‘ਬਲੈਕ ਏਲੀਅਨ’ ਬਣਨ ਦੇ ਚੱਕਰ ’ਚ ਵਿਅਕਤੀ ਨੇ ਕਰਵਾ ਲਿਆ ਸਰੀਰ ਖ਼ਰਾਬ, ਅੱਖਾਂ ’ਚ ਵੀ ਬਣਵਾਏ ਟੈਟੂ

Friday, Aug 12, 2022 - 01:53 PM (IST)

‘ਬਲੈਕ ਏਲੀਅਨ’ ਬਣਨ ਦੇ ਚੱਕਰ ’ਚ ਵਿਅਕਤੀ ਨੇ ਕਰਵਾ ਲਿਆ ਸਰੀਰ ਖ਼ਰਾਬ, ਅੱਖਾਂ ’ਚ ਵੀ ਬਣਵਾਏ ਟੈਟੂ

ਲੰਡਨ (ਇੰਟ.)- ਖੁਦ ਨੂੰ ਦੁਨੀਆ ਤੋਂ ਵੱਖਰਾ ਬਣਾਉਣ ਦੇ ਸ਼ੌਂਕ ਵਿਚ ਲੋਕ ਆਪਣੇ ਸਰੀਰ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਐਕਸਪੈਰੀਮੈਂਟ ਕਰਦੇ ਹਨ। ਕਈ ਲੋਕ ਆਪਣੇ ਸ਼ੌਂਕ ਨੂੰ ਪੂਰਾ ਕਰ ਲੈਂਦੇ ਹਨ। ਉਥੇ ਕਈ ਲੋਕਾਂ ਦਾ ਇਹ ਸ਼ੌਂਕ ਅਜਿਹਾ ਹੁੰਦਾ ਹੈ ਜਿਸਨੂੰ ਦੇਖਣ ਤੋਂ ਬਾਅਦ ਦੁਨੀਆ ਹਿਲ ਜਾਂਦੀ ਹੈ। ਫਰਾਂਸ ਦਾ ਇਕ ਅਜਿਹਾ ਹੀ ਵਿਅਕਤੀ ਹੈ, ਜਿਸ ’ਤੇ ਏਲੀਅਨ ਬਣਨ ਦਾ ਅਜਿਹਾ ਜਨੂਨ ਸਵਾਰ ਹੋਇਆ ਹੈ ਕਿ ਉਸ ਨੇ ਆਪਣੇ ਸਰੀਰ ਦਾ ਅਜਿਹਾ ਹਾਲ ਕਰ ਲਿਆ ਜਿਸਨੂੰ ਦੇਖ ਕੇ ਬੱਚੇ ਤਾਂ ਦੂਰ ਵੱਡੇ ਵੀ ਡਰ ਜਾਣ।

ਇਹ ਵੀ ਪੜ੍ਹੋ: ਟਾਪਲੈੱਸ ਹੋ ਕੇ ਡਾਂਸ ਕਰਨਾ ਮਾਡਲ ਨੂੰ ਪਿਆ ਮਹਿੰਗਾ, ਪੁਲਸ ਨੇ ਲਗਾਇਆ ਭਾਰੀ ਜੁਰਮਾਨਾ

ਐਂਥਨੀ ਲੋਫਰੇਡੋ ਜਿਸਨੂੰ ਅੱਜ ਦੁਨੀਆ ਬਲੈਕ ਏਲੀਅਨ ਦੇ ਨਾਂ ਨਾਲ ਜਾਣਦੀ ਹੈ, ਨੂੰ ਆਪਣੇ ਸਰੀਰ ’ਤੇ ਟੈਟੂ ਬਣਵਾਉਣ ਦਾ ਸ਼ੌਂਕ ਸੀ। ਇਸਦੇ ਲਈ ਉਸਨੇ ਆਪਣੇ ਸਰੀਰ ਦੇ ਜ਼ਿਆਦਾਤਰ ਹਿੱਸੇ ’ਤੇ ਗੂੜ੍ਹੇ ਰੰਗ ਨਾਲ ਟੈਟੂ ਬਣਵਾ ਲਏ। ਉਸਦਾ ਸ਼ੌਂਕ ਇਥੇ ਹੀ ਨਹੀਂ ਰੁਕਿਆ, ਸਗੋਂ ਖੁਦ ਨੂੰ ਵੱਖਰਾ ਦਿਖਾਉਣ ਦੇ ਚੱਕਰ ਵਿਚ ਉਸਨੇ ਆਪਣੀਆਂ ਅੱਖਾਂ ’ਚ ਵੀ ਟੈਟੂ ਬਣਵਾ ਲਏ ਹਨ। ਇਹ ਸ਼ੌਂਕ ਉਸਦਾ ਪਾਗਲਪਣ ਬਣ ਗਿਆ ਅਤੇ ਉਸ ਨੇ ਬਲੈਕ ਏਲੀਅਨ ਬਣਨ ਦੇ ਚੱਕਰ ਵਿਚ ਆਪਣਾ ਨੱਕ, ਦੋ ਉਂਗਲਾਂ, ਬੁੱਲ੍ਹਾਂ ਦਾ ਕੁੱਝ ਹਿੱਸਾ ਅਤੇ ਦੋਵੇਂ ਕੰਨ ਵੀ ਕੱਟਵਾ ਦਿੱਤੇ ਹਨ। ਸਿਰਫ਼ ਇਹੋ ਨਹੀਂ ਐਂਥਨੀ ਨੇ ਆਪਣੀ ਏਲੀਅਨ ਬਣਨ ਦੀ ਇੱਛਾ ਨੂੰ ਪੂਰਾ ਕਰਨ ਲਈ ਪਹਿਲਾਂ ਤੋਂ ਹੀ ਕਾਲੇ ਰੰਗ ਦੇ ਟੈਟੂ ਪੂਰੇ ਸਰੀਰ ’ਤੇ ਗੁਦਵਾ ਰੱਖੇ ਹਨ। ਇਸ ਤੋਂ ਇਲਾਵਾ ਕੰਡੇਦਾਰ ਇਫੈਕਟ ਲਿਆਉਣ ਲਈ ਐਂਥਨੀ ਨੇ ਆਪਣੀ ਜੀਭ ਨੂੰ ਵਿਚਾਲਿਓਂ ਵੰਡ ਦਿੱਤਾ।

ਇਹ ਵੀ ਪੜ੍ਹੋ: ਅਮਰੀਕਾ ਦੇ ਇੰਡੀਆਨਾ 'ਚ ਜ਼ਬਰਦਸਤ ਧਮਾਕਾ, 3 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News