ਫਰਾਂਸ ਦੀ ਪੁਲਸ ਨੇ ਆਈਫਲ ਟਾਵਰ ਨੇੜੇ ਕੀਤਾ ਪ੍ਰਦਰਸ਼ਨ
Saturday, Dec 12, 2020 - 07:33 PM (IST)
ਪੈਰਿਸ-ਪੈਰਿਸ 'ਚ ਸ਼ੁੱਕਰਵਾਰ ਨੂੰ ਕਰੀਬ 50 ਪੁਲਸ ਅਧਿਕਾਰੀ ਆਪਣੇ ਵਾਹਨਾਂ ਨਾਲ ਆਈਫਲ ਟਾਵਰ ਨੇੜੇ ਇਕੱਠੇ ਹੋਏ ਅਤੇ ਆਪਣੇ ਵਾਹਨਾਂ ਦੇ ਹਾਰਨ ਵਜਾ ਕੇ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਹਾਲ 'ਚ ਦਿੱਤੇ ਬਿਆਨ 'ਤੇ ਵਿਰੋਧ ਦਰਜ ਕਰਵਾਇਆ। ਦਰਅਸਲ ਮੈਕਰੋਨ ਨੇ ਹਾਲ ਹੀ 'ਚ ਇਕ ਇੰਟਰਵਿਊ ਦਿੱਤਾ ਸੀ ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ 'ਚ ਰੋਸ ਹੈ। ਦੋ ਸੰਗਠਨਾਂ ਨੇ ਪਛਾਣ ਜਾਂਚ ਨਾ ਕਰਨ ਦੀ ਧਮਕੀ ਵੀ ਦਿੱਤੀ ਹੈ। ਪ੍ਰਦਰਸ਼ਨ 'ਚ ਸ਼ਾਮਲ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਅਤੇ ਨੇਤਾਵਾਂ ਨੂੰ ਸਿਰਫ ਇਨਾਂ ਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਨਾ ਹੀ ਨਸਲਵਾਦੀ ਹੈ ਅਤੇ ਨਾ ਹੀ ਹਿੰਸਕ ਸਿਰਫ ਪੁਲਸ ਅਧਿਕਾਰੀ ਹਾਂ।
ਇਹ ਵੀ ਪੜ੍ਹੋ -100 ਰੁਪਏ ਤੋਂ ਵੀ ਘੱਟ ਕੀਮਤ 'ਚ ਉਪਲੱਬਧ ਹਨ ਜਿਓ ਦੇ ਇਹ ਪਲਾਨਸ
ਉਨ੍ਹਾਂ ਨੇ ਕਿਹਾ ਕਿ ਸੰਗਠਨ ਇਸ ਪ੍ਰਦਰਸ਼ਨ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਗੱਲ ਨਹੀਂ ਸੁਣੀ ਗਈ ਤਾਂ ਇਸ ਦੇ ਵਧਣ ਦਾ ਖਤਰਾ ਹੈ। ਜ਼ਿਕਰਯੋਗ ਹੈ ਕਿ ਫਰਾਂਸ 'ਚ ਪੁਲਸ ਅਧਿਕਾਰੀਆਂ ਨੂੰ ਹੜਤਾਲ ਕਰਨ ਅਤੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਨਹੀਂ ਹੈ, ਅਜਿਹੇ 'ਚ ਪੁਲਸ ਅਧਿਕਾਰੀਆਂ ਦੇ ਇਸ ਤਰ੍ਹਾਂ ਦੇ ਇਕੱਠਾ ਹੋਣ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਮੈਕਰੋਨ ਨੇ ਇਕ ਹਫਤੇ ਪਹਿਲਾਂ ਇਕ ਇੰਟਰਵਿਊ 'ਚ 'ਪੁਲਸ ਦੇ ਧੱਕੇਸ਼ਾਹੀ' ਸ਼ਬਦ ਨੂੰ ਖਾਰਿਜ ਕਰ ਦਿੱਤਾ ਸੀ ਪਰ ਪੁਲਸ ਵੱਲੋਂ ਅਤੇ ਪੁਲਸ ਨਾਲ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਗਲਤ ਠਹਿਰਾਇਆ ਸੀ।
ਇਹ ਵੀ ਪੜ੍ਹੋ -ਕਾਬੁਲ 'ਚ ਰਾਕਟ ਹਮਲਾ, 1 ਦੀ ਮੌਤ ਤੇ 2 ਜ਼ਖਮੀ
ਉਨ੍ਹਾਂ ਨੇ ਕਿਹਾ ਸੀ ਕਿ ਜੋ ਅਧਿਕਾਰੀ ਹਿੰਸਕ ਹਨ 'ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਜਨਵਰੀ 'ਚ ਇੰਟਰਨੈੱਟ 'ਤੇ ਇਕ ਅਜਿਹਾ ਮੰਚ ਬਣਾਇਆ ਜਾਵੇਗਾ ਜਿਥੇ ਲੋਕ ਦੱਸ ਸਕਦੇ ਹਨ ਕਿ ਜਨਵਰੀ 'ਚ ਇੰਟਰਨੈੱਟ 'ਤੇ ਇਕ ਅਜਿਹਾ ਮੰਚ ਬਣਾਇਆ ਜਾਵੇਗਾ ਜਿਥੇ ਲੋਕ ਦੱਸ ਸਕਣ ਕਿ ਉਨ੍ਹਾਂ ਨਾਲ ਕਿਥੇ ਅਤੇ ਕਿਸ ਤਰ੍ਹਾਂ ਦਾ ਭੇਦਭਾਵ ਹੋ ਰਿਹਾ ਹੈ। ਦਰਅਸਲ ਦੇਸ਼ 'ਚ ਪੁਲਸ ਦੇ ਗਲਤ ਰਵੱਈਏ ਦੇ ਮਾਮਲੇ ਨੇ ਉਸ ਵੇਲੇ ਜ਼ੋਰ ਫੜਿਆ ਜਦ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਹਮਣੇ ਆਈ ਜਿਸ 'ਚ ਇਕ ਪੁਲਸ ਮੁਲਾਜ਼ਮ ਇਕ ਗੈਰ-ਗੋਰੇ ਵਿਅਕਤੀ ਦੀ ਕੁੱਟਮਾਰ ਕਰਦਾ ਹੋਇਆ ਦਿਖਾਈ ਦਿੱਤਾ।
ਇਹ ਵੀ ਪੜ੍ਹੋ -ਪਤਨੀ ਦੇ ਕਰੀਅਰ ਲਈ CEO ਨੇ ਛੱਡ ਦਿੱਤਾ 750 ਕਰੋੜ ਰੁਪਏ ਦਾ ਬੋਨਸ, ਲੋਕਾਂ ਦੱਸਿਆ 'ਡਰਾਮਾ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।