ਇਜ਼ਰਾਈਲ-ਹਮਾਸ ਵਿਚਾਲੇ 4 ਦਿਨਾਂ ਲਈ ਜੰਗਬੰਦੀ, ਬੰਧਕਾਂ ਦੀ ਰਿਹਾਈ ’ਤੇ ਵੀ ਬਣੀ ਸਹਿਮਤੀ

Thursday, Nov 23, 2023 - 10:25 AM (IST)

ਇਜ਼ਰਾਈਲ-ਹਮਾਸ ਵਿਚਾਲੇ 4 ਦਿਨਾਂ ਲਈ ਜੰਗਬੰਦੀ, ਬੰਧਕਾਂ ਦੀ ਰਿਹਾਈ ’ਤੇ ਵੀ ਬਣੀ ਸਹਿਮਤੀ

ਯੇਰੂਸ਼ਲਮ/ਗਾਜ਼ਾ - ਇਜ਼ਰਾਈਲ ਅਤੇ ਹਮਾਸ ਨੇ ਬੁੱਧਵਾਰ ਨੂੰ ਗਾਜ਼ਾ ਵਿਚ ਕਤਰ ਦੀ ਵਿਚੋਲਗੀ ਵਾਲੇ ਮਤੇ ’ਤੇ ਆਪਣੇ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲੀ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਹਮਾਸ ਵੱਲੋਂ ਬੰਧਕਾਂ ਨੂੰ ਰਿਹਾਅ ਕਰਨ ਬਦਲੇ ਇਜ਼ਰਾਈਲੀ ਧਿਰ ਫਿਲਸਤੀਨੀ ਕੈਦੀਆਂ ਨੂੰ ਰਿਹਾਅ ਕਰਨ ਅਤੇ ਘੇਰੇ ਗਏ ਇਲਾਕੇ ’ਚ ਜ਼ਿਆਦਾ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਇਜਾਜ਼ਤ ਦੇਣ ’ਤੇ ਸਹਿਮਤ ਹੋਈ ਹੈ। ਇਹ ਐਲਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਉਸ ਟਿੱਪਣੀ ਦੇ ਵਿਚਕਾਰ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਾਡੇ ਸਾਰੇ ਟੀਚੇ ਹਾਸਲ ਹੋਣ ਤੱਕ ਜੰਗ ਜਾਰੀ ਰਹੇਗੀ।

ਪੜ੍ਹੋ ਇਹ ਅਹਿਮ ਖ਼ਬਰ-ਅਧਿਐਨ 'ਚ ਖ਼ੁਲਾਸਾ: ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 7 ਲੱਖ ਤੋਂ ਵਧੇਰੇ ਭਾਰਤੀ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਫ਼ਤਰ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਸਮਝੌਤੇ ਤਹਿਤ ਇਜ਼ਰਾਈਲੀ ਜੇਲਾਂ ’ਚੋਂ 150 ਔਰਤਾਂ ਅਤੇ ਨਾਬਾਲਿਗ ਫਿਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਬਦਲੇ ’ਚ ਹਮਾਸ 50 ਬੰਧਕਾਂ ਨੂੰ ਰਿਹਾਅ ਕਰੇਗਾ, ਜਿਨ੍ਹਾਂ ’ਚ ਮੁੱਖ ਤੌਰ ’ਤੇ ਬੱਚੇ ਅਤੇ ਔਰਤਾਂ ਸ਼ਾਮਲ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਬੰਧਕਾਂ ਨੂੰ 4 ਦਿਨਾਂ ਦੀ ਮਿਆਦ ਵਿਚ ਛੋਟੇ-ਛੋਟੇ ਗਰੁੱਪਾਂ ਵਿਚ ਰਿਹਾਅ ਕੀਤਾ ਜਾਵੇਗਾ। ਇਸ ਦੌਰਾਨ ਪੂਰਨ ਜੰਗਬੰਦੀ ਰਹੇਗੀ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਅਣਖ ਦੀ ਖਾਤਰ ਭਰਾ ਨੇ ਭੈਣ ਅਤੇ ਉਸ ਦੇ ਪ੍ਰੇਮੀ ਦਾ ਕੀਤਾ ਕਤਲ

ਬਿਆਨ ਵਿਚ ਕਿਹਾ ਗਿਆ ਹੈ ਕਿ ਹਮਾਸ ਵੱਲੋਂ ਰਿਹਾਅ ਕੀਤੇ ਗਏ ਹਰ ਵਾਧੂ 10 ਬੰਧਕਾਂ ਲਈ ਜੰਗਬੰਦੀ ਨੂੰ ਇਕ ਵਾਧੂ ਦਿਨ ਲਈ ਵਧਾਇਆ ਜਾਵੇਗਾ। ਇਜ਼ਰਾਈਲ-ਹਮਾਸ ਵਿਚਾਲੇ ਜੰਗਬੰਦੀ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ 10 ਵਜੇ ਤੋਂ ਲਾਗੂ ਹੋਵੇਗੀ। ਜੰਗਬੰਦੀ ਨਾਲ ਵੱਡੀ ਗਿਣਤੀ ਵਿਚ ਮਨੁੱਖੀ ਸਹਾਇਤਾ ਅਤੇ ਰਾਹਤ ਸਮੱਗਰੀ ਸਪਲਾਈ ਕਰਨ ਵਾਲੇ ਵਾਹਨਾਂ ਦੇ ਕਾਫਲਿਆਂ ਨੂੰ ਗਾਜ਼ਾ ’ਚ ਜਾਣ ਦੀ ਇਜਾਜ਼ਤ ਮਿਲ ਜਾਵੇਗੀ, ਜਿਸ ਵਿਚ ਬਾਲਣ ਦੀ ਸਪਲਾਈ ਵੀ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

sunita

Content Editor

Related News