G7 ਦੇਸ਼ਾਂ ਨੇ ਭਾਰਤ ਦੀ G20 ਪ੍ਰਧਾਨਗੀ ਦਾ ਕੀਤਾ ਸਮਰਥਨ

Tuesday, Dec 13, 2022 - 12:59 PM (IST)

G7 ਦੇਸ਼ਾਂ ਨੇ ਭਾਰਤ ਦੀ G20 ਪ੍ਰਧਾਨਗੀ ਦਾ ਕੀਤਾ ਸਮਰਥਨ

ਵਾਸ਼ਿੰਗਟਨ (ਭਾਸ਼ਾ)- ਜੀ-7 ਦੇ ਮੈਂਬਰ ਦੇਸ਼ਾਂ ਨੇ ਭਾਰਤ ਦੀ ਜੀ-20 ਪ੍ਰਧਾਨਗੀ ਦਾ ਸਮਰਥਨ ਕੀਤਾ ਹੈ ਅਤੇ ਇਕ ਨਿਆਂਪੂਰਨ ਦੁਨੀਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਜੀ-7 ਦੇਸ਼ਾਂ ਦੇ ਨੇਤਾਵਾਂ ਨੇ ਸੋਮਵਾਰ ਨੂੰ ਜਾਰੀ ਸਾਂਝੇ ਬਿਆਨ 'ਚ ਕਿਹਾ ਕਿ ਉਹ ਸਾਰਿਆਂ ਲਈ ਬਿਹਤਰ ਅਤੇ ਟਿਕਾਊ ਭਵਿੱਖ ਦਾ ਸਮਰਥਨ ਕਰਦੇ ਹਨ। ਇੱਕ ਸਾਂਝੇ ਬਿਆਨ ਵਿੱਚ ਜੀ-7 ਦੇਸ਼ਾਂ ਦੇ ਨੇਤਾਵਾਂ ਨੇ ਕਿਹਾ, “ਜਰਮਨੀ ਦੀ ਪ੍ਰਧਾਨਗੀ ਵਿਚ ਜੀ-7 ਦੇਸ਼ਾਂ ਨੇ ਆਪਣੇ ਹੋਰ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਮਿਲ ਕੇ ਸਾਡੇ ਸਮੇਂ ਦੀਆਂ ਮੁੱਖ ਪ੍ਰਣਾਲੀਗਤ ਚੁਣੌਤੀਆਂ ਅਤੇ ਤਤਕਾਲ ਸੰਕਟ ਨਾਲ ਮਿਲ ਕੇ ਨਜਿੱਠਣ ਲਈ ਆਪਣੀ ਦ੍ਰਿੜਤਾ ਦਿਖਾਈ ਹੈ। ਸਾਡੀਆਂ ਵਚਨਬੱਧਤਾਵਾਂ ਅਤੇ ਕਦਮਾਂ ਨੇ ਇੱਕ ਨਿਆਂਪੂਰਨ ਦੁਨੀਆ ਦੀ ਦਿਸ਼ਾ ਵਿਚ ਅੱਗੇ ਵਧਣ ਦਾ ਰਾਹ ਪੱਧਰਾ ਕੀਤਾ ਹੈ।''

ਇਹ ਵੀ ਪੜ੍ਹੋ: ਕੈਨੇਡਾ 'ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ 'ਚ ਫੈਲੀ ਦਹਿਸ਼ਤ, 17 ਦਿਨਾਂ 'ਚ 5 ਪੰਜਾਬੀਆਂ ਦਾ ਕਤਲ

ਬਿਆਨ ਵਿੱਚ ਕਿਹਾ ਗਿਆ ਹੈ ਕਿ ਜੀ-7, ਜੀ-20 ਵਿੱਚ ਭਾਰਤ ਦੀ ਪ੍ਰਧਾਨਗੀ ਦਾ ਸਮਰਥਨ ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੀ-7 ਇਕ ਸ਼ਾਂਤੀਪੂਰਨ, ਖੁਸ਼ਹਾਲ ਅਤੇ ਟਿਕਾਊ ਭਵਿੱਖ ਦੇ ਪੁਨਰ ਨਿਰਮਾਣ ਲਈ ਮਜ਼ਬੂਤੀ ਨਾਲ, ਇਕਜੁੱਟ ਅਤੇ ਪੂਰੀ ਤਰ੍ਹਾਂ ਵਚਨਬੱਧ ਹੈ। ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਕੇ ਅਤੇ ਅਮਰੀਕਾ ਜੀ-7 ਦੇ ਮੈਂਬਰ ਦੇਸ਼ ਹਨ। ਭਾਰਤ ਨੇ 1 ਦਸੰਬਰ ਤੋਂ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲ ਲਈ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਵਾਪਰੀ ਗੋਲੀਬਾਰੀ ਦੀ ਘਟਨਾ, 2 ਪੁਲਸ ਮੁਲਾਜ਼ਮਾਂ ਸਮੇਤ 6 ਲੋਕਾਂ ਦੀ ਮੌਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ “ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ” ਦੇ ਵਿਸ਼ੇ ਤੋਂ ਪ੍ਰੇਰਿਤ ਹੋ ਕੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰੇਗਾ ਅਤੇ ਅੱਤਵਾਦ, ਜਲਵਾਯੂ ਤਬਦੀਲੀ, ਮਹਾਮਾਰੀ ਨੂੰ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਰੂਪ ਵਿੱਚ ਸੂਚੀਬੱਧ ਕਰੇਗਾ, ਜਿਨ੍ਹਾਂ ਇਕੱਠੇ ਮਿਲ ਕੇ ਬਿਹਤਰ ਤਰੀਕੇ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ, ਅਤੇ ਯੂਰਪੀਅਨ ਯੂਨੀਅਨ ਜੀ-20 ਦੇ ਮੈਂਬਰ ਹਨ।

ਇਹ ਵੀ ਪੜ੍ਹੋ: ਪਾਕਿ ’ਚ ਸਿੱਖ ਕੌਮ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ


author

cherry

Content Editor

Related News