ਪਾਕਿਸਤਾਨ ''ਚ ਹੈਵਾਨੀਅਤ ਦੀ ਹੱਦ ਪਾਰ, ਨਾਬਾਲਗ ਹਿੰਦੂ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ

Friday, Oct 06, 2023 - 03:29 PM (IST)

ਪਾਕਿਸਤਾਨ ''ਚ ਹੈਵਾਨੀਅਤ ਦੀ ਹੱਦ ਪਾਰ, ਨਾਬਾਲਗ ਹਿੰਦੂ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ ਬਿਲਕੁੱਲ ਵੀ ਸੁਰੱਖਿਅਤ ਨਹੀਂ ਹਨ। ਤਾਜ਼ਾ ਮਾਮਲੇ 'ਚ ਇਕ ਨਾਬਾਲਗ ਹਿੰਦੂ ਕੁੜੀ ਨੂੰ ਅਗਵਾ ਕਰਨ ਤੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੋਟ ਗੁਲਾਮ ਮੁਹੰਮਦ, ਮੀਰਪੁਰਖਾਸ ਵਿੱਚ ਇੱਕ ਨਾਬਾਲਗ ਹਿੰਦੂ ਕੁੜੀ ਮੀਰਾ ਕੋਹਲੀ (15) ਨੂੰ 30 ਸਤੰਬਰ ਨੂੰ ਅਗਵਾ ਕੀਤਾ ਗਿਆ ਅਤੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। 

ਪੀੜਤਾ ਅਨੁਸਾਰ ਸਥਾਨਕ ਮਕਾਨ ਮਾਲਕ ਗੁਲਾਮ ਹੈਦਰ ਸ਼ਫੀਕ ਭਰਗਾੜੀ, ਉਮੀਰ ਭਰਗਾੜੀ, ਨਿਕਾਸ ਭਰਗਾੜੀ ਅਤੇ ਤਿੰਨ ਹੋਰ ਅਣਪਛਾਤੇ ਦੋਸ਼ੀਆਂ ਨਾਲ ਦੇਰ ਰਾਤ ਉਸ ਦੇ ਘਰ ਪਹੁੰਚਿਆ ਅਤੇ ਉਸ ਨੂੰ ਜ਼ਬਰਦਸਤੀ ਅਗਵਾ ਕਰ ਲਿਆ। ਉਸ ਨੂੰ ਗੁਲਾਮ ਹੈਦਰ ਦੇ ਘਰ ਲਿਜਾਇਆ ਗਿਆ ਅਤੇ ਸੱਤਾਂ ਨੇ ਵਾਰ-ਵਾਰ ਉਸ ਨਾਲ ਜਬਰ ਜ਼ਿਨਾਹ ਕੀਤਾ। ਉਹ ਅਗਲੀ ਸਵੇਰ (01.10.2023) ਨੂੰ ਭੱਜਣ ਵਿੱਚ ਕਾਮਯਾਬ ਹੋ ਗਈ ਅਤੇ ਆਪਣੇ ਘਰ ਪਹੁੰਚ ਗਈ। ਉਸਨੇ ਅਤੇ ਉਸਦੇ ਮਾਪਿਆਂ ਨੇ ਦਾਅਵਾ ਕੀਤਾ ਕਿ ਕੋਟ ਗੁਲਾਮ ਮੁਹੰਮਦ ਦੀ ਪੁਲਸ ਚੌਕੀ ਨੇ ਗੁਲਾਮ ਹੈਦਰ ਖ਼ਿਲਾਫ਼ ਉਨ੍ਹਾਂ ਦੀ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਦੀ ਸਖ਼ਤੀ ਮਗਰੋਂ ਨਰਮ ਪਿਆ ਕੈਨੇਡਾ, ਆਪਣੇ ਡਿਪਲੋਮੈਟਾਂ ਨੂੰ ਬੁਲਾਉਣਾ ਪਿਆ ਵਾਪਸ

ਪੀ.ਡੀ.ਆਈ ਚੇਅਰਮੈਨ ਦੁਆਰਾ ਐਸ.ਪੀ ਮੀਰਪੁਰਖਾਸ ਨੂੰ ਵੀਡੀਓ ਪੇਸ਼ ਕੀਤੇ ਜਾਣ ਤੋਂ ਬਾਅਦ ਮੀਰਪੁਰਖਾਸ ਪੁਲਸ ਨੂੰ ਮੀਰਪੁਰਖਾਸ ਮਹਿਲਾ ਪੁਲਸ ਸਟੇਸ਼ਨ ਵਿੱਚ ਸੱਤ ਦੋਸ਼ੀਆਂ ਖ਼ਿਲਾਫ਼ ਪੀੜਤ ਦੀ ਸ਼ਿਕਾਇਤ ਦਰਜ ਕਰਨ ਲਈ ਮਜਬੂਰ ਹੋਣਾ ਪਿਆ। ਪੀੜਤਾ ਵੱਲੋਂ ਉਸ ਨਾਲ ਜਬਰ ਜ਼ਿਨਾਹ ਕਰਨ ਵਾਲੇ ਸੱਤ ਦੋਸ਼ੀਆਂ ਵਿੱਚੋਂ ਚਾਰ ਦੀ ਸ਼ਨਾਖਤ ਕਰਨ ਤੋਂ ਬਾਅਦ ਵੀ ਹਾਲੇ ਤੱਕ ਮੁਲਜ਼ਮਾਂ ਨੂੰ ਨਾ ਤਾਂ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਨਾ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।      

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।       


author

Vandana

Content Editor

Related News