ਅਮਰੀਕਾ ਜਾਣ ਦੇ ਚਾਹਵਾਨ ਭਾਰਤੀਆਂ ਨੂੰ ਕਰਾਰਾ ਝਟਕਾ ! ਵੀਜ਼ਾ ਨਿਯਮਾਂ 'ਚ ਹੋਈ ਵੱਡੀ ਤਬਦੀਲੀ
Monday, Sep 08, 2025 - 12:00 PM (IST)

ਨੈਸ਼ਨਲ ਡੈਸਕ- ਅਮਰੀਕਾ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ 'ਚ ਵੱਡੀ ਤਬਦੀਲੀ ਕੀਤੀ ਹੈ। ਹੁਣ ਨਾਨ-ਇਮੀਗ੍ਰੈਂਟ ਵੀਜ਼ਾ (NIV) ਲਈ ਇੰਟਰਵਿਊ ਸਿਰਫ਼ ਆਪਣੇ ਦੇਸ਼ ਜਾਂ ਕਾਨੂੰਨੀ ਰਿਹਾਇਸ਼ ਵਾਲੇ ਦੇਸ਼ ‘ਚ ਹੀ ਦੇਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਭਾਰਤੀ ਹੁਣ ਪਹਿਲਾਂ ਵਾਂਗ ਥਾਈਲੈਂਡ, ਸਿੰਗਾਪੁਰ ਜਾਂ ਜਰਮਨੀ ਵਰਗੇ ਦੇਸ਼ਾਂ 'ਚ ਜਾ ਕੇ ਟੂਰਿਸਟ (B1) ਜਾਂ ਬਿਜ਼ਨੈੱਸ (B2) ਵੀਜ਼ਾ ਲਈ ਇੰਟਰਵਿਊ ਨਹੀਂ ਦੇ ਸਕਣਗੇ। ਇਹ ਨਵਾਂ ਨਿਯਮ 2 ਸਤੰਬਰ ਤੋਂ ਲਾਗੂ ਹੋ ਗਿਆ ਹੈ।
ਕਿਉਂ ਮਿਲੀ ਸੀ ਇਹ ਛੋਟ?
ਕੋਰੋਨਾ ਮਹਾਮਾਰੀ ਦੌਰਾਨ ਭਾਰਤ 'ਚ ਅਮਰੀਕੀ ਵੀਜ਼ਾ ਇੰਟਰਵਿਊ ਲਈ ਇੰਤਜ਼ਾਰ ਦਾ ਸਮਾਂ ਕਾਫ਼ੀ ਲੰਮਾ ਹੋ ਗਿਆ ਸੀ, ਕਈ ਵਾਰ ਇਹ 3 ਸਾਲ ਤੱਕ ਦਾ ਹੁੰਦਾ ਸੀ। ਉਸ ਸਮੇਂ ਕਈ ਭਾਰਤੀ ਤੇਜ਼ੀ ਨਾਲ ਵੀਜ਼ਾ ਪ੍ਰਾਪਤ ਕਰਨ ਲਈ ਬੈਂਕਾਕ, ਸਿੰਗਾਪੁਰ ਜਾਂ ਫ੍ਰੈਂਕਫਰਟ ਜਾ ਕੇ ਇੰਟਰਵਿਊ ਦਿੰਦੇ ਸਨ। ਹੁਣ ਇਹ ਸਹੂਲਤ ਖਤਮ ਕਰ ਦਿੱਤੀ ਗਈ ਹੈ।
ਨਵੇਂ ਨਿਯਮ ਦਾ ਅਸਰ
ਇਹ ਤਬਦੀਲੀ ਉਨ੍ਹਾਂ ਸਾਰੇ ਲੋਕਾਂ 'ਤੇ ਲਾਗੂ ਹੋਵੇਗਾ ਜੋ ਟੂਰਿਸਟ, ਬਿਜ਼ਨੈੱਸ, ਸਟੂਡੈਂਟ ਜਾਂ ਅਸਥਾਈ ਵਰਕਰ ਵੀਜ਼ਾ ਲਈ ਅਰਜ਼ੀ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਲਏ ਗਏ ਸਖ਼ਤ ਵੀਜ਼ਾ ਨਿਯਮਾਂ ਦਾ ਹੀ ਹਿੱਸਾ ਹੈ।
ਇਹ ਵੀ ਪੜ੍ਹੋ : ਸੱਚ ਹੋਈਆਂ ਬਾਬਾ ਵੇਂਗਾ ਦੀਆਂ ਇਹ ਭਵਿੱਖਬਾਣੀਆਂ, ਲੋਕਾਂ ਦੀ ਵਧੀ ਟੈਨਸ਼ਨ
ਭਾਰਤ 'ਚ ਇੰਟਰਵਿਊ ਲਈ ਕਿੰਨਾ ਇੰਤਜ਼ਾਰ?
ਅਮਰੀਕੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਮੁਤਾਬਕ, ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਇੰਟਰਵਿਊ ਲਈ ਇੰਤਜ਼ਾਰ ਦਾ ਸਮਾਂ ਵੱਖਰਾ ਹੈ:
- ਹੈਦਰਾਬਾਦ ਅਤੇ ਮੁੰਬਈ: 3.5 ਮਹੀਨੇ
- ਦਿੱਲੀ: 4.5 ਮਹੀਨੇ
- ਕੋਲਕਾਤਾ: 5 ਮਹੀਨੇ
- ਚੇਨਈ: 9 ਮਹੀਨੇ
ਕਿਸ ਨੂੰ ਮਿਲੇਗੀ ਛੋਟ?
ਕੁਝ ਮਾਮਲਿਆਂ 'ਚ ਇੰਟਰਵਿਊ ਤੋਂ ਛੋਟ ਅਜੇ ਵੀ ਮਿਲੇਗੀ। ਜੇਕਰ ਤੁਹਾਡਾ B1, B2 ਜਾਂ B1/B2 ਵੀਜ਼ਾ ਪਿਛਲੇ 12 ਮਹੀਨਿਆਂ 'ਚ ਐਕਸਪਾਇਰ ਹੋਇਆ ਹੈ ਅਤੇ ਤੁਹਾਡੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੈ, ਤਾਂ ਕੁਝ ਮਾਮਲਿਆਂ 'ਚ ਤੁਹਾਨੂੰ ਇੰਟਰਵਿਊ ਦੇਣ ਦੀ ਲੋੜ ਨਹੀਂ ਪਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8