ਫਰਿਜ਼ਨੋ: ਸਟਾਫ ਦੇ ਕੋਰੋਨਾ ਪੀੜਤ ਹੋਣ ਕਾਰਨ ਐਲੀਮੈਂਟਰੀ ਸਕੂਲ ਹੋਇਆ ਬੰਦ
Saturday, Oct 09, 2021 - 11:43 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦਾ ਇੱਕ ਐਲੀਮੈਂਟਰੀ ਸਕੂਲ ਇਸ ਦੇ ਸਟਾਫ ਦੇ ਕੋਰੋਨਾ ਪੀੜਤ ਹੋਣ ਕਾਰਨ ਬੰਦ ਕੀਤਾ ਗਿਆ ਹੈ। ਇਸ ਸਬੰਧੀ ਫਰਿਜ਼ਨੋ ਯੂਨੀਫਾਈਡ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਡੀਕੋਟ ਐਲੀਮੈਂਟਰੀ ਸਕੂਲ ਸਟਾਫ 'ਚ ਕੋਵਿਡ -19 ਦੇ ਕਈ ਪੁਸ਼ਟੀ ਕੀਤੇ ਕੇਸਾਂ ਕਾਰਨ ਸਕੂਲ ਨੂੰ 10 ਦਿਨਾਂ ਲਈ ਬੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਾਲ 1985 'ਚ ਜਹਾਜ਼ ਅਗਵਾ ਕਾਂਡ 'ਚ ਸ਼ਾਮਲ ਹਿਜ਼ਬੁੱਲਾ ਦੇ ਅੱਤਵਾਦੀ ਦੀ ਮੌਤ
ਇਸ ਵਕਫੇ ਦੌਰਾਨ ਸਕੂਲ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇਗੀ। ਫਰਿਜ਼ਨੋ 'ਚ ਐਡੀਕੋਟ ਪਹਿਲਾ ਸਕੂਲ ਹੈ ਜਿਸ ਨੂੰ ਡਿਸਟ੍ਰਿਕਟ 'ਚ ਵਿਅਕਤੀਗਤ ਕਲਾਸਾਂ ਸ਼ੁਰੂ ਹੋਣ ਤੋਂ ਬਾਅਦ ਕੋਰੋਨਾ ਕਾਰਨ ਬੰਦ ਕੀਤਾ ਗਿਆ ਹੈ। ਇਸ ਐਲੀਮੈਂਟਰੀ ਸਕੂਲ 'ਚ ਲਗਭਗ 50 ਵਿਦਿਆਰਥੀ ਹਨ ਅਤੇ ਇਹ ਗੰਭੀਰ ਤੌਰ 'ਤੇ ਅਪਾਹਿਜ ਨੌਜਵਾਨਾਂ ਦੀ ਵੀ ਸੇਵਾ ਕਰਦਾ ਹੈ। ਅਧਿਕਾਰੀਆਂ ਅਨੁਸਾਰ ਇਸ ਰੁੱਤ ਦਾ ਸਮੈਸਟਰ ਸ਼ੁਰੂ ਹੋਣ ਤੋਂ ਬਾਅਦ ਫਰਿਜ਼ਨੋ ਯੂਨੀਫਾਈਡ ਦੇ ਸਟਾਫ ਅਤੇ ਵਿਦਿਆਰਥੀਆਂ 'ਚ ਕੋਵਿਡ -19 ਦੇ 1,637 ਪਾਜ਼ੇਟਿਵ ਕੇਸ ਹੋਏ ਹਨ।
ਇਹ ਵੀ ਪੜ੍ਹੋ : ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 30 ਹਜ਼ਾਰ ਮਾਮਲੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।