ਫਰਿਜ਼ਨੋ ਕੌਂਸਲ ਨੇ ਪਾਰਕਾਂ ਦੇ ਮੁੜ ਨਿਰਮਾਣ ਬਜਟ ''ਚ ਜੋੜੇ 5 ਮਿਲੀਅਨ ਡਾਲਰ
Friday, Oct 23, 2020 - 09:24 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਫਰਿਜ਼ਨੋ ਵਿਚ ਪਾਰਕਾਂ ਦੇ ਮੁੜ ਨਿਰਮਾਣ ਲਈ ਸਿਟੀ ਕੌਂਸਲ ਨੇ ਖਰਚੇ ਦੀ ਯੋਜਨਾ ਵਿਚ ਮੰਗਲਵਾਰ ਨੂੰ ਬਜਟ ਵਿਚ 5 ਮਿਲੀਅਨ ਡਾਲਰ ਸ਼ਾਮਲ ਕੀਤੇ ਹਨ। ਇਹ ਪੈਸੇ ਪਾਰਕਾਂ ਦੇ ਹਿੱਸੇ ਵਿਚ ਸਕੂਲ, ਮਨੋਰੰਜਨ ਅਤੇ ਕਮਿਊਨਿਟੀ ਸੇਵਾਵਾਂ ਵਿਭਾਗ ਦੇ ਬਾਅਦ ਰੱਖੇ ਗਏ 35.6 ਮਿਲੀਅਨ ਡਾਲਰ ਵਿਚ ਸਿਖਰ 'ਤੇ ਹਨ।
ਇਸ ਸਮੇਂ ਫਰਿਜ਼ਨੋ ਦੇ ਪਾਰਕ ਮੰਦੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹਨ। ਪਾਰਕਾਂ ਦੀ ਸੰਭਾਲ ਸੰਬੰਧੀ ਵਕੀਲਾਂ ਨੇ 2018 ਵਿਚ ਇਕ ਨਵੇਂ ਟੈਕਸ ਲਈ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿਚ ਇਕ 3/8 ਸੈਂਟ ਸੇਲਜ਼ ਟੈਕਸ ਦੀ ਤਜਵੀਜ਼ ਕੀਤੀ ਸੀ ਜਿਸ ਨਾਲ ਕਿ ਫਰਿਜ਼ਨੋ ਦੇ ਪਾਰਕਾਂ ਅਤੇ ਸੱਭਿਆਚਾਰਕ ਕਲਾਵਾਂ ਲਈ 30 ਸਾਲਾਂ ਤੱਕ 37.5 ਮਿਲੀਅਨ ਡਾਲਰ ਸਾਲਾਨਾ ਇਕੱਠੇ ਹੋ ਸਕਦੇ ਸਨ ਪਰ ਇਸ ਨੂੰ ਲਗਭਗ 52% ਵੋਟਾਂ ਹੀ ਪ੍ਰਾਪਤ ਹੋਈਆਂ ਸਨ ਜਦਕਿ ਦੋ ਤਿਹਾਈ ਮਨਜ਼ੂਰੀ ਦੀ ਲੋੜ ਸੀ।
ਇਸ ਯੋਜਨਾ ਵਿਚ ਮੇਅਰ ਲੀ ਬ੍ਰਾਂਡ ਨੇ ਕੌਂਸਲ ਨੂੰ ਲਗਭਗ ਤਿੰਨ ਮਹੀਨਿਆਂ ਵਿਚ ਯੋਜਨਾ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ ਕਿਉਂਕਿ ਕੋਵਿਡ-19 ਦੇ ਪ੍ਰਭਾਵ ਅਜੇ ਵੀ ਮਾੜੇ ਹਨ। ਇਸ ਤੋਂ ਇਲਾਵਾ ਫਰਿਜ਼ਨੋ ਦੇ 2020-21 ਦੇ ਬਜਟ ਵਿਚ ਕੁਝ ਹੋਰ ਯੋਜਨਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।