ਕੈਨੇਡਾ ਦੀ ਧਰਤੀ 'ਤੇ ਗੈਂਗਵਾਰ, ਗੋਲੀਆਂ ਨਾਲ ਭੁੰਨਿਆ ਮੋਸਟ ਵਾਂਟੇਡ ਪੰਜਾਬੀ ਗੈਂਗਸਟਰ (ਵੀਡੀਓ)

Wednesday, Oct 19, 2022 - 11:08 AM (IST)

ਕੈਨੇਡਾ ਦੀ ਧਰਤੀ 'ਤੇ ਗੈਂਗਵਾਰ, ਗੋਲੀਆਂ ਨਾਲ ਭੁੰਨਿਆ ਮੋਸਟ ਵਾਂਟੇਡ ਪੰਜਾਬੀ ਗੈਂਗਸਟਰ (ਵੀਡੀਓ)

ਓਟਾਵਾ (ਬਿਊਰੋ): ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਵੈਨਕੂਵਰ ਵਿਚ ਹੋਈ ਗੈਂਗਵਾਰ ਵਿਚ ਵਿਸ਼ਾਲ ਵਾਲੀਆ ਨਾਂ ਦਾ ਪੰਜਾਬੀ ਗੈਂਗਸਟਰ ਮਾਰਿਆ ਗਿਆ ਹੈ। ਵਿਸ਼ਾਲ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਵਿਸ਼ਾਲ ਮੋਸਟ ਵਾਂਟੇਡ ਲਿਸਟ ਵਿਚ ਸ਼ਾਮਲ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਵਾਲੀਆ ਦੇ ਕਤਲ ਤੋਂ ਬਾਅਦ ਵਿਰੋਧੀ ਗੈਂਗਸਟਰ ਗਰੁੱਪ ਨੇ ਅਪਰਾਧ ਵਿਚ ਵਰਤੀ ਕਾਰ ਨੂੰ ਅੱਗ ਲਗਾ ਦਿੱਤੀ ਤੇ ਆਪ ਮੌਕੇ ਤੋਂ ਭੱਜ ਗਏ। 

 

ਪੜ੍ਹੋ ਇਹ ਅਹਿਮ ਖ਼ਬਰ-ਅੱਤਵਾਦੀ ਖਤਰਿਆਂ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਤੋਂ ਸਹਿਯੋਗ ਦੀ ਉਮੀਦ : ਅਮਰੀਕਾ

ਜਾਣਕਾਰੀ ਮੁਤਾਬਕ ਹਮਲਾਵਰ 6 ਤੋਂ 7 ਸਨ। ਵਿਸ਼ਾਲ ਨਸ਼ਾ ਤਸਕਰੀ ਵਿਚ ਵੀ ਸ਼ਾਮਲ ਰਿਹਾ। ਇਸ ਗੈਂਗਵਾਰ ਮਗਰੋਂ ਪੁਲਸ ਹਰਕਤ ਵਿਚ ਆ ਗਈ। ਚਿੰਤਾਜਨਕ ਗੱਲ ਇਹ ਹੈ ਕਿ ਕੈਨੇਡਾ ਵਿਚ ਬਹੁਤ ਸਾਰੇ ਗੈਂਗਸਟਰ ਸਰਗਰਮ ਹਨ ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਲਈ ਵੱਡਾ ਖਤਰਾ ਬਣ ਸਕਦੇ ਹਨ। ਇਸ ਲਈ ਪੰਜਾਬ ਪੁਲਸ ਵੀ ਹਰਕਤ ਵਿਚ ਆ ਗਈ ਹੈ ਅਤੇ ਪੰਜਾਬ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ।

PunjabKesari

ਪ੍ਰਸਿੱਧ ਪੱਤਰਕਾਰ ਕਿਮ ਬੋਲਨ ਨੇ ਦੱਸਿਆ ਹੈ ਕਿ ਆਈ ਐਚ ਆਈ ਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈਕਿ ਯੂਨੀਵਰਸਿਟੀ ਗੋਲਡ ਕਲੱਬ ਵਿਚ ਹੋਏ ਕਤਲ ਵਿਚ ਵਿਸ਼ਾਲ ਵਾਲੀਆ ਦੀ ਮੌਤ ਹੋਈ ਹੈ ਜੋ ਯੂ ਐਨ ਗੈਂਗ ਨਾਲ ਜੁੜਿਆ ਸੀ। 

ਨੋਟ- ਇਸ ਖ਼ਬਰ ਬਾਰ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News