ਨੇਪਾਲ ਤੋਂ ਬਾਅਦ ਸਿਆਸੀ ਸੰਕਟ ''ਚ UK ! PM ਸਟਾਰਮਰ ਦੇ ਵੱਡੇ ਫੈਸਲੇ ਨਾਲ ਮਚੀ ਤਰਥੱਲੀ

Thursday, Sep 11, 2025 - 04:04 PM (IST)

ਨੇਪਾਲ ਤੋਂ ਬਾਅਦ ਸਿਆਸੀ ਸੰਕਟ ''ਚ UK ! PM ਸਟਾਰਮਰ ਦੇ ਵੱਡੇ ਫੈਸਲੇ ਨਾਲ ਮਚੀ ਤਰਥੱਲੀ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਨੇਪਾਲ ਤੇ ਫਰਾਂਸ 'ਚ ਸਰਕਾਰਾਂ ਖ਼ਿਲਾਫ਼ ਲੋਕ ਸੜਕਾਂ 'ਤੇ ਉਤਰੇ ਹੋਏ ਹਨ, ਉੱਥੇ ਹੀ ਹੁਣ ਬ੍ਰਿਟੇਨ ਤੋਂ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਅਮਰੀਕਾ ਵਿਚ ਬ੍ਰਿਟਿਸ਼ ਰਾਜਦੂਤ ਪੀਟਰ ਮਾਂਡਲਸਨ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਇਹ ਫੈਸਲਾ ਜੈਫਰੀ ਐਪਸਟੀਨ ਨਾਲ ਉਸ ਦੇ ਪੁਰਾਣੇ ਸਬੰਧਾਂ ਬਾਰੇ ਸਾਹਮਣੇ ਆਈਆਂ ਨਵੀਆਂ ਈਮੇਲਾਂ ਬਾਅਦ ਲਿਆ ਗਿਆ ਹੈ।

ਰਿਪੋਰਟਾਂ ਮੁਤਾਬਕ ਲੀਕ ਹੋਈਆਂ ਈਮੇਲਾਂ ਵਿਚ ਮਾਂਡਲਸਨ ਨੇ ਐਪਸਟੀਨ ਨੂੰ “my best pal” (ਮੇਰਾ ਸਭ ਤੋਂ ਵਧੀਆ ਦੋਸਤ) ਕਹਿ ਕੇ ਸੰਬੋਧਨ ਕੀਤਾ ਸੀ। ਇਨ੍ਹਾਂ ਮੈਸੇਜਾਂ 'ਚ ਉਸ ਨੇ ਐਪਸਟੀਨ ਦੀ ਪਹਿਲੀ ਸਜ਼ਾ ਨੂੰ ਨਾਜਾਇਜ਼ ਦੱਸਦਿਆਂ ਉਸ ਦੀ ਰੱਖਿਆ ਕਰਨ ਦੀ ਗੱਲ ਵੀ ਕੀਤੀ ਸੀ। ਇਹ ਖੁਲਾਸੇ ਸਾਹਮਣੇ ਆਉਣ ਮਗਰੋਂ ਸਰਕਾਰ ’ਤੇ ਭਾਰੀ ਦਬਾਅ ਪੈ ਗਿਆ ਸੀ, ਜਿਸ ਕਾਰਨ ਪ੍ਰਧਾਨ ਮੰਤਰੀ ਸਟਾਰਮਰ ਨੂੰ ਇਹ ਕਦਮ ਚੁੱਕਣਾ ਪਿਆ।

ਇਹ ਵੀ ਪੜ੍ਹੋ- ਕੌਣ ਸੰਭਾਲੇਗਾ ਨੇਪਾਲੀ ਸਰਕਾਰ ਦੀ ਕਮਾਨ ? Gen-Z ਨੇ ਕੀਤਾ ਨਾਂ ਦਾ ਐਲਾਨ

ਇਸ ਮਾਮਲੇ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਮਾਂਡਲਸਨ ਦੀ ਨਿਯੁਕਤੀ ਉਸ ਸਮੇਂ ਦੀ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਸੀ, ਪਰ ਨਵੇ ਤੱਥਾਂ ਨੇ ਉਸ ਦੀ ਯੋਗਤਾ ਅਤੇ ਇਮਾਨਦਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਂਡਲਸਨ ਨੇ ਵੀ ਸਵੀਕਾਰਿਆ ਹੈ ਕਿ ਐਪਸਟੀਨ ਨਾਲ ਉਸ ਦੇ ਸਬੰਧ 'ਗਲਤੀ' ਸਾਬਤ ਹੋਏ ਹਨ ਅਤੇ ਉਨ੍ਹਾਂ ਨੂੰ ਬਹੁਤ ਦੇਰ ਤੱਕ ਜਾਰੀ ਰੱਖਣ ’ਤੇ ਉਸ ਨੂੰ ਪਛਤਾਵਾ ਹੈ।

ਇਸ ਮਾਮਲੇ ਨੇ ਬ੍ਰਿਟਿਸ਼ ਰਾਜਨੀਤੀ ਵਿੱਚ ਵੱਡੀ ਸਿਆਸੀ ਹਲਚਲ ਲਿਆ ਦਿੱਤੀ ਹੈ। ਵਿਰੋਧੀ ਧਿਰ ਨੇ ਕਿਹਾ ਹੈ ਕਿ ਇਹ ਘਟਨਾ ਨਾ ਸਿਰਫ਼ ਮਾਂਡਲਸਨ, ਬਲਕਿ ਸਟਾਰਮਰ ਸਰਕਾਰ ਦੇ ਫੈਸਲਾ ਕਰਨ ਦੇ ਢੰਗ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਹੁਣ ਵੇਖਣਾ ਇਹ ਹੈ ਕਿ ਬ੍ਰਿਟੇਨ ਅਤੇ ਅਮਰੀਕਾ ਵਿਚਾਲੇ ਰਾਜਨੀਤਿਕ ਸਬੰਧਾਂ ’ਤੇ ਇਸ ਦਾ ਕੀ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ- ਜੇਲ੍ਹ 'ਚੋਂ ਭੱਜੇ ਕਈ ਕੈਦੀ ! ਬਾਰਡਰ ਕਰਨਾ ਪਿਆ ਸੀਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News