ਬ੍ਰਿਟਿਸ਼ ਮਾਸਟਰ ਐਥਲੈਟਿਕਸ ਫੈਡਰੇਸ਼ਨ ਟਰੈਕ ਐਂਡ ਫੀਲਡ ਮੁਕਾਬਲਿਆਂ ''ਚ ਫਰਿਜ਼ਨੋ ਦੇ ਖਿਡਾਰੀਆਂ ਦੀ ਝੰਡੀ

Tuesday, Sep 16, 2025 - 02:04 AM (IST)

ਬ੍ਰਿਟਿਸ਼ ਮਾਸਟਰ ਐਥਲੈਟਿਕਸ ਫੈਡਰੇਸ਼ਨ ਟਰੈਕ ਐਂਡ ਫੀਲਡ ਮੁਕਾਬਲਿਆਂ ''ਚ ਫਰਿਜ਼ਨੋ ਦੇ ਖਿਡਾਰੀਆਂ ਦੀ ਝੰਡੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਡਰਬੀ, ਇੰਗਲੈਂਡ (12-14 ਸਤੰਬਰ 2025) ਨੂੰ ਮੂਰਵੇਜ਼ ਸਪੋਰਟਸ ਵਿਲੇਜ ਵਿਖੇ ਹੋਏ ਬ੍ਰਿਟਿਸ਼ ਮਾਸਟਰ ਐਥਲੈਟਿਕਸ ਫੈਡਰੇਸ਼ਨ ਟਰੈਕ ਐਂਡ ਫੀਲਡ ਮੁਕਾਬਲਿਆਂ ਵਿੱਚ ਫਰਿਜ਼ਨੋ (ਅਮਰੀਕਾ) ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਤਗਮੇ ਜਿੱਤੇ। ਗੁਰਬਖ਼ਸ਼ ਸਿੰਘ ਸਿੱਧੂ ਨੇ ਹੈਮਰ ਥ੍ਰੋ ਮੁਕਾਬਲੇ ਵਿੱਚ 40.96 ਮੀਟਰ ਦੀ ਥ੍ਰੋ ਨਾਲ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਵੇਟ ਥ੍ਰੋ ਮੁਕਾਬਲੇ ਵਿੱਚ 15 ਮੀਟਰ ਦੀ ਸੁੱਟ ਨਾਲ ਵੀ ਸੋਨ ਤਗਮਾ ਜਿੱਤ ਕੇ ਫਰਿਜ਼ਨੋ ਦਾ ਨਾਮ ਰੌਸ਼ਨ ਕੀਤਾ।

ਇਹ ਵੀ ਪੜ੍ਹੋ : ਅਮਰੀਕਾ 'ਚ ਬੰਦ ਨਹੀਂ ਹੋਵੇਗਾ TikTok, ਟਰੰਪ ਨੇ ਚੀਨ ਨਾਲ ਕਰ ਲਿਆ ਸਮਝੌਤਾ

ਦੂਜੇ ਪਾਸੇ, ਸੁਖਨੈਨ ਸਿੰਘ ਨੇ ਟ੍ਰਿਪਲ ਜੰਪ ਵਿੱਚ 6.93 ਮੀਟਰ ਦੀ ਛਾਲ ਮਾਰ ਕੇ ਚਾਂਦੀ ਦਾ ਤਗਮਾ ਜਿੱਤਿਆ। ਲਾਂਗ ਜੰਪ ਮੁਕਾਬਲੇ ਵਿੱਚ ਉਸਨੇ 3.92 ਮੀਟਰ ਦੀ ਛਾਲ ਨਾਲ ਛੇਵਾਂ ਸਥਾਨ ਪ੍ਰਾਪਤ ਕੀਤਾ। ਇਸ ਬਾਹਰੀ ਟਰੈਕ ਐਂਡ ਫੀਲਡ ਮੁਕਾਬਲੇ ਵਿੱਚ ਯੂਨਾਈਟਡ ਕਿੰਗਡਮ, ਯੂਰਪ ਅਤੇ ਅਮਰੀਕਾ ਤੋਂ ਵੱਖ-ਵੱਖ ਉਮਰ ਵਰਗਾਂ ਦੇ ਕੁੱਲ 884 ਮਰਦ ਅਤੇ ਔਰਤ ਖਿਡਾਰੀਆਂ ਨੇ ਹਿੱਸਾ ਲਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗੁਰਬਖਸ਼ ਸਿੰਘ ਸਿੱਧੂ ਅਕਸਰ ਸੀਨੀਅਰ ਖੇਡਾਂ ਵਿੱਚ ਹਿੱਸਾ ਲੈ ਕੇ ਦੁਨੀਆ ਭਰ ਵਿੱਚ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ। ਉਹਨਾਂ ਦੀ ਇਸ ਪ੍ਰਾਪਤੀ ਨਾਲ ਪੰਜਾਬੀ ਭਾਈਚਾਰੇ ਦਾ ਸਿਰ ਇੱਕ ਵਾਰ ਫੇਰ ਫ਼ਖਰ ਨਾਲ ਉੱਚਾ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News