ਕੈਨੇਡਾ ''ਚ ਹੁਣ ਇਸ ਫਲ ਨੇ ਖਤਰੇ ''ਚ ਪਾਈ ਲੋਕਾਂ ਦੀ ਜਾਨ, ਚਿਤਾਵਨੀ ਜਾਰੀ

Monday, Aug 24, 2020 - 12:40 PM (IST)

ਕੈਨੇਡਾ ''ਚ ਹੁਣ ਇਸ ਫਲ ਨੇ ਖਤਰੇ ''ਚ ਪਾਈ ਲੋਕਾਂ ਦੀ ਜਾਨ, ਚਿਤਾਵਨੀ ਜਾਰੀ

ਟਾਵਾ- ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਕੈਲੀਫੋਰਨੀਆ ਤੋਂ ਆਏ ਆੜੂ ਨਾ ਖਾਣ ਕਿਉਂਕ ਇਸ ਨਾਲ ਸਾਲਮੋਨੇਲਾ ਵਾਇਰਸ ਫੈਲਣ ਦਾ ਖਦਸ਼ਾ ਹੈ। 

ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ (ਸੀ. ਐੱਫ. ਆਈ. ਏ. ) ਨੇ ਐਤਵਾਰ ਨੂੰ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ। ਕੈਲੀਫੋਰਨੀਆ ਦੇ ਫਰੀਜ਼ਨੋ ਵਿਚ ਪਰੀਮਾ ਵਾਵੋਨਾ ਨੇ ਆਪਣੇ ਵਲੋਂ ਭੇਜੇ ਸਾਰੇ ਆੜੂ ਵਾਪਸ ਲੈ ਲਏ ਹਨ, ਜੋ ਵੀ ਉਸ ਵਲੋਂ ਵੱਖ-ਵੱਖ ਬਰਾਂਡ ਤਹਿਤ ਵੇਚੇ ਗਏ ਸਨ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਬੀਮਾਰੀ ਲੱਗਣ ਦਾ ਖਤਰਾ ਹੈ। ਕੈਨੇਡਾ ਦੇ ਵਪਾਰੀਆਂ ਨੇ ਵੀ ਇਨ੍ਹਾਂ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ। 

PunjabKesari

ਇਨ੍ਹਾਂ ਨੂੰ 11 ਵੱਖ-ਵੱਖ ਬਰਾਂਡ ਦੇ ਲੇਬਲ ਨਾਲ ਵੇਚਿਆ ਜਾਂਦਾ ਹੈ । ਇਨ੍ਹਾਂ ਵਿਚੋਂ ਵਧੇਰੇ 1 ਜੂਨ ਤੋਂ 22 ਅਗਸਤ ਵਿਚਕਾਰ ਵੇਚੇ ਗਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਆੜੂ ਬਿਨਾਂ ਕਿਸੇ ਬਰਾਂਡ ਦੇ ਖੁੱਲ੍ਹੇ ਵੀ ਵੇਚੇ ਗਏ ਹੋਣ। ਐਤਵਾਰ ਤੱਕ 9 ਸੂਬਿਆਂ ਵਿਚੋਂ 68 ਸ਼ਿਕਾਇਤਾਂ ਆਈਆਂ। ਇਸ ਦੌਰਾਨ 14 ਲੋਕਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ, ਹਾਲਾਂਕਿ ਇਸ ਕਾਰਨ ਕਿਸੇ ਦੀ ਮੌਤ ਹੋਣ ਦੀ ਕੋਈ ਖਬਰ ਨਹੀਂ ਹੈ। ਸੀ. ਐੱਫ. ਆਈ. ਏ. ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਫਲ ਵਾਪਸ ਮੰਗਵਾਏ ਜਾ ਰਹੇ ਹਨ ਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਨੂੰ ਵਾਪਸ ਕਰ ਦੇਣ। ਉਨ੍ਹਾਂ ਕਿਹਾ ਕਿ ਇਨ੍ਹਾਂ ਆੜੂਆਂ ਵਿਚੋਂ ਕੋਈ ਬਦਬੂ ਨਹੀਂ ਆਉਂਦੀ ਤੇ ਨਾ ਹੀ ਇਹ ਖਰਾਬ ਲੱਗਦੇ ਹਨ ਪਰ ਇਸ ਨੂੰ ਖਾ ਕੇ ਵਿਅਕਤੀ ਬੀਮਾਰ ਪੈ ਰਹੇ ਹਨ। ਗਰਭਵਤੀ ਔਰਤਾਂ, ਬੱਚਿਆਂ-ਬੁੱਢਿਆਂ ਨੂੰ ਇਸ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਅਮਰੀਕਾ ਤੋਂ ਆਏ ਪਿਆਜਾਂ ਕਾਰਨ ਬੀਮਾਰੀ ਫੈਲੀ ਸੀ।
 


author

Lalita Mam

Content Editor

Related News