ਫਰਾਂਸੀਸੀ ਰਾਜਦੂਤ ਖ਼ਿਲਾਫ਼ ਇਸ ਮਾਮਲੇ 'ਚ ਜਾਂਚ ਹੋਣ ਦਾ ਖ਼ਦਸ਼ਾ

09/30/2020 12:28:34 PM

ਪੈਰਿਸ (ਬਿਊਰੋ): ਫਰਾਂਸ ਦੇ ਇਕ ਰਾਜਦੂਤ ਬਿਨਾਂ ਕੰਡੋਮ ਇਕ ਬੀਬੀ ਨਾਲ ਸੈਕਸ ਕਰ ਕੇ ਬੁਰੇ ਫਸ ਗਏ ਹਨ। ਹੁਣ ਉਹਨਾਂ ਖਿਲਾਫ਼ ਬਲਾਤਾਕਾਰ ਦਾ ਮਾਮਲਾ ਚੱਲਣ ਦਾ ਖਤਰਾ ਪੈਦਾ ਹੋ ਗਿਆ ਹੈ। ਬੀਬੀ ਨੇ ਦਾਅਵਾ ਕੀਤਾ ਹੈ ਕਿ ਸਹਿਮਤੀ ਨਾਲ ਬਣਾਏ ਗਏ ਇਸ ਸੰਬੰਧ ਦੇ ਦੌਰਾਨ ਉਸ ਨੂੰ ਇਹ ਪਤਾ ਨਹੀਂ ਸੀ ਕਿ ਰਾਜਦੂਤ ਨੇ ਕੰਡੋਮ ਨਹੀਂ ਪਾਇਆ ਹੈ। ਬੀਬੀ ਨਾਲ ਕੀਤੇ ਗਏ ਇਸ ਧੋਖੇ ਦੇ ਬਾਅਦ ਹੁਣ ਫ੍ਰਾਂਸੀਸੀ ਰਾਜਦੂਤ ਦੇ ਖਿਲਾਫ਼ ਪੈਰਿਸ ਵਿਚ ਜਾਂਚ ਸ਼ੁਰੂ ਹੋ ਗਈ ਹੈ। 

ਬੀਬੀ ਨੇ ਦੱਸਿਆ ਕਿ ਉਹ ਡੇਟਿੰਗ ਵੈਬਸਾਈਟ ਦੇ ਜ਼ਰੀਏ ਰਾਜਦੂਤ ਨਾਲ ਮਿਲੀ ਸੀ। ਇਸ ਪੂਰੀ ਜਾਂਚ ਨਾਲ ਜੁੜੇ ਇਕ ਸੂਤਰ ਨੇ ਡੇਲੀ ਮੇਲ ਨੂੰ ਦੱਸਿਆ,''ਰਾਜਦੂਤ ਅਤੇ ਬੀਬੀ ਦੋਵੇਂ ਕਈ ਵਾਰ ਬਿਨਾਂ ਯੌਨ ਸੰਬੰਧ ਬਣਾਏ ਮਿਲੇ। ਉਸ ਰਾਤ ਦੋਹਂ ਨੇ ਆਪਸੀ ਸਹਿਮਤੀ ਨਾਲ ਸੰਬੰਧ ਬਣਾਏ।'' ਫ੍ਰਾਂਸੀਸੀ ਮੈਗਜ਼ੀਨ ਲੇ ਪੁਆਇੰਟ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਪੱਤਰਿਕਾ ਨੇ ਕਿਹਾ,''ਬੀਬੀ ਨੇ ਰਾਜਦੂਤ ਨਾਲ ਯੌਨ ਸੰਬੰਧ ਬਣਾਏ ਜਾਣ ਦੇ ਦੌਰਾਨ ਕੰਡੋਮ ਪਾਉਣ ਲਈ ਕਿਹਾ ਸੀ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ।''

ਬੀਬੀ ਵੱਲੋਂ ਸ਼ਿਕਾਇਤ ਦਰਜ
ਬੀਬੀ ਨੇ ਤਿੰਨ ਬਾਅਦ ਇਸ ਸਬੰਧੀ ਸ਼ਿਕਾਇਤ ਦਰਜ ਕਰਾਈ ਹੈ। ਸੂਤਰ ਨੇ ਰਾਜਦੂਤ ਦੀ ਪਛਾਣ ਨਹੀਂ ਦੱਸੀ। ਲੇ ਪੁਆਇੰਟ ਪੱਤਰਿਕਾ ਨੇ ਸਿਰਫ ਇੰਨਾ ਦੱਸਿਆ ਕਿ ਫ੍ਰਾਂਸੀਸੀ ਰਾਜਦੂਤ ਪੱਛਮ ਏਸ਼ੀਆ ਦੇ ਕਿਸੇ ਦੇਸ਼ ਵਿਚ ਤਾਇਨਾਤ ਹੈ। ਫ੍ਰਾਂਸੀਸੀ ਕਾਨੂੰਨ ਦੇ ਮੁਤਾਬਕ, ਜ਼ਬਰੀ ਯੌਨ ਸੰਬੰਧ ਬਣਾਉਣਾ ਬਲਾਤਕਾਰ ਮੰਨਿਆ ਜਾਂਦਾ ਹੈ। ਭਾਵੇਂਕਿ ਇਸ 'ਤੇ ਹੁਣ ਤੱਕ ਕੋਈ ਕਾਨੂੰਨ ਨਹੀਂ ਹੈ ਕਿ ਪਾਰਟਨਰ ਦੀ ਅਪੀਲ ਦੇ ਬਾਅਦ ਵੀ ਕੰਡੋਮ ਦੀ ਵਰਤੋਂ ਨਾ ਕਰਨ 'ਤੇ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਇੱਥੇ ਦੱਸ ਦਈਏ ਕਿ ਕੰਡੋਮ ਦੀ ਵਰਤੋਂ ਨਾ ਕਰਨ 'ਤੇ ਐੱਚ.ਆਈ.ਵੀ. ਜਾਂ ਹੋਰ ਬੀਮਾਰੀਆਂ ਦੇ ਹੋਣ ਦਾ ਖਤਰਾ ਰਹਿੰਦਾ ਹੈ। ਇਹੀ ਨਹੀਂ ਬੀਬੀ ਦੇ ਗਰਭਵਤੀ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਜਨਵਰੀ 2017 ਵਿਚ ਸਵਿਟਜ਼ਰਲੈਂਡ ਦੀ ਇਕ ਅਦਾਲਤ ਨੇ ਸੰਬੰਧ ਬਣਾਉਣ ਦੌਰਾਨ ਬਿਨਾਂ ਪਾਰਟਨਰ ਨੂੰ ਦੱਸੇ ਕੰਡੋਮ ਹਟਾ ਦੇਣ 'ਤੇ 12 ਮਹੀਨੇ ਜੇਲ ਦੀ ਸਜ਼ਾ ਸੁਣਾਈ ਸੀ। ਸਵਿਸ ਕੋਰਟ ਨੇ ਇਸ ਨੂੰ ਬਲਾਤਕਾਰ ਮੰਨਿਆ ਸੀ।
 


Vandana

Content Editor

Related News