ਜੀ-7 ਦੇਸ਼ਾਂ ਨੇ ਪੁਤਿਨ ਨੂੰ ਘੇਰਿਆ, ਜੰਗ ਲਈ ਜਵਾਬਦੇਹ ਠਹਿਰਾਉਣ ਲਈ ਨਹੀਂ ਛੱਡਣਗੇ ਕੋਈ ਕਸਰ

03/26/2022 9:40:25 AM

ਬ੍ਰਸੇਲਸ- ਰੂਸ ਵਲੋਂ ਯੂਕ੍ਰੇਨ ’ਤੇ ਜਾਰੀ ਹਮਲੇ ਨੂੰ ਲੈ ਕੇ ਅਮਰੀਕਾ ਸਮੇਤ ਕਈ ਦੇਸ਼ ਪੁਤਿਨ ਨੂੰ ਘੇਰਨ ਵਿਚ ਲੱਗੇ ਹੋਏ ਹਨ। ਬੈਲਜੀਅਮ ਦੀ ਰਾਜਧਾਨੀ ਬ੍ਰਸੇਲਸ ਵਿਚ ਸ਼ੁੱਕਰਵਾਰ ਨੂੰ ਜੀ-7 ਦੇਸ਼ਾਂ ਦੀ ਅਹਿਮ ਮੀਟਿੰਗ ਹੋਈ। ਜੀ-7 ਦੇਸ਼ਾਂ ਦੇ ਨੇਤਾਵਾਂ ਨੇ ਕਿਹਾ ਕਿ ਉਹ ਬੇਲਾਰੂਸ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਲੁਕਾਸ਼ੇਂਕੋ ਸ਼ਾਸਨ ਨੂੰ ਯੂਕ੍ਰੇਨ ਵਿਚ ਉਨ੍ਹਾਂ ਦੀ ਹਮਲਾਵਰ ਨੀਤੀ ਲਈ ਜ਼ਿੰਮੇਵਾਰ ਠਹਿਰਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ। ਨਾਲ ਹੀ ਜੀ-7 ਨੇਤਾਵਾਂ ਨੇ ਆਪਣੇ ਸੰਯੁਕਤ ਬਿਆਨ ਵਿਚ ਕਿਹਾ ਕਿ ਇਸਦੇ ਲਈ ਅਸੀਂ ਆਪਣੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ। 

ਇਹ ਵੀ ਪੜ੍ਹੋ: ਜਿੰਮ 'ਚ ਵਰਕਆਊਟ ਕਰ ਰਹੇ ਸ਼ਖ਼ਸ ਦੇ ਮੂੰਹ 'ਤੇ ਜਾਣਬੁੱਝ ਕੇ ਸੁੱਟਿਆ 20 ਕਿਲੋ ਭਾਰ, ਟੁੱਟੀ ਖੋਪੜੀ ਦੀ ਹੱਡੀ (ਵੀਡੀਓ)

ਇਹ ਸੰਯੁਕਤ ਬਿਆਨ ਬ੍ਰਸੇਲਸ ਵਿਚ ਜੀ-7 ਨੇਤਾਵਾਂ ਦੀ ਮੀਟਿੰਗ ਤੋਂ ਬਾਅਦ ਆਇਆ ਹੈ, ਜੋ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਸੰਘਰਸ਼ ਵਿਚ ਆਮ ਨਾਗਰਿਕਾਂ ਦੀਆਂ ਮੌਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਰੂਸੀ ਹਮਲੇ ਨੂੰ ਬੇਲੋੜਾ, ਬਿਨਾਂ ਕਾਰਨ ਅਤੇ ਨਾਜਾਇਜ਼ ਦੱਸਦੇ ਹੋਏ ਜੀ-7 ਨੇਤਾਵਾਂ ਨੇ ਕਿਹਾ ਕਿ ਰੂਸੀ ਅਗਵਾਈ 24 ਫਰਵਰੀ 2022 ਨੂੰ ਯੂਕ੍ਰੇਨ ਦੇ ਖੇਤਰ ਵਿਚ ਸ਼ੁਰੂ ਹੋਈਆਂ ਫੌਜੀ ਮੁਹਿੰਮਾਂ ਨੂੰ ਰੱਦ ਕਰਨ ਲਈ ਕੌਮਾਂਤਰੀ ਕੋਰਟ ਦੇ ਹੁਕਮ ਦੀ ਤੁਰੰਤ ਪਾਲਣਾ ਕਰਨ ਲਈ ਮਜ਼ਬੂਰ ਹੈ।

ਇਹ ਵੀ ਪੜ੍ਹੋ: ਲਾਹੌਰ ’ਚ ਚਰਚ ਦੇ ਕ੍ਰਾਸ ’ਤੇ ਚੜ੍ਹ ਕੇ ਇਸਲਾਮ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ, ਵੀਡੀਓ ਵਾਇਰਲ

ਸੰਯੁਕਤ ਬਿਆਨ ਵਿਚ ਰੂਸ ’ਤੇ ਪਹਿਲਾਂ ਤੋਂ ਹੀ ਲਗਾਏ ਗਏ ਆਰਥਿਕ ਅਤੇ ਵਿੱਤੀ ਉਪਾਵਾਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਸਮੇਤ ਗੰਭੀਰ ਨਤੀਜਿਆਂ ਨੂੰ ਲਾਗੂ ਕਰਨ ਦਾ ਵੀ ਸੰਕਲਪ ਲਿਆ ਗਿਆ ਹੈ। ਇਸ ਬਿਆਨ ਵਿਚ ਰੂਸੀ ਲੋਕਾਂ ਨੂੰ ਇਹ ਕਹਿੰਦੇ ਹੋਏ ਸੰਬੋਧਤ ਕੀਤਾ ਗਿਆ ਕਿ ਰੂਸ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਸਾਨੂੰ ਉਨ੍ਹਾਂ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਹੈ। ਇਹ ਬੇਲਾਰੂਸ ਵਿਚ ਲੁਕਾਸ਼ੇਂਕੋ ਸ਼ਾਸਨ ਸਮੇਤ ਰਾਸ਼ਟਰਪਤੀ ਪੁਤਿਨ, ਉਨ੍ਹਾਂ ਦੀ ਸਰਕਾਰ ਅਤੇ ਸਮਰਥਕ ਹਨ ਜੋ ਇਸ ਜੰਗ ਅਤੇ ਇਸਦੇ ਨਤੀਜਿਆਂ ਨੂੰ ਰੂਸੀਆਂ ’ਤੇ ਥੋਪ ਰਹੇ ਹਨ ਅਤੇ ਇਹ ਉਨ੍ਹਾਂ ਦਾ ਫੈਸਲਾ ਹੈ ਜੋ ਰੂਸੀ ਲੋਕਾਂ ਦੇ ਇਤਿਹਾਸ ਨੂੰ ਬਦਨਾਮ ਕਰਦਾ ਹੈ। ਦੱਸ ਦਈਏ ਕਿ ਜੀ-7 ਦੇਸ਼ਾਂ ਦਾ ਇਕ ਸਮੂਹ ਹੈ ਜੋ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਦਾ ਅੰਤਰ-ਸਰਕਾਰੀ ਸਿਆਸੀ ਮੰਚ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਤੇ ਪਰਿਵਾਰ 'ਤੇ ਲਗਾਈਆਂ ਪਾਬੰਦੀਆਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News