਿਚ ਲੱਗੀ ਹੋਈ ਹੈ। ਸਾਡੇ ਦੇਸ਼ ’ਤੇ ਬਹੁਤ ਭਿਆਨਕ ਤਰੀਕੇ ਨਾਲ ਹਮਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਜ਼ਰਾਈਲੀ ਫੌਜ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਉਸ ਨੇ ਹੋਦੇਦਾ ਬੰਦਰਗਾਹ ’ਚ ਹੂਤੀਆਂ ਵੱਲੋਂ ਵਰਤੇ ਜਾ ਰਹੇ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ।

ਇਜ਼ਰਾਈਲੀ ਫੌਜ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਹੋਦੇਦਾ ਬੰਦਰਗਾਹ ਨੂੰ ਹੂਤੀ ਅੱਤਵਾਦੀਆਂ ਵੱਲੋਂ ਵਰਤਿਆ ਜਾ ਰਿਹਾ ਸੀ। ਇੱਥੋਂ ਹਥਿਆਰ ਈਰਾਨ ਤੋਂ ਹੂਤੀ ਬਾਗੀਆਂ ਨੂੰ ਟ੍ਰਾਂਸਫਰ ਕੀਤੇ ਗਏ ਸਨ। ਇਨ੍ਹਾਂ ਹਥਿਆਰਾਂ ਦੀ ਵਰਤੋਂ ਇਜ਼ਰਾਈਲ ਅਤੇ ਉਸ ਦੇ ਸਹਿਯੋਗੀ ਦੇਸ਼ਾਂ ’ਤੇ ਹਮਲਾ ਕਰਨ ਲਈ ਕੀਤੀ ਜਾਂਦੀ ਸੀ।


author

cherry

Content Editor

Related News