ਲੱਕ ਤੋੜਨ ਲੱਗੀ ਮਹਿੰਗਾਈ ! 300 ਨੂੰ ਪਹੁੰਚੀ ਆਂਡਿਆਂ ਦੀ ਦਰਜਨ, ਬਾਕੀ ਚੀਜ਼ਾਂ ਦੇ ਵੀ ਚੜ੍ਹੇ ਭਾਅ
Saturday, Sep 13, 2025 - 04:28 PM (IST)

ਇੰਟਰਨੈਸ਼ਨਲ ਡੈਸਕ- ਭਾਰਤ 'ਤੇ ਭਾਰੀ ਟੈਰਿਫ਼ ਲਗਾਉਣ ਮਗਰੋਂ ਅਮਰੀਕਾ 'ਚ ਵੀ ਮਹਿੰਗਾਈ ਅਸਮਾਨ ਨੂੰ ਛੂੰਹਦੀ ਜਾ ਰਹੀ ਹੈ, ਜਿੱਥੇ ਆਮ ਲੋਕਾਂ ਦੀ ਜੇਬ 'ਤੇ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਹਿੰਗਾਈ ਕਾਬੂ 'ਚ ਨਹੀਂ ਆ ਰਹੀ, ਜਿਸ ਕਾਰਨ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵੀ ਵਧਦੀਆਂ ਜਾ ਰਹੀਆਂ ਹਨ।
ਅਗਸਤ 2025 'ਚ ਵੀ ਮਹਿੰਗਾਈ ਦਰ ਨੇ ਵੱਡੀ ਛਾਲ ਮਾਰੀ ਹੈ, ਜਿਸ ਮਗਰੋਂ ਦੁੱਧ, ਆਂਡੇ, ਆਲੂ ਤੇ ਬਰੈੱਡ ਵਰਗੀਆਂ ਘਰੇਲੂ ਵਰਤੋਂ ਦੀਆਂ ਚੀਜ਼ਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਜੁਲਾਈ 'ਚ ਅਮਰੀਕਾ ਦੀ ਮਹਿੰਗਾਈ ਦਰ 2.7 ਫ਼ੀਸਦੀ ਸੀ, ਜੋ ਕਿ ਅਗਸਤ 'ਚ ਵਧ ਕੇ 2.9 ਫ਼ੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ- ਆਖ਼ਿਰਕਾਰ ਖ਼ਤਮ ਹੋਇਆ ਕਰਫ਼ਿਊ ! ਮੁੜ ਲੀਹ 'ਤੇ ਆਉਣ ਲੱਗੀ ਜ਼ਿੰਦਗੀ
ਇਸ ਸਮੇਂ ਅਮਰੀਕਾ 'ਚ ਅੰਡੇ ਦੀ ਦਰਜਨ 12 ਫ਼ੀਸਦੀ ਵਾਧੇ ਦੇ ਨਾਲ ਭਾਰਤੀ ਰੁਪਏ ਮੁਤਾਬਕ 300 ਰੁਪਏ ਦੀ ਮਿਲ ਰਹੀ ਹੈ, ਜਦਕਿ ਚਿਕਨ ਵੀ 4.4 ਫ਼ੀਸਦੀ ਦੇ ਵਾਧੇ ਨਾਲ 175 ਰੁਪਏ ਪ੍ਰਤੀ ਪੌਂਡ ਮਿਲ ਰਿਹਾ ਹੈ, ਜਦਕਿ ਕਿਲੇ ਵੀ 8.8 ਫ਼ੀਸਦੀ ਵਾਧੇ ਨਾਲ 56 ਰੁਪਏ ਪ੍ਰਤੀ ਪੌਂਡ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ 'ਚ ਵਧਦੀ ਜਾ ਰਹੀ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ। ਚੀਜ਼ਾਂ ਦੀਆਂ ਕੀਮਤਾਂ ਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਪਰ ਕਮਾਈ 'ਚ ਕੋਈ ਵਾਧਾ ਨਹੀਂ ਹੋ ਰਿਹਾ। ਇਕ ਅਮਰੀਕੀ ਪਰਿਵਾਰ ਹਰ ਮਹੀਨੇ ਔਸਤਨ 900 ਡਾਲਰ (ਕਰੀਬ 75000 ਰੁਪਏ) ਗ੍ਰਾਸਰੀ 'ਤੇ ਖ਼ਰਚਦਾ ਹੈ, ਜੋ ਕਿ ਪਿਛਲੇ ਸਮੇਂ ਨਾਲੋਂ ਕਾਫ਼ੀ ਜ਼ਿਆਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
''''ਰੂਸ-ਯੂਕ੍ਰੇਨ ਜੰਗ ਨੂੰ ਮੈਂ ਨਹੀਂ ਕਰਵਾ ਸਕਿਆ ਖ਼ਤਮ, ਭਾਰਤ ਨਾਲ ਵੀ... !'''', ਟਰੰਪ ਨੇ ਕਬੂਲੀ ਆਪਣੀ ''ਨਾਕਾਮੀ''
