ਯੂਟਾ ਕਾਲਜ ’ਚ ਗੋਲੀਬਾਰੀ, ਅਮਰੀਕੀ ਐਕਟੀਵਿਸਟ ਦੀ ਮੌਤ
Thursday, Sep 11, 2025 - 03:46 AM (IST)

ਓਰੇਮ - ਅਮਰੀਕਾ ਦੇ ਯੂਟਾ ਕਾਲਜ ’ਚ ਗੋਲੀਬਾਰੀ ਦੀ ਇਕ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਅਮਰੀਕੀ ਐਕਟੀਵਿਸਟ ਤੇ ਰੂੜੀਵਾਦੀ ਯੂਥ ਸੰਗਠਨ ‘ਟਰਨਿੰਗ ਪੁਆਇੰਟ ਯੂ. ਐੱਸ. ਏ.' ਦੇ ਸੀ. ਈ. ਓ. ਅਤੇ ਸਹਿ-ਸੰਸਥਾਪਕ ਚਾਰਲੀ ਕਿਰਕ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ’ਚ ਯੂਟਾ ਦੇ ਇਕ ਹਸਪਤਾਲ ’ਚ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ’ਚ ਇਕ ਸ਼ੱਕੀ ਨੂੰ ਹਿਰਾਸਤ ’ਚ ਲੈ ਲਿਆ ਹੈ।
ਯੂਟਾ ਵੈਲੀ ਯੂਨੀਵਰਸਿਟੀ ਦੁਆਰਾ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਇਕ ਵੀਡੀਓ ਵਿਚ ਕਿਰਕ ਇਕ ਤੰਬੂ ਦੇ ਹੇਠਾਂ ਬੈਠਾ ਹੋਇਆ ਹੈ ਅਤੇ ਹੱਥ ਵਿਚ ਫੜੇ ਮਾਈਕ੍ਰੋਫੋਨ ’ਚ ਬੋਲਦਾ ਦਿਖਾਈ ਦੇ ਰਿਹਾ ਹੈ। ਉਦੋਂ ਹੀ ਗੋਲੀਬਾਰੀ ਹੋ ਗਈ। ਗੋਲੀਬਾਰੀ ਤੋਂ ਬਾਅਦ ਉੱਥੇ ਭਾਜੜ ਮਚ ਗਈ।