ਯੂਕ੍ਰੇਨ ਵਿਵਾਦ ਨੂੰ ਲੈ ਕੇ ਫਰਾਂਸ ਦੇ ਖੁਫੀਆ ਮੁਖੀ ਨੇ ਦਿੱਤਾ ਅਸਤੀਫਾ
Thursday, Mar 31, 2022 - 05:31 PM (IST)
ਪੈਰਿਸ (ਵਾਰਤਾ): ਫ੍ਰਾਂਸੀਸੀ ਫ਼ੌਜੀ ਖੁਫੀਆ ਵਿਭਾਗ ਦੇ ਮੁਖੀ ਜਨਰਲ ਐਰਿਕ ਵਿਦੌਦ ਨੂੰ ਯੂਕ੍ਰੇਨ ਵਿਚ ਰੂਸੀ ਫ਼ੌਜੀ ਕਾਰਵਾਈ ਦੀ ਸੰਭਾਵਨਾ ਦਾ ਮੁਲਾਂਕਣ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਅਹੁਦਾ ਛੱਡਣ ਲਈ ਕਿਹਾ ਗਿਆ ਹੈ। ਫ੍ਰਾਂਸੀਸੀ ਅਖ਼ਬਾਰ ਐੱਲ ਓਪੀਨੀਅਨ (L'Opinion) ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਚੀਨੀ ਰਾਸ਼ਟਰਪਤੀ ਨੇ ਖੇਤਰੀ ਸੰਮੇਲਨ 'ਚ ਅਫਗਾਨਿਸਤਾਨ ਦਾ ਜ਼ੋਰਦਾਰ ਸਮਰਥਨ ਕੀਤਾ
ਅਖ਼ਬਾਰ ਮੁਤਾਬਕ ਵਿਦੌਦ ਸੱਤ ਮਹੀਨੇ ਤੋਂ ਇਸ ਅਹੁਦੇ 'ਤੇ ਸਨ। ਅਖ਼ਬਾਰ ਨੇ ਦੱਸਿਆ ਕਿ ਇਸ ਮੁੱਦੇ ਨੂੰ ਨਾ ਸਮਝਣ ਅਤੇ ਨਾਕਾਫੀ ਜਾਣਕਾਰੀ ਦੇ ਕਾਰਨ ਇਹ ਕਦਮ ਚੁੱਕਿਆ ਗਿਆ। ਫ੍ਰੈਂਚ ਆਰਮਡ ਫੋਰਸਿਜ਼ ਦੇ ਜਨਰਲ ਸਟਾਫ ਦੇ ਚੀਫ਼, ਥੀਏਰੀ ਬਕਰਡਰ ਨੇ ਗਰਮੀਆਂ ਵਿੱਚ ਵਿਦੌਦ ਨੂੰ ਹਟਾਉਣ ਦੀ ਯੋਜਨਾ ਬਣਾਈ ਸੀ ਪਰ ਖੁਫੀਆ ਮੁਖੀ ਨੇ ਤੁਰੰਤ ਫ਼ੌਜੀ ਅਦਾਰਾ ਛੱਡਣ ਨੂੰ ਤਰਜੀਹ ਦਿੱਤੀ। ਬ੍ਰਿਗੇਡੀਅਰ ਜਨਰਲ ਜੈਕ ਲੈਂਗਲੇਡ ਡੀ ਮੋਂਟਗ੍ਰੋਸ ਦੇ ਫ੍ਰਾਂਸੀਸੀ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਵਜੋਂ ਉਹਨਾਂ ਦੀ ਜਗ੍ਹਾ ਲੈਣ ਦੀ ਉਮੀਦ ਹੈ।