ਘਰ 'ਚ ਦਾਖਲ ਹੋਇਆ ਕੂੜੇ ਨਾਲ ਭਰਿਆ ਟਰੱਕ, ਵਾਲ-ਵਾਲ ਬਚਿਆ ਪਰਿਵਾਰ

05/03/2018 1:21:22 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਇਕ ਕੂੜੇ ਨਾਲ ਭਰਿਆ ਟਰੱਕ ਇਕ ਘਰ 'ਚ ਜਾ ਵੜਿਆ। ਇਹ ਹਾਦਸਾ ਸਿਡਨੀ ਦੇ ਲਿਲੀਫੀਲਡ ਸਥਿਤ ਘਰ 'ਚ ਵਾਪਰਿਆ। ਪਰਿਵਾਰ ਨੇ ਕਿਹਾ ਕਿ ਕੂੜੇ ਦਾ ਟਰੱਕ ਉਨ੍ਹਾਂ ਦੇ ਘਰ 'ਚ ਦਾਖਲ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਹੋਈ। ਕੂੜੇ ਦਾ ਟਰੱਕ ਰੋਡ 'ਤੇ ਮੁੜ ਗਿਆ ਅਤੇ ਘਰ ਅੰਦਰ ਦਾਖਲ ਹੋ ਗਿਆ। ਇਹ ਹਾਦਸਾ ਬੁੱਧਵਾਰ ਦੀ ਸ਼ਾਮ 6.00 ਵਜੇ ਦੇ ਕਰੀਬ ਵਾਪਰਿਆ। 

PunjabKesari
ਟਰੱਕ ਕਾਰਵੈਨ, ਇਕ ਕਿਸ਼ਤੀ ਅਤੇ ਕਾਰ ਨੂੰ ਟੱਕਰ ਮਾਰਦਾ ਹੋਇਆ ਘਰ ਅੰਦਰ ਦਾਖਲ ਹੋ ਗਿਆ। ਘਰ ਵਿਚ ਮੌਜੂਦ ਦੋ ਨਾਬਾਲਗ ਬੱਚੇ ਜਿਨ੍ਹਾਂ ਦੀ ਉਮਰ 10 ਅਤੇ 15 ਸਾਲ ਹੈ, ਉਹ ਜ਼ਖਮੀ ਹੋ ਗਏ ਅਤੇ ਵਾਲ-ਵਾਲ ਬਚੇ। ਇਹ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਇਸ ਘਟਨਾ ਦੀ ਫੁਟੇਜ਼ 'ਚ ਕੂੜੇ ਨਾਲ ਭਰਿਆ ਟਰੱਕ ਕਾਰਵੈਨ ਨਾਲ ਟਰੱਕ ਤੋਂ ਬਾਅਦ ਘਰ ਅੰਦਰ ਜਾ ਵੜਿਆ। ਹਾਦਸੇ ਵਿਚ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਗੰਭੀਰ ਜ਼ਖਮੀ ਡਰਾਈਵਰ ਦਾ ਖੂਨ ਟੈਸਟ ਕੀਤਾ ਗਿਆ ਪਰ ਨਾਕਾਰਤਮਕ ਨਤੀਜਾ ਆਇਆ।


Related News